ETV Bharat / state

'ਆਪ' MLA ਅਮਨਦੀਪ ਅਰੋੜਾ ਨੂੰ ਲੋਕਪਾਲ ਦਾ ਸੰਮਨ, ਸਾਬਕਾ PA ਨੇ ਹੀ ਖੋਲ੍ਹ ਦਿੱਤੀ ਪੋਲ ! - ਆਪ ਵਿਧਾਇਕਾ ਨੂੰ ਸੰਮਨ

Lokpal Summon to AAP MLA: ਲੋਕਪਾਲ ਵਲੋਂ 'ਆਪ' ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਇਹ ਸੰਮਨ ਵਿਧਾਇਕਾ ਦੇ ਸਾਬਕਾ ਪੀਏ ਦੀ ਸ਼ਿਕਾਇਤ ਤੋਂ ਬਾਅਦ ਹੀ ਜਾਰੀ ਹੋਇਆ ਹੈ।

MLA Dr Amandeep Kaur Lokpal Summon
MLA Dr Amandeep Kaur Lokpal Summon
author img

By ETV Bharat Punjabi Team

Published : Jan 10, 2024, 1:09 PM IST

ਚੰਡੀਗੜ੍ਹ: ਲੋਕਪਾਲ ਨੇ ਨੋਟਿਸ ਜਾਰੀ ਕਰਕੇ ਪੰਜਾਬ ਦੇ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ 16 ਫਰਵਰੀ ਨੂੰ ਤਲਬ ਕੀਤਾ ਹੈ। ਦਰਅਸਲ ਨੌਜਵਾਨਾਂ ਨੇ ਲੋਕਪਾਲ ਨੂੰ ਲਿਖਤੀ ਸ਼ਿਕਾਇਤ ਦੇ ਕੇ ਵਿਧਾਇਕ ਸਮੇਤ 5 ਲੋਕਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਕਾਬਿਲੇਗੌਰ ਹੈ ਕਿ ਸ਼ਿਕਾਇਤ ਕਰਨ ਵਾਲਾ ਨੌਜਵਾਨ ਵਿਧਾਇਕ ਅਮਨਦੀਪ ਅਰੋੜਾ ਦਾ ਨਿੱਜੀ ਸਕੱਤਰ (ਪੀ.ਏ.) ਰਹਿ ਚੁੱਕਾ ਹੈ।

ਸਾਬਕਾ PA ਨੇ ਹੀ ਕੀਤੀ ਸ਼ਿਕਾਇਤ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮੋਗਾ ਨਿਵਾਸੀ ਹਰਸ਼ ਅਰੇਨ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਪੀਏ ਸੀ ਅਤੇ ਉਹ ਪ੍ਰਾਪਰਟੀ ਡੀਲਰ ਦਾ ਕੰਮ ਵੀ ਕਰਦਾ ਹੈ। ਵਿਧਾਇਕ ਨੇ ਤਹਿਸੀਲ ਕੰਪਲੈਕਸ ਵਿੱਚ ਉਸ ਦਾ ਰਜਿਸਟਰੀ ਦਾ ਕੰਮ ਬੰਦ ਕਰਵਾ ਦਿੱਤਾ ਸੀ। ਜਿਸ ਦੀ ਨੌਜਵਾਨ ਨੇ ਕਾਨਫਰੰਸ ਕਰਕੇ ਜਾਣਕਾਰੀ ਜਨਤਕ ਕੀਤੀ ਸੀ। ਜਿਸ ਤੋਂ ਬਾਅਦ ਨੌਜਵਾਨ ਦਾ ਦੋਸ਼ ਸੀ ਕਿ ਇਸ ਤੋਂ ਵਿਧਾਇਕ ਗੁੱਸੇ 'ਚ ਆ ਗਈ ਅਤੇ ਉਨ੍ਹਾਂ ਨੇ ਹਰਸ਼ ਨੂੰ ਵਟਸਐਪ 'ਤੇ ਕਾਲ ਕਰਕੇ ਧਮਕੀ ਦਿੱਤੀ ਕਿ ਉਹ ਮੋਗਾ 'ਚ ਕਿਵੇਂ ਰਹਿੰਦਾ ਹੈ।

ਲੋਕ ਪਾਲ ਵਲੋਂ ਜਾਰੀ ਨੋਟਿਸ
ਲੋਕ ਪਾਲ ਵਲੋਂ ਜਾਰੀ ਨੋਟਿਸ

ਸਰਕਾਰ ਦੀ ਜਾਇਦਾਦ ਹੜੱਪਣ ਦਾ ਵੀ ਦੋਸ਼: ਉਧਰ ਇਸ ਮਾਮਲੇ ਨੂੰ ਲੈ ਕੇ ਹਰਸ਼ ਨੇ ਪੰਜਾਬ ਦੇ ਲੋਕਪਾਲ ਅਤੇ ਚੰਡੀਗੜ੍ਹ ਦੇ ਜਸਟਿਸ ਵਿਨੋਦ ਕੁਮਾਰ ਸ਼ਰਮਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਲੋਕਪਾਲ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਇਸ ਦੇ ਨਾਲ ਹੀ ਹਰਸ਼ ਨੇ ਸ਼ਿਕਾਇਤ 'ਚ ਮੋਗਾ ਦੀ ਸ਼ਹੀਦ ਭਗਤ ਸਿੰਘ ਮਾਰਕੀਟ 'ਚ ਬਣੀ ਫਰੀਡਮ ਫਾਈਟਰ ਅਤੇ ਪੰਜਾਬ ਸਰਕਾਰ ਦੀ ਜਾਇਦਾਦ ਹੜੱਪਣ ਦਾ ਵੀ ਦੋਸ਼ ਲਗਾਇਆ ਹੈ।

ਵਿਧਾਇਕਾ ਦਾ ਕਹਿਣਾ ਨਹੀਂ ਮਿਲਿਆ ਨੋਟਿਸ: ਦੂਜੇ ਪਾਸੇ ਇਸ ਨੋਟਿਸ ਸਬੰਧੀ ਜਦੋ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨਾਲ ਗੱਲਬਾਤ ਕੀਤੀ ਗਈ ਤਾਂ ਵਿਧਾਇਕਾ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਲੋਕਪਾਲ ਵੱਲੋਂ ਅਜੇ ਤੱਕ ਕੋਈ ਨੋਟਿਸ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਨੋਟਿਸ ਆਉਣ 'ਤੇ ਵੀ ਉਹ ਲੋਕਪਾਲ ਅਦਾਲਤ 'ਚ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.