ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਬਾਰੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਪੱਤਰ ਲਿਖ ਕੇ ਪਰਵਾਸੀ ਮਜ਼ਦੂਰਾਂ ਅਤੇ ਸੂਬੇ ਦੇ ਗਰੀਬ ਨਾਨ-ਐਨ.ਐਫ.ਐਸ.ਏ. (ਕੌਮੀ ਖੁਰਾਕ ਸੁਰੱਖਿਆ ਐਕਟ) ਨਾਗਰਿਕਾਂ ਨੂੰ ਵੰਡਣ ਵਾਸਤੇ 2 ਮਹੀਨੇ ਲਈ ਵਾਧੂ 14144 ਮੀਟ੍ਰਿਕ ਟਨ ਕਣਕ ਅਤੇ 1414 ਮੀਟ੍ਰਿਕ ਟਨ ਦਾਲਾਂ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਉਦਯੋਗਿਕ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਪੁਨਰ ਸੁਰਜੀਤ ਕਰਨ ਤੋਂ ਇਲਾਵਾ ਮਜ਼ਦੂਰਾਂ ਨੂੰ ਆਪਣੀ ਰੋਜ਼ੀ-ਰੋਟੀ ਲਈ ਕੰਮ `ਤੇ ਪਰਤਣ ਲਈ ਪ੍ਰੋਤਸਾਹਿਤ ਕਰਨ ਵਾਸਤੇ ਵਧੇਰੇ ਸਹਾਈ ਸਿੱਧ ਹੋਵੇਗਾ।
-
CM @capt_amarinder writes to @irvpaswan for additional allocation of 14144 MT of wheat, along with 1414 MT of pulses, for two months for distribution to migrant labour/poor non-NFSA residents to incentivise migrants to come back to Punjab.#MigrantWorkers pic.twitter.com/t5xFpMKEZW
— Raveen Thukral (@RT_MediaAdvPbCM) June 11, 2020 " class="align-text-top noRightClick twitterSection" data="
">CM @capt_amarinder writes to @irvpaswan for additional allocation of 14144 MT of wheat, along with 1414 MT of pulses, for two months for distribution to migrant labour/poor non-NFSA residents to incentivise migrants to come back to Punjab.#MigrantWorkers pic.twitter.com/t5xFpMKEZW
— Raveen Thukral (@RT_MediaAdvPbCM) June 11, 2020CM @capt_amarinder writes to @irvpaswan for additional allocation of 14144 MT of wheat, along with 1414 MT of pulses, for two months for distribution to migrant labour/poor non-NFSA residents to incentivise migrants to come back to Punjab.#MigrantWorkers pic.twitter.com/t5xFpMKEZW
— Raveen Thukral (@RT_MediaAdvPbCM) June 11, 2020
ਕੇਂਦਰੀ ਮੰਤਰੀ ਨੂੰ ਲਿਖੇ ਪੱਤਰ ਵਿੱਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਂਦਰ ਵੱਲੋਂ ਇਹ ਉਪਰਾਲਾ ਕੀਤਾ ਜਾਣਾ ਬਹੁਤ ਜ਼ਰੂਰੀ ਸੀ ਕਿਉਂਕਿ ਪਿਛਲੇ ਕੁੱਝ ਮਹੀਨਿਆਂ ਤੋਂ ਤਨਖ਼ਾਹਾਂ ਦੇ ਹੋਏ ਨੁਕਸਾਨ ਕਰਕੇ ਪ੍ਰਵਾਸੀਆਂ ਅਤੇ ਗਰੀਬ ਨਾਨ-ਐਨਐਫਐਸਏ ਨਾਗਰਿਕਾਂ ਨੂੰ ਬੁਰੀ ਤਰ੍ਹਾਂ ਸੱਟ ਵੱਜੀ ਹੈ। ਕਾਬਿਲੇਗੌਰ ਹੈ ਕਿ ਭਾਰਤ ਸਰਕਾਰ ਨੇ ਆਤਮ ਨਿਰਭਰ ਭਾਰਤ ਯੋਜਨਾ ਦੇ ਤਹਿਤ ਪ੍ਰਵਾਸੀਆਂ ਅਤੇ ਨਾਨ-ਐਨਐਫਐਸਏ ਲਾਭਪਾਤਰੀਆਂ ਨੂੰ ਵੰਡਣ ਲਈ 14,144 ਮੀਟ੍ਰਿਕ ਟਨ ਕਣਕ ਅਤੇ 1015 ਮੀਟ੍ਰਿਕ ਟਨ ਦਾਲਾਂ ਰੱਖੀਆਂ ਸਨ। ਰਾਜ ਵਿੱਚ ਇਨ੍ਹਾਂ ਸਟਾਕਾਂ ਦੀ ਵੰਡ ਜਾਰੀ ਹੈ ਅਤੇ ਅਗਲੇ 10-15 ਦਿਨਾਂ ਵਿੱਚ ਪੂਰਾ ਹੋਣ ਦੀ ਉਮੀਦ ਹੈ।
ਇਸ ਯੋਜਨਾ ਤਹਿਤ ਸੂਬਾ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਅਤੇ ਨਾਨ-ਐਨਐਫਐਸਏ ਲਾਭਪਾਤਰੀਆਂ ਨੂੰ ਹੁਣ ਤੱਥ 10 ਕਿੱਲੋ ਆਟਾ, 2 ਕਿੱਲੋ ਦਾਲ ਅਤੇ 2 ਕਿੱਲੋ ਚੀਨੀ ਵਾਲੇ 14 ਲੱਖ ਤੋਂ ਵੱਧ ਸੁੱਕੇ ਰਾਸ਼ਨ ਦੇ ਪੈਕਟ ਵੰਡੇ ਜਾ ਚੁੱਕੇ ਹਨ। ਕੈਪਟਨ ਨੇ ਕਿਹਾ ਕਿ ਪਰਵਾਸੀ ਮਜ਼ਦੂਰ ਚੱਲ ਰਹੇ ਸਾਉਣੀ ਦੇ ਸੀਜ਼ਨ ਦੌਰਾਨ ਖੇਤ ਮਜ਼ਦੂਰੀ ਦੇ ਕੰਮ ਲਈ ਮੁੜ ਪੰਜਾਬ ਪਰਤ ਰਹੇ ਹਨ। ਇਸ ਤੋਂ ਇਲਾਵਾ, ਉਦਯੋਗਿਕ ਗਤੀਵਿਧੀਆਂ ਦੀ ਸਥਿਤੀ ਵੀ ਕਾਫ਼ੀ ਹੱਦ ਤੱਕ ਆਮ ਵਾਂਗ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਰਾਜ ਵਿੱਚ ਸਥਿਤ 2.60 ਲੱਖ ਉਦਯੋਗਿਕ ਇਕਾਈਆਂ ਵਿਚੋਂ 2.32 ਲੱਖ ਤੋਂ ਵੱਧ ਨੇ ਆਪਣਾ ਕੰਮ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਯੂਨਿਟਾਂ ਵਿਚ ਲਗਭਗ 13.5 ਲੱਖ ਕਾਮੇ ਕੰਮ ਕਰ ਰਹੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਹਨ।