ਚੰਡੀਗੜ੍ਹ ਡੈਸਕ : ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਦੀ ਇੰਟਰਵਿਊ ਦੇ ਮਾਮਲੇ ਵਿੱਚ ਇਕ ਵਾਰ ਫਿਰ ਨਵਾਂ ਮੋੜ ਆ ਰਿਹਾ ਹੈ। ਜਾਣਕਾਰੀ ਮੁਤਾਬਿਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਲਾਰੈਂਸ ਦੀਆਂ ਇਨ੍ਹਾਂ ਇੰਟਰਵਿਊਆਂ ਨੂੰ ਲੈ ਕੇ ਸਖ਼ਤੀ ਦਿਖਾਈ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਇਸਦੇ ਨਾਲ ਹੀ ਸਰਕਾਰ ਵੱਲੋਂ ਬਣਾਈ ਗਈ ਜਾਂਚ ਕਮੇਟੀ ਯਾਨੀ ਕਿ ਐਸਆਈਟੀ ਨੂੰ ਕੁਝ ਸਮੇਂ ਅੰਦਰ ਆਪਣਾ ਜਵਾਬ ਦਾਖਿਲ ਕਰਨ ਲਈ ਵੀ ਹੁਕਮ ਜਾਰੀ ਕੀਤੇ ਹਨ। ਹਾਈ ਕੋਰਟ ਦੇ ਡਬਲ ਬੈਂਚ ਨੇ ਸੋ-ਮੋਟੋ ਆਧਾਰ 'ਤੇ ਸੁਣਵਾਈ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ।
ਇਕ ਨਿੱਜੀ ਚੈਨਲ ਨੇ ਕੀਤੀ ਸੀ ਇੰਟਰਵਿਊ : ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਬਠਿੰਡਾ ਜੇਲ੍ਹ ਵਿੱਚ ਬੈਠੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੇ ਪੰਜਾਬ ਦੀ ਸਿਆਸਤ ਵਿੱਚ ਤਰਥਲੀ ਮਚਾ ਦਿੱਤੀ ਸੀ। ਜੇਲ੍ਹ ਵਿਚ ਬੈਠੇ ਲਾਰੈਂਸ ਬਿਸ਼ਨੋਈ ਦਾ ਇਕ ਨਿੱਜੀ ਚੈਨਲ ਵੱਲੋਂ ਇੰਟਰਵਿਊ ਕੀਤਾ ਗਿਆ ਸੀ। ਇਸ ਤੋਂ ਬਾਅਦ ਅਜਿਹੀ ਸਿਆਸੀ ਹਨੇਰੀ ਝੁੱਲੀ ਕਿ ਸੱਤਾ ਧਿਰ ਨੂੰ ਹਿਲਾਉਣ ਦਾ ਪੂਰਾ ਜ਼ੋਰ ਲਗਾ ਰੱਖਿਆ ਹੈ। ਇਸ ਇੰਟਰਵਿਊ ਤੋਂ ਬਾਅਦ ਰਾਜਸਥਾਨ ਅਤੇ ਬਠਿੰਡਾ ਪੁਲਿਸ ਵੀ ਆਹਮਣੇ- ਸਾਹਮਣੇ ਹੋ ਗਈਆਂ ਸਨ। ਸਰਕਾਰ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਖੜ੍ਹੇ ਹੋ ਰਹੇ ਸਨ ਅਤੇ ਕਿਹਾ ਜਾ ਰਿਹਾ ਸੀ ਕਿ ਆਖਿਰਕਾਰ ਜੇਲ੍ਹ ਵਿੱਚੋਂ ਉਸ ਦੀ ਇੰਟਰਵਿਊ ਵੀਡੀਓ ਕਿਵੇਂ ਹੋ ਸਕਦੀ ਹੈ।
- Firing On Police Inspector Update:ਪੁਲਿਸ ਇੰਸਪੈਕਟਰ 'ਤੇ ਫਾਇਰਿੰਗ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ,ਸੀਸੀਟੀਵੀ ਖੰਗਾਲ ਰਹੀ ਪੁਲਿਸ, ਏਡੀਸੀਪੀ ਨੇ ਸਾਂਝੀ ਕੀਤੀ ਜਾਣਕਾਰੀ
- Moga Police Distribute Helmets: ਮੋਗਾ ਪੁਲਿਸ ਨੇ ਸਕੂਲੀ ਬੱਚਿਆਂ ਨੂੰ ਸੜਕ ਸੁਰੱਖਿਆ ਪ੍ਰਤੀ ਕੀਤਾ ਜਾਗਰੂਕ, ਵਿਦਿਆਰਥੀਆਂ ਤੇ ਮਾਪਿਆਂ ਨੂੰ ਵੰਡੇ ਹੈਲਮੇਟ
- Raja warring vs CM Mann: ਰਾਜਾ ਵੜਿੰਗ ਤੇ ਸੀਐਮ ਮਾਨ ਵਿਚਾਲੇ ਝੋਨੇ ਦੀ ਐੱਮਐੱਸਪੀ ਨੂੰ ਲੈਕੇ ਟਵਿੱਟਰ ਵਾਰ, ਸੀਐੱਮ ਮਾਨ ਨੇ ਕਿਹਾ-ਕਾਹਲੀ ਨੇ ਡੋਬੀ ਕਾਂਗਰਸ
ਵਿਰੋਧੀਆਂ ਨੇ ਚੁੱਕੇ ਸੀ ਸਵਾਲ : ਇੰਟਰਵਿਊ ਦੀ ਇਜਾਜ਼ਤ ਕਿਵੇਂ ਮਿਲੀ ? ਭਾਜਪਾ ਆਗੂ ਹਰਜੀਤ ਗਰੇਵਾਲ ਨੇ ਵੀ ਇਸ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਰੱਜ ਕੇ ਕੋਸਿਆ ਸੀ। ਗਰੇਵਾਲ ਨੇ ਕਿਹਾ ਸੀ ਕਿ ਬਿਸ਼ਨੋਈ ਮਾਣ ਨਾਲ ਇੰਟਰਵਿਊ ‘ਚ ਦੱਸ ਰਿਹਾ ਹੈ ਕਿ ਮੂਸੇਵਾਲਾ ਨੂੰ ਮਾਰ ਕੇ ਉਹਨਾਂ ਨੇ ਬਦਲਾ ਲਿਆ। ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਬਿਸ਼ਨੋਈ ਨੂੰ ਕਿਸੇ ਜ਼ਿਲ੍ਹੇ ਦਾ ਐੱਸਐੱਸਪੀ ਲਗਾ ਦੇਵੇ ਤਾਂ ਜੋ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਸੁਧਰ ਜਾਵੇ ਕਿਉਂਕਿ ਬਿਸ਼ਨੋਈ ਕੋਲ ਕੰਮ ਕਰਨ ਦੇ ਸਾਰੇ ਤਰੀਕੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਰਸ਼ਦੀਪ ਕਲੇਰ ਨੇ ਮੁੱਖ ਮੰਤਰੀ ਤੋਂ ਤੁਰੰਤ ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ੇ ਦੀ ਮੰਗ ਕੀਤੀ ਕਿਉਂਕਿ ਜੇਲ੍ਹ ਵਿਭਾਗ ਖੁਦ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ ਅਤੇ ਬਠਿੰਡਾ ਜੇਲ੍ਹ ਵਿਚੋਂ ਲਾਰੈਂਸ ਬਿਸ਼ਨੋਈ ਨੇ ਇੰਟਰਵਿਊ ਦਿੱਤੀ ਹੈ। ਅਰਸ਼ਦੀਪ ਕਲੇਰ ਨੇ ਇਹ ਵੀ ਕਿਹਾ ਕਿ ਲਾਰੈਂਸ ਦੀ ਇੰਟਰਵਿਊ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਇਸ ਸਮੇਂ ਗੋਡਿਆਂ ਉੱਤੇ ਆ ਗਈ ਹੈ।