ETV Bharat / state

Lawrence Jail Video Viral: ਗੈਂਗਸਟਰ ਲਾਰੈਂਸ਼ ਬਿਸ਼ਨੋਈ ਦੀ ਜੇਲ੍ਹ ਤੋਂ ਵੀਡੀਓ ਕਾਲ, ਨੂਹ ਹਿੰਸਾ ਦੇ ਮੁਲਜ਼ਮ ਮੋਨੂੰ ਮਾਨੇਸਰ ਨਾਲ ਕਰ ਰਿਹਾ ਗੱਲਾਂ

ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਨੂਹ ਹਿੰਸਾ ਦੇ ਮੁਲਜ਼ਮ ਮੋਨੂੰ ਮਾਨੇਸਰ ਦੀ ਇੱਕ ਵੀਡੀਓ ਕਾਲ ਵਾਇਰਲ ਹੋਈ ਹੈ। ਜਿਸ ਨੂੰ ਲੈਕੇ ਕਈ ਸਵਾਲ ਖੜੇ ਹੁੰਦੇ ਹਨ। ਇਸ ਵੀਡੀਓ 'ਚ ਲਾਰੈਂਸ ਦੇ ਨਾਲ ਗੈਂਗਸਟਰ ਰਾਜੂ ਬਸੌਦੀ ਵੀ ਬੈਠਾ ਦਿਖਾਈ ਦੇ ਰਿਹਾ ਹੈ। (Lawrence Jail Video Viral) (Monu Manesar) (Gangster Raju Basodi)

Lawrence Bishnoi Viral Video
Lawrence Bishnoi Viral Video
author img

By ETV Bharat Punjabi Team

Published : Sep 17, 2023, 10:29 AM IST

ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਤੋਂ ਇੱਕ ਹੋਰ ਵੀਡੀਓ ਕਾਲ ਵਾਇਰਲ ਹੋਈ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਲਾਰੈਂਸ ਦੀ ਵੀਡੀਓ ਕਾਲ ਦੇ ਦੂਜੇ ਪਾਸੇ ਦਿਖਾਈ ਦੇਣ ਵਾਲਾ ਵਿਅਕਤੀ ਮੋਨੂੰ ਮਾਨੇਸਰ ਹੈ, ਜੋ ਕਿ ਹਰਿਆਣਾ ਵਿੱਚ ਨੂਹ ਹਿੰਸਾ ਦਾ ਮੁੱਖ ਮੁਲਜ਼ਮ ਮੰਨਿਆ ਜਾਂਦਾ ਹੈ। ਇਸ ਵੀਡੀਓ ਕਾਲ 'ਚ ਇਕ ਹੋਰ ਗੈਂਗਸਟਰ ਰਾਜੂ ਬਸੌਦੀ ਵੀ ਨਜ਼ਰ ਆ ਰਿਹਾ ਹੈ, ਜੋ ਲਾਰੈਂਸ ਬਿਸ਼ਨੋਈ ਦੇ ਨਾਲ ਬੈਠਾ ਹੈ। ਦੱਸਿਆ ਜਾ ਰਿਹਾ ਕਿ ਗਊ ਰੱਖਿਆ ਦਲ ਨਾਲ ਜੁੜਿਆ ਮੋਨੂੰ ਮਾਨੇਸਰ ਗੈਂਗਸਟਰ ਲਾਰੈਂਸ ਦੀ ਗੈਂਗ 'ਚ ਸ਼ਾਮਲ ਹੋਣਾ ਚਾਹੁੰਦਾ ਸੀ। ਜਿਸ ਤੋਂ ਬਾਅਦ ਦੋਵਾਂ ਵਿਚਾਲੇ ਵੀਡੀਓ ਕਾਲ ਰਾਹੀਂ ਗੱਲਬਾਤ ਹੋ ਰਹੀ ਹੈ। ਮੋਨੂੰ ਮਾਨੇਸਰ ਨਾ ਸਿਰਫ ਗੈਂਗਸਟਰ ਲਾਰੈਂਸ ਨਾਲ ਬਲਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਫਰਾਰ ਹੋਣ ਤੋਂ ਬਾਅਦ ਅਮਰੀਕਾ ਵਿੱਚ ਲੁਕੇ ਹੋਏ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨਾਲ ਵੀ ਇੰਨਸਕ੍ਰਿਪਟਡ ਐਪ ਰਾਹੀ ਗੱਲਬਾਤ ਕਰਦਾ ਸੀ। (Lawrence Jail Video Viral) (Monu Manesar) (Gangster Raju Basodi)

ਵੀਡੀਓ ਦੀ ਜਾਂਚ 'ਚ ਜੁਟੀ ਪੁਲਿਸ: ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਾਇਰਲ ਹੋਈ ਇਹ ਵੀਡੀਓ ਕਦੋਂ ਦੀ ਹੈ। ਲਾਰੈਂਸ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਹੈ, ਜਦੋਂ ਕਿ ਰਾਜੂ ਬਸੌਦੀ ਨੂੰ ਪੁਲਿਸ ਨੇ 2020 ਵਿੱਚ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਸੀ। ਮੋਨੂੰ ਮਾਨੇਸਰ ਨਾਸਿਰ ਅਤੇ ਜੁਨੈਦ ਕਤਲ ਕੇਸ ਵਿੱਚ ਰਾਜਸਥਾਨ ਪੁਲਿਸ ਦੀ ਹਿਰਾਸਤ ਵਿੱਚ ਹੈ।

  • **Video call of two criminals from jail**

    Two criminals having a video call from jail in India is a shocking indictment of the country's jail administration and government.

    A new video of Monu Manesar and Bholu Dhana having a video call with Lawrence Bishnoi and Raju… pic.twitter.com/HTPAvSS8i3

    — RheA (@rheahhh_) September 17, 2023 " class="align-text-top noRightClick twitterSection" data=" ">

ਲਾਰੈਂਸ ਅਤੇ ਰਾਜੂ ਦੋਵੇਂ ਜੇਲ੍ਹ ਵਿੱਚ ਬੰਦ: ਲਾਰੈਂਸ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਹੈ ਅਤੇ ਗੈਂਗਸਟਰ ਰਾਜੂ ਬਸੌਦੀ ਨੂੰ ਪੁਲਿਸ ਨੇ 2020 ਵਿੱਚ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਸੀ। ਰਾਜੂ ਅਤੇ ਲਾਰੈਂਸ ਦੀ ਦੋਸਤੀ ਵੀ ਬਹੁਤ ਪੁਰਾਣੀ ਹੈ। ਰਾਜੂ ਨੇ ਸੰਦੀਪ ਉਰਫ਼ ਕਾਲਾ ਜਥੇਡੀ ਗੈਂਗ ਰਾਹੀਂ ਅਪਰਾਧ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਸੀ। ਇਸ ਤੋਂ ਬਾਅਦ ਉਹ ਲਾਰੈਂਸ ਗੈਂਗ 'ਚ ਸ਼ਾਮਲ ਹੋ ਗਿਆ। ਰਾਜੂ ਦੇ ਲਾਰੈਂਸ, ਸੰਪਤ ਨਹਿਰਾ, ਅਨਿਲ ਛਿੱਪੀ, ਅਕਸ਼ੈ ਪਾਲਰਾ ਅਤੇ ਨਰੇਸ਼ ਸੇਠੀ ਵਰਗੇ ਖ਼ਤਰਨਾਕ ਗੈਂਗਸਟਰਾਂ ਨਾਲ ਨੇੜਲੇ ਸਬੰਧ ਹਨ, ਜੋ ਇਸ ਸਮੇਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ।

ਲਾਰੈਂਸ ਗੈਂਗ 'ਚ ਸ਼ਾਮਲ ਹੋਣਾ ਚਾਹੁੰਦੇ ਮਾਨੇਸਰ: ਦੱਸਿਆ ਜਾ ਰਿਹਾ ਕਿ ਰਾਜਸਥਾਨ ਦੇ ਨਾਸਿਰ-ਜੁਨੈਦ ਕਤਲ ਕਾਂਡ ਵਿੱਚ ਗ੍ਰਿਫ਼ਤਾਰ ਹਰਿਆਣਾ ਦਾ ਗਊ ਰੱਖਿਅਕ ਮੋਨੂੰ ਮਾਨੇਸਰ ਗੈਂਗਸਟਰ ਬਣਨਾ ਚਾਹੁੰਦਾ ਸੀ। ਪੁਲਿਸ ਸੂਤਰਾਂ ਮੁਤਾਬਕ ਮੋਨੂੰ ਗੈਂਗਸਟਰ ਲਾਰੈਂਸ ਦੇ ਗਰੁੱਪ 'ਚ ਸ਼ਾਮਲ ਹੋਣਾ ਚਾਹੁੰਦਾ ਸੀ। ਇਸ ਦੇ ਲਈ ਉਹ ਲਗਾਤਾਰ ਲਾਰੈਂਸ ਦੇ ਭਰਾ ਅਨਮੋਲ ਦੇ ਸੰਪਰਕ 'ਚ ਸੀ। ਗ੍ਰਿਫਤਾਰੀ ਤੋਂ ਪਹਿਲਾਂ ਦੋਵਾਂ ਵਿਚਾਲੇ 10 ਸਤੰਬਰ ਤੱਕ ਵਿਸ਼ੇਸ਼ ਐਪ ਸਿਗਨਲ ਰਾਹੀਂ ਗੱਲਬਾਤ ਹੋਈ ਸੀ।

ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਅੰਤਰਰਾਸ਼ਟਰੀ ਸਿੰਡੀਕੇਟ: ਦਿੱਲੀ, ਹਰਿਆਣਾ, ਪੰਜਾਬ, ਯੂ.ਪੀ., ਮਹਾਰਾਸ਼ਟਰ, ਹਿਮਾਚਲ, ਰਾਜਸਥਾਨ ਵਰਗੇ ਵੱਡੇ ਸ਼ਹਿਰਾਂ ਦੇ ਗਿਰੋਹ ਨਾਲ ਹੱਥ ਮਿਲਾ ਕੇ ਬਿਸ਼ਨੋਈ ਨੇ ਇੱਕ ਬਹੁਤ ਵੱਡਾ ਕ੍ਰਾਇਮ ਸਿੰਡੀਕੇਟ ਬਣਾਇਆ ਹੈ। ਬਿਸ਼ਨੋਈ ਗੈਂਗ ਦੇ ਲੋਕ ਵਿਦੇਸ਼ਾਂ 'ਚ ਬੈਠੇ ਹਨ, ਜਿਨ੍ਹਾਂ 'ਚ ਕੈਨੇਡਾ ਅਤੇ ਭਾਰਤ ਤੋਂ ਲੋੜੀਂਦੇ ਗੋਲਡੀ ਬਰਾੜ ਦਾ ਨਾਂ ਸਭ ਤੋਂ ਅਹਿਮ ਹੈ। NIA ਨੇ ਬਿਸ਼ਨੋਈ ਖਿਲਾਫ UAPA ਤਹਿਤ ਮਾਮਲਾ ਦਰਜ ਕੀਤਾ ਹੈ, ਜਦਕਿ ਦੇਸ਼ ਦੇ ਕਈ ਸੂਬਿਆਂ ਦੀ ਪੁਲਿਸ ਨੇ ਹਾਲ ਹੀ 'ਚ ਬਿਸ਼ਨੋਈ ਗੈਂਗ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ।

ਰਾਜਸਥਾਨ ਪੁਲਿਸ ਦੀ ਹਿਰਾਸਤ ਵਿੱਚ ਮੋਨੂੰ ਮਾਨੇਸਰ: ਦੱਸਿਆ ਜਾ ਰਿਹਾ ਕਿ ਮੋਨੂੰ ਮਾਨੇਸਰ ਕੋਲ ਵੀ ਕਈ ਅਤਿ ਆਧੁਨਿਕ ਹਥਿਆਰ ਸਨ ਜੋ ਉਸ ਦੀਆਂ ਵੀਡੀਓਜ਼ ਵਿੱਚ ਨਜ਼ਰ ਆ ਰਹੇ ਸਨ। ਮੋਨੂੰ ਮਾਨੇਸਰ ਖ਼ਿਲਾਫ਼ ਹਰਿਆਣਾ ਵਿੱਚ ਕਈ ਕੇਸ ਦਰਜ ਹਨ ਅਤੇ ਉਹ ਰਾਜਸਥਾਨ ਵਿੱਚ ਨਾਸਿਰ ਅਤੇ ਜੁਨੈਦ ਕਤਲ ਕੇਸ ਵਿੱਚ ਰਿਮਾਂਡ ’ਤੇ ਹੈ। ਸੂਤਰਾਂ ਮੁਤਾਬਕ ਰਾਜਸਥਾਨ ਪੁਲਿਸ ਨੂੰ ਨਸੀਰ ਜੁਨੈਦ ਕਤਲ ਕੇਸ ਵਿੱਚ ਵੀ ਮੋਨੂੰ ਖ਼ਿਲਾਫ਼ ਸਬੂਤ ਮਿਲੇ ਹਨ। ਕਤਲ ਦੇ ਸਮੇਂ ਮੋਨੂੰ ਮੌਕੇ 'ਤੇ ਮੌਜੂਦ ਨਹੀਂ ਸੀ ਪਰ ਰਾਜਸਥਾਨ ਪੁਲਿਸ ਨੂੰ ਕਤਲ ਦੀ ਸਾਜ਼ਿਸ਼ 'ਚ ਉਸਦੇ ਸ਼ਾਮਿਲ ਹੋਣ ਦੇ ਸਬੂਤ ਮਿਲੇ ਹਨ। ਇਸ ਦੀ ਜਾਂਚ ਲਈ ਰਾਜਸਥਾਨ ਪੁਲਿਸ ਨੇ ਮੋਨੂੰ ਨੂੰ ਹਿਰਾਸਤ 'ਚ ਲੈ ਲਿਆ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਵੀ ਮੋਨੂੰ ਮਾਨੇਸਰ ਦੇ ਬਚਾਅ ਵਿੱਚ ਖੁੱਲ੍ਹ ਕੇ ਸਾਹਮਣੇ ਆ ਚੁੱਕੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.