ETV Bharat / state

ਚੰਡੀਗੜ੍ਹ: ਤਾਲਾਬੰਦੀ ਦੌਰਾਨ ਮਿਲੀ ਢਿੱਲ ਖ਼ਤਮ ਹੋਣ ਉੱਤੇ ਵੱਜੇਗਾ ਅਲਾਰਮ - ਚੰਡੀਗੜ੍ਹ ਸ਼ਹਿਰ

ਲੋਕ ਡਾਊਨ ਵਿੱਚ ਮਿਲੀ ਢਿੱਲ ਜਦੋਂ ਖ਼ਤਮ ਹੋਈ ਤਾਂ ਚੰਡੀਗੜ੍ਹ ਸ਼ਹਿਰ ਵਿੱਚ ਅਲਾਰਮ ਤਿੰਨ ਤੋਂ ਪੰਜ ਮਿੰਟ ਤੱਕ ਚੱਲਦਾ ਰਿਹਾ। ਇਸ ਤੋਂ ਬਾਅਦ ਪੁਲਿਸ ਨੇ ਲੋਕਾਂ ਨੂੰ ਵਾਪਸ ਘਰ ਭੇਜਿਆ।

lockdown in chandigarh
ਚੰਡੀਗੜ੍ਹ
author img

By

Published : May 8, 2020, 10:35 AM IST

ਚੰਡੀਗੜ੍ਹ: ਸ਼ਹਿਰ ਵਿੱਚੋਂ ਕਰਫਿਊ ਹਟਾ ਕੇ ਤਾਲਾਬੰਦੀ 'ਚ ਢਿੱਲ ਦਿੱਤੀ ਗਈ ਹੈ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਲੋਕ ਮਾਰਕਿਟ ਵਿੱਚ ਨਿਕਲ ਜਾਂਦੇ ਹਨ। ਯੂਟੀ ਐਡਵਾਇਜ਼ਰੀ ਨੇ ਕਿਹਾ ਸੀ ਕਿ ਸ਼ਾਮ ਸੱਤ ਵਜੇ ਤੋਂ ਬਾਅਦ ਢਿੱਲ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਬਾਅਦ ਵਿੱਚ ਬਾਹਰ ਦਿਖਾਈ ਦੇਵੇਗਾ, ਉਸ ਉੱਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ।

ਵੇਖੋ ਵੀਡੀਓ

ਚੰਡੀਗੜ੍ਹ ਪੁਲਿਸ ਸ਼ਹਿਰ ਵਿੱਚ ਫਿਰ ਰਹੇ ਲੋਕਾਂ 'ਤੇ ਸਖਤੀ ਨਾਲ ਪੇਸ਼ ਆ ਸਕਦੀ ਹੈ, ਕਿਉਂਕਿ ਕੋਰੋਨਾ ਵਾਇਰਸ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਇਸੇ ਦੇ ਤਹਿਤ ਵੀਰਵਾਰ ਸ਼ਾਮੀ ਸੱਤ ਵਜੇ ਲੌਕ ਡਾਊਨ ਵਿੱਚ ਮਿਲੀ ਢਿੱਲ ਜਦੋਂ ਖ਼ਤਮ ਹੋਈ ਤਾਂ ਸ਼ਹਿਰ ਦੇ ਵਿੱਚ ਅਲਾਰਮ ਤਿੰਨ ਤੋਂ ਪੰਜ ਮਿੰਟ ਤੱਕ ਚੱਲਦਾ ਰਿਹਾ। ਇਸ ਤੋਂ ਬਾਅਦ ਪੁਲਿਸ ਥਾਂ-ਥਾਂ 'ਤੇ ਜਾ ਕੇ ਜਿਵੇਂ ਪਾਰਕਾਂ ਅਤੇ ਸੜਕਾਂ ਉੱਤੇ ਆਉਂਦੇ ਜਾਂਦੇ ਲੋਕਾਂ ਨੂੰ ਵਾਪਸ ਘਰ ਭੇਜ ਰਹੀ ਸੀ।

ਪਾਰਕ ਵਿੱਚੋਂ ਜਾਂਦੇ ਕੁਝ ਲੋਕਾਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅੱਜ ਦੇ ਸਮੇਂ ਬਾਰੇ ਨਹੀਂ ਪਤਾ ਸੀ ਅਤੇ ਉਹ ਕੰਮ ਤੋਂ ਘਰ ਪਰਤ ਰਹੇ ਸਨ।

ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਸਵੇਰੇ ਸੱਤ ਵਜੇ ਤੋਂ ਲੈ ਕੇ ਸ਼ਾਮੀ ਸੱਤ ਵਜੇ ਤੱਕ ਲੌਕਡਾਊਨ ਵਿੱਚ ਢਿੱਲ ਦਿੱਤੀ ਗਈ ਹੈ ਅਤੇ ਬਾਜ਼ਾਰ ਵਿੱਚ ਦੁਕਾਨਾਂ ਖੁੱਲ੍ਹਣ ਦਾ ਸਮਾਂ ਸਵੇਰੇ ਦੱਸ ਵਜੇ ਤੋਂ ਲੈ ਕੇ ਸ਼ਾਮ ਛੇ ਵਜੇ ਤੱਕ ਦਾ ਹੈ।

ਇਹ ਵੀ ਪੜ੍ਹੋ:ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਲੌਕਡਾਊਨ ’ਚੋਂ ਬਾਹਰ ਨਿਕਲਣ ਦੀ ਰਣਨੀਤੀ ਲਈ ਕੀਤੀ ਅਪੀਲ

ETV Bharat Logo

Copyright © 2024 Ushodaya Enterprises Pvt. Ltd., All Rights Reserved.