ETV Bharat / state

ਸ਼ਰਾਬ ਅਤੇ ਕੇਬਲ ਮਾਫ਼ੀਆ ਹੋਇਆ ਬੇਲਗ਼ਾਮ, ਮੁੱਖ ਮੰਤਰੀ ਦੀ ਮਿਲੀਭੁਗਤ - ਸਰਬਜੀਤ ਕੌਰ ਮਾਣੂੰਕੇ

ਪੰਜਾਬ ਦੀ ਆਮ ਆਦਮੀ ਪਾਰਟੀ ਨੇ ਸੂਬੇ ਵਿੱਚ ਸ਼ਰਾਬ ਮਾਫ਼ੀਆ ਅਤੇ ਕੇਬਲ ਆਪਰੇਟਰਾਂ ਦੀ ਬੇਲਗ਼ਾਮੀ ਨੂੰ ਲੈ ਕੇ ਸੂਬਾ ਸਰਕਾਰ ਉੱਤੇ ਉਨ੍ਹਾਂ ਨਾਲ ਮਿਲੇ ਹੋਣ ਦੇ ਇਲਜ਼ਾਮ ਲਾਏ ਹਨ ਅਤੇ ਉਨ੍ਹਾਂ ਨੂੰ ਲਗ਼ਾਮ ਕਸਣ ਨੂੰ ਵੀ ਕਿਹਾ ਹੈ।

ਸ਼ਰਾਬ ਅਤੇ ਕੇਬਲ ਮਾਫ਼ੀਆ ਹੋਇਆ ਬੇਲਗ਼ਾਮ, ਮੁੱਖ ਮੰਤਰੀ ਦੀ ਮਿਲੀਭੁਗਤ

author img

By

Published : Apr 5, 2020, 11:12 PM IST

ਚੰਡੀਗੜ੍ਹ : ਜਿਥੇ ਕੋਰੋਨਾ ਵਾਇਰਸ ਕਰ ਕੇ ਪੂਰੇ ਮੁਲਕ ਦਾ ਬੁਰਾ ਹਾਲ ਹੋਇਆ ਪਿਆ ਹੈ, ਹਰ ਪਾਸੇ ਹਾਹਾਕਾਰ ਮੱਚੀ ਪਈ ਹੈ। ਪਰ ਕਰਫ਼ਿਊ ਦੌਰਾਨ ਉੱਥੇ ਹੀ ਪੰਜਾਬ ਵਿੱਚ ਸ਼ਰਾਬ ਮਾਫ਼ੀਆ ਅਤੇ ਕੇਬਲ ਮਾਫ਼ੀਆ ਬੇਲਗ਼ਾਮ ਹੋਇਆ ਪਿਆ ਹੈ। ਉਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕੀਤਾ ਹੈ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਅਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਕਰਫ਼ਿਊ ਦੌਰਾਨ ਸ਼ਰਾਬ ਅਤੇ ਕੇਬਲ ਮਾਫ਼ੀਆ ਨੇ ਆਪਣੇ-ਆਪਣੇ ਤਰੀਕੇ ਨਾਲ ਅੱਤ ਚੁੱਕ ਰੱਖੀ ਹੈ, ਪਰੰਤੂ ਕਾਂਗਰਸ ਸਰਕਾਰ ਸੁੱਤੀ ਪਈ ਹੈ। ਜਿਸ ਤੋਂ ਸਾਫ਼ ਸੰਕੇਤ ਮਿਲ ਰਹੇ ਹਨ ਕਿ ਕੈਪਟਨ ਸਰਕਾਰ ਕੋਰੋਨਾਵਾਇਰਸ ਕਾਰਨ ਮਾਨਵਤਾ 'ਤੇ ਪਈ ਬਿਪਤਾ ਦੌਰਾਨ ਵੀ ਮਾਫ਼ੀਆ ਦਾ ਸਾਥ ਨਹੀਂ ਛੱਡ ਰਹੀ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੇ ਕਰਫ਼ਿਊ ਦੀ ਸਥਿਤੀ 'ਚ ਸ਼ਰਾਬ ਦੀ ਵਿੱਕਰੀ ਜਾਂ ਨਾ ਵਿੱਕਰੀ ਬਾਰੇ ਕੋਈ ਵੀ ਸਪਸ਼ਟ ਨੀਤੀ ਜਾਂ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ। ਸ਼ਰਾਬ ਦੇ ਠੇਕੇ ਸੀਲ ਨਹੀਂ ਕੀਤੇ ਗਏ ਅਤੇ ਨਾ ਹੀ ਵਿੱਕਰੀ ਬਾਰੇ ਸਮਾਂ ਸੀਮਾ ਤੈਅ ਕੀਤੀ ਗਈ ਹੈ। ਜਿਸ ਕਾਰਨ ਸਾਹਮਣੇ ਤੋਂ ਬੰਦ ਪਏ ਠੇਕਿਆਂ ਦੀਆਂ ਚੋਰ-ਮੋਰੀਆਂ ਰਾਹੀਂ ਸ਼ਰਾਬ ਦੀ ਸਪਲਾਈ ਜਾਰੀ ਹੈ।

ਮੀਤ ਹੇਅਰ ਨੇ ਕਿਹਾ ਕਿ ਸ਼ਰਾਬ ਫ਼ੈਕਟਰੀਆਂ 'ਚੋਂ ਸਿੱਧੇ ਅਤੇ ਦੂਜੇ ਰਾਜਾਂ ਦੀ ਸ਼ਰਾਬ ਦੀ ਨਜਾਇਜ਼ ਵਿੱਕਰੀ ਨਾਲ ਜਿੱਥੇ ਲੋਕਾਂ ਨੂੰ ਦੁੱਗਣੇ-ਚੌਗੁਣੇ ਮੁੱਲ ਨਾਲ ਲੁੱਟਿਆ ਜਾ ਰਿਹਾ ਹੈ, ਉੱਥੇ ਸਰਕਾਰੀ ਖ਼ਜ਼ਾਨੇ ਨੂੰ ਵੀ ਰੋਜ਼ਾਨਾ ਕਰੋੜਾਂ ਰੁਪਏ ਦੀ ਚਪਤ ਲੱਗ ਰਹੀ ਹੈ।

ਉੱਥੇ ਹੀ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕੇਬਲ ਮਾਫ਼ੀਆ 'ਤੇ ਲਗਾਮ ਕੱਸਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦ ਸਰਕਾਰਾਂ ਨੇ ਦਿਸ਼ਾ-ਨਿਰਦੇਸ਼ ਜਾਰੀ ਕਰ ਕੇ ਹਰ ਤਰਾਂ ਦੀ ਮਹੀਨਾਵਾਰ ਉਗਰਾਹੀ 'ਤੇ ਰੋਕ ਲਗਾਈ ਹੋਈ ਹੈ ਤਾਂ ਸੂਬੇ ਦੀ ਇੱਕੋ-ਇੱਕ ਕੇਬਲ ਕੰਪਨੀ ਪਿੰਡਾਂ ਅਤੇ ਸ਼ਹਿਰਾਂ ਦੇ ਸਥਾਨਕ ਅਪਰੇਟਰਾਂ ਦੇ ਗਲ ਵਿੱਚ ਅੰਗੂਠਾ ਦੇ ਕੇ ਉਗਰਾਹੀ ਕਿਵੇਂ ਕਰ ਸਕਦੀ ਹੈ। ਮਾਣੂੰਕੇ ਨੇ ਕਿਹਾ ਕਿ ਇਸ ਸਮੇਂ ਘਰ ਬੈਠੇ ਲੋਕਾਂ ਲਈ ਟੀਵੀ ਦੀ ਸੂਚਨਾ ਪ੍ਰਦਾਨ ਕਰਦਾ ਹੈ, ਉੱਥੇ ਮਨੋਰੰਜਨ ਦਾ ਵੀ ਇੱਕ ਪ੍ਰਮੁੱਖ ਸਾਧਨ ਹੈ। ਇਸ ਲਈ ਸਰਕਾਰ ਕੇਬਲ ਕੰਪਨੀ ਨੂੰ ਉਗਰਾਹੀ ਕਰਨ ਤੋਂ ਸਖ਼ਤੀ ਨਾਲ ਰੋਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.