ਚੰਡੀਗੜ੍ਹ: ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਉਹ ਸਿਆਸੀ ਸ਼ਖ਼ਸੀਅਤ ਹੈ ਜਿਸ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਝੁੱਲ ਰਹੀ ਹਨੇਰੀ ਨੂੰ ਠੱਲ ਪਾਈ ਅਤੇ ਸੀਐੱਮ ਪੰਜਾਬ ਦੇ ਗੜ੍ਹ ਸੰਗਰੂਰ ਤੋਂ ਜ਼ਿਮਨੀ ਚੋਣ ਜਿੱਤ ਕੇ ਸਭ ਨੂੰ ਹੈਰਾਨ ਕਰਕੇ ਸੰਸਦ ਭਵਨ ਵਿੱਚ ਹਾਜ਼ਰੀ ਲਵਾਈ। ਸਿਮਰਨਜੀਤ ਮਾਨ ਕਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤੁਲਨਾ ਅੱਤਵਾਦੀਆਂ ਨਾਲ ਕਰਦੇ ਨਜ਼ਰ ਆਉਂਦੇ ਹਨ ਅਤੇ ਕਦੇ ਖੁੱਦ ਦੇਸ਼ ਨੂੰ ਵੰਡਣ ਵਾਲੀਆਂ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਤਾਜ਼ਾ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਸਿਮਰਨਜੀਤ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (Shiromani Akali Dal Amritsar) ਦੇ ਕਾਰਕੂਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜੋ ਕੈਨੇਡਾ ਡੇਅ ਮੌਕੇ ਹਰਦੀਪ ਨਿੱਝਰ ਦੇ ਹੱਕ ਵਿੱਚ ਉਤਰਨ ਦੀ ਗੱਲ ਕਰ ਰਹੇ ਸਨ। ਆਓ ਝਾਤ ਪਾਉਂਦੇ ਹਾਂ ਸਿਮਰਨਜੀਤ ਮਾਨ ਦੇ ਜਨਮ ਤੋਂ ਲੈਕੇ ਸਿਆਸੀ ਸਫ਼ਰ ਉੱਤੇ।
ਜਨਮ ਅਤੇ ਪੜ੍ਹਾਈ : 1945 ਵਿੱਚ ਸ਼ਿਮਲਾ ਵਿਖੇ ਪਿਤਾ ਜੋਗਿੰਦਰ ਸਿੰਘ ਮਾਨ ਅਤੇ ਮਾਤਾ ਗੁਰਬਚਨ ਕੌਰ ਦੇ ਘਰ ਸਿਰਨਜੀਤ ਮਾਨ ਦਾ ਜਨਮ ਹੋਇਆ। ਸਿਮਰਨਜੀਤ ਸਿੰਘ ਮਾਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਤਲਾਣੀਆਂ ਦਾ ਵਸਨੀਕ ਹੈ। ਉਨ੍ਹਾਂ ਦੀ ਪਤਨੀ ਦਾ ਨਾਂ ਗੀਤਇੰਦਰ ਕੌਰ ਹੈ। ਸਿਮਰਨਜੀਤ ਸਿੰਘ ਮਾਨ ਨੇ 1966 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਅਧੀਨ ਇੱਕ ਸਰਕਾਰੀ ਕਾਲਜ ਤੋਂ ਬੀਏ ਆਨਰਜ਼ ਦੀ ਪੜ੍ਹਾਈ ਕੀਤੀ ਹੈ। (Simranjit Mann Political journey)
ਵਿਵਾਦਾਂ ਨਾਲ ਜੁੜਿਆ ਨਾਮ: ਪੜ੍ਹਾਈ ਵਿੱਚ ਤੇਜ਼ ਹੋਣ ਕਾਰਣ ਸਿਮਰਨਜੀਤ ਸਿੰਘ ਮਾਨ ਆਈ.ਪੀ.ਐਸ. ਅਧਿਕਾਰੀ ਵੀ ਨਿਯੁਕਤ ਹੋਏ ਸਨ ਅਤੇ ਉਨ੍ਹਾਂ ਨੇ ਸਾਕਾ ਨੀਲਾ ਤਾਰਾ (Operation Blue Star) ਦੇ ਵਿਰੋਧ ਵਿੱਚ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਸਮੇਂ ਸਿਮਰਨਜੀਤ ਸਿੰਘ ਮਾਨ ਫਰੀਦਕੋਟ ਦੇ ਐੱਸ.ਪੀ. ਸਨ ਅਤੇ ਉਨ੍ਹਾਂ ਆਪਣਾ ਅਸਤੀਫਾ ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਸੌਂਪ ਦਿੱਤਾ ਸੀ। ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੇ ਸਮਰਥਕ (Simranjit Mann is a supporter of Khalistan) ਹਨ ਅਤੇ ਜਮਹੂਰੀ ਤਰੀਕਿਆਂ ਨਾਲ ਖਾਲਿਸਤਾਨ ਦੀ ਸਥਾਪਨਾ ਦੀ ਮੰਗ ਕਰਦੇ ਆ ਰਹੇ ਹਨ। ਬਾਅਦ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਉਸ ਦਾ ਨਾਂ ਇੰਦਰਾ ਗਾਂਧੀ ਕਤਲ ਕੇਸ ਵਿੱਚ ਵੀ ਆਇਆ ਸੀ। ਸਿਮਰਨਜੀਤ ਸਿੰਘ ਮਾਨ ਦਾ ਨਾਮ ਖਾਲਿਸਤਾਨ ਨਾਲ ਜੁੜੇ ਕਈ ਮਾਮਲਿਆਂ ਵਿੱਚ ਵੀ ਆਇਆ।
ਜੇਲ੍ਹ ਤੋਂ ਸਿਆਸੀ ਸਫ਼ਰ ਦੀ ਸ਼ੁਰੂਆਤ: ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ ਜਦੋਂ ਸਿਮਰਨਜੀਤ ਮਾਨ ਨੇ ਐੱਸਪੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਤਾਂ ਪੰਜਾਬ ਦੇ ਲੋਕਾਂ ਦਾ ਵੱਡਾ ਵਰਗ ਸਿਮਰਨਜੀਤ ਮਾਨ ਦੇ ਨਾਲ ਜੁੜਿਆ। ਸਿਮਰਨਜੀਤ ਸਿੰਘ ਮਾਨ 1984 ਤੋਂ 1989 ਤੱਕ ਜੇਲ੍ਹ ਵਿੱਚ ਰਹੇ ਅਤੇ ਜੇਲ੍ਹ ਵਿੱਚ ਰਹਿੰਦਿਆਂ ਹੀ 1989 ਦੀਆਂ ਲੋਕ ਸਭਾ ਚੋਣਾਂ ਲੜੀਆਂ। ਮਾਨ ਨੇ ਇਹ ਚੋਣ ਸਾਢੇ ਚਾਰ ਲੱਖ ਤੋਂ ਵੱਧ ਵੋਟਾਂ ਨਾਲ ਜਿੱਤੀ ਸੀ। ਉਸ ਸਾਲ ਪੰਜਾਬ ਵਿੱਚ ਸਭ ਤੋਂ ਵੱਡੀ ਜਿੱਤ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ। ਇਸ ਚੋਣ ਵਿੱਚ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ) ਨੇ ਪੰਜਾਬ ਦੀਆਂ ਸੱਤ ਲੋਕ ਸਭਾ ਸੀਟਾਂ ਜਿੱਤੀਆਂ । ਇਨ੍ਹਾਂ ਵਿੱਚ ਲੁਧਿਆਣਾ, ਰੋਪੜ, ਫਰੀਦਕੋਟ, ਫ਼ਿਰੋਜ਼ਪੁਰ, ਤਰਨਤਾਰਨ, ਸੰਗਰੂਰ ਅਤੇ ਬਠਿੰਡਾ ਸ਼ਾਮਲ ਸਨ। ਉਹ 1989 ਵਿੱਚ ਤਰਨਤਾਰਨ ਅਤੇ 1999 ਵਿੱਚ ਸੰਗਰੂਰ ਤੋਂ ਸੰਸਦ ਮੈਂਬਰ ਰਹੇ।
- DAP fertilizer Black Market: ਡੀਏਪੀ ਖਾਦ ਦੀ ਕਾਲ਼ਾ ਬਜ਼ਾਰੀ ਨੂੰ ਰੋਕਣ ਲਈ ਸਰਕਾਰ ਦਾ ਸਖ਼ਤ ਫੈਸਲਾ, ਹੁਣ 80 ਫੀਸਦ ਸਹਿਕਾਰੀ ਸਭਾ ਵੇਚੇਗੀ ਖਾਦ, ਕਿਸਾਨਾਂ ਨੇ ਦੱਸਿਆ ਡਰਾਮੇਬਾਜ਼ੀ
- ED Raid on AAP MLA: ਦਿੱਲੀ 'ਚ 'ਆਪ' ਆਗੂਆਂ ਖ਼ਿਲਾਫ਼ ED ਦੀ ਕਾਰਵਾਈ ਜਾਰੀ, ਹੁਣ ਓਖਲਾ ਦੇ ਵਿਧਾਇਕ ਅਮਾਨਤੁੱਲਾ ਖਾਨ ਦੇ ਘਰ 'ਤੇ ਛਾਪੇਮਾਰੀ
- ED Raid on AAP MLA: ਦਿੱਲੀ 'ਚ 'ਆਪ' ਆਗੂਆਂ ਖ਼ਿਲਾਫ਼ ED ਦੀ ਕਾਰਵਾਈ ਜਾਰੀ, ਹੁਣ ਓਖਲਾ ਦੇ ਵਿਧਾਇਕ ਅਮਾਨਤੁੱਲਾ ਖਾਨ ਦੇ ਘਰ 'ਤੇ ਛਾਪੇਮਾਰੀ
ਮੁੜ ਸਿਆਸਤ 'ਚ ਹੋਈ ਵਾਪਸੀ: ਇਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਯੂਨਾਈਟਿਡ ਅਕਾਲੀ ਦਲ ਦੇ ਸਾਂਝੇ ਪ੍ਰਧਾਨ ਬਣੇ ਪਰ ਇਹ ਬਹੁਤੀ ਦੇਰ ਨਾ ਚੱਲ ਸਕਿਆ ਅਤੇ ਅਕਾਲੀ ਦਲ ਭੰਗ ਹੋ ਗਿਆ। ਇਸ ਤੋਂ ਬਾਅਦ ਹੀ ਮਾਨ ਨੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (Shiromani Akali Dal Amritsar) ਬਣਾਈ। ਮਾਨ ਨੇ 1999 ਵਿੱਚ ਸੰਗਰੂਰ ਲੋਕ ਸਭਾ ਚੋਣ ਲੜੀ ਅਤੇ ਜਿੱਤੀ। ਹਾਲਾਂਕਿ ਮਾਨ 1999 ਤੋਂ ਬਾਅਦ ਕੋਈ ਵੀ ਚੋਣ ਨਹੀਂ ਜਿੱਤ ਸਕੇ। ਇਸ ਤੋਂ ਬਾਅਦ ਹੁਣ ਮੁੜ ਸਿਮਰਨਜੀਤ ਮਾਨ ਦੇ ਸਿਆਸਤ ਵਿੱਚ ਪੈਰ ਲੱਗੇ ਅਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਲਹਿਰ ਨੂੰ ਝਟਕਾ ਦਿੰਦਿਆਂ ਬੀਤੇ ਵਰ੍ਹੇ ਸਾਲ 2022 ਵਿੱਚ ਸੰਗਰੂਰ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤੀ ਅਤੇ ਸੰਸਦ ਭਵਨ ਵਿੱਚ ਐਂਟਰੀ ਕੀਤੀ।