ਚੰਡੀਗੜ੍ਹ: ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਦੇ ਨਾਲ-ਨਾਲ ਇਸ ਯੂਨੀਵਰਸਿਟੀ ਨਾਲ ਸਬੰਧਿਤ 10 ਹੋਰ ਕਾਲਜਾਂ ਵਿੱਚ ਵਿਦਿਆਰਥੀ ਚੋਣਾਂ ਦਾ ਅਖਾੜਾ ਭਖਿਆ ਹੋਇਆ ਹੈ ਤੇ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਦੱਸ ਦਈਏ ਇਸ ਵਾਰ ਦੀਆਂ ਚੋਣਾਂ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ਖੜ੍ਹੇ ਉਮੀਦਵਾਰ ਵੱਖ-ਵੱਖ ਕਮੀਆਂ ਨੂੰ ਦੂਰ ਕਰਨ ਦੇ ਵਾਅਦੇ ਆਪਣੇ ਸਮਰਥਕ ਵਿਦਿਆਰਥੀ ਨਾਲ ਕਰ ਰਹੇ ਹਨ ਅਤੇ ਵਿਕਾਸ ਦੇ ਮੁੱਦੇ ਉੱਤੇ ਵੋਟ ਮੰਗ ਰਹੇ ਹਨ।
ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਿਤ ਵਿਦਿਆਰਥੀ ਚੋਣ ਮੈਦਾਨ 'ਚ: ਇਸ ਵਾਰ ਦਿਵਯਾਂਸ਼ ਠਾਕੁਰ ਨੂੰ ਪੰਜਾਬ ਵਿੱਚ ਸੱਤਾ ਉੱਤੇ ਕਾਬਿਜ਼, ਆਮ ਆਦਮੀ ਪਾਰਟੀ ਦੀ ਵਿਦਿਆਰਥੀ ਯੂਨੀਅਨ CYSS ਤੋਂ ਚੁਣਿਆ ਗਿਆ ਹੈ। ਉਹ ਮੂਲ ਰੂਪ ਵਿੱਚ ਹਮੀਰਪੁਰ ਦਾ ਰਹਿਣ ਵਾਲਾ ਹੈ। ਯੁਵਰਾਜ ਸਿੰਘ ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਯੂਨੀਅਨ ਐਸਓਆਈ (SOI) ਵੱਲੋਂ ਚੋਣ ਮੈਦਾਨ ਵਿੱਚ ਹਨ। ਕਾਂਗਰਸ ਦੀ ਐਨਐਸਯੂਆਈ (NSUI) ਵੱਲੋਂ ਜਤਿੰਦਰ ਸਿੰਘ ਵਿਰਕ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉਹ ਪਹਿਲਾਂ ਭਾਜਪਾ ਦੇ ਏਬੀਵੀਪੀ (ABVP) ਵਿਦਿਆਰਥੀ ਵਿੰਗ ਦੇ ਆਗੂ ਸਨ।
- Gupatwant Pannu News: ਗੁਰਪਤਵੰਤ ਪੰਨੂ 'ਤੇ ਕਸ਼ਮੀਰੀ ਮੁਸਲਮਾਨਾਂ ਨੂੰ ਭੜਕਾਉਣ ਦਾ ਇਲਜ਼ਾਮ, ਭਾਜਪਾ ਆਗੂ ਹਰਜੀਤ ਗਰੇਵਾਲ ਨੇ ਪੰਨੂ ਨੂੰ ਕਿਹਾ 'ਦੇਸ਼ ਵਿਰੋਧੀ'
- HSGPC Controversy: ਹਰਿਆਣਾ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਨੇ ਦਿੱਤਾ ਅਸਤੀਫਾ, ਜਾਣੋ ਕੀ ਹੈ ਕਾਰਨ ?
- Amritsar Crime News: ਅੱਠ ਸਾਲ ਦੇ ਪਿਆਰ 'ਚ ਮਿਲਿਆ ਧੋਖਾ ਤਾਂ ਨੌਜਵਾਨ ਨੇ ਵੱਢ ਦਿੱਤੀ ਪ੍ਰੇਮਿਕਾ !, ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਹੋਰ ਵਿਦਿਆਰਥੀ ਵੀ ਅਜ਼ਮਾ ਰਹੇ ਹਨ ਕਿਸਮਤ: ਦੱਸ ਦਈਏ ਇਸ ਵਿਦਿਆਰਥੀ ਚੋਣ ਵਿੱਚ ਪ੍ਰਧਾਨ ਦੇ ਅਹੁਦੇ ਲਈ ਵੱਖ-ਵੱਖ ਵਿਦਿਆਰਥੀ ਯੂਨੀਅਨਾਂ ਦੇ 9 ਉਮੀਦਵਾਰ (9 candidates from student unions ) ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ ਦਵਿੰਦਰ ਪਾਲ ਸਿੰਘ PUSU ਤੋਂ ਚੌਣ ਮੈਦਾਨ ਵਿੱਚ ਹੈ, ਉਹ ਐਮ ਫਾਰਮਾ ਦਾ ਵਿਦਿਆਰਥੀ ਹੈ। ਰਾਕੇਸ਼ ਦੇਸ਼ਵਾਲ 2017 ਤੋਂ ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਵਿੰਗ ABVP ਨਾਲ ਜੁੜੇ ਹੋਏ ਹਨ। ਉਹ ਐਮਐਲਐਮ ਦਾ ਵਿਦਿਆਰਥੀ ਹੈ।
ਸਕਸ਼ਮ ਸਿੰਘ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹਨ। ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਕਾਨਪੁਰ ਦਾ ਰਹਿਣ ਵਾਲਾ ਹੈ। ਮਨਿਕਾ ਛਾਬੜਾ ਪੀਐਸਯੂ ਲਲਕਾਰ ਤੋਂ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਹੈ। ਪ੍ਰਤੀਕ ਕੁਮਾਰ ਐਸਐਫਐਸ ਤੋਂ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਹਨ। ਦੂਜੇ ਪਾਸੇ ਹਰਿਆਣਾ ਦੇ ਕੁਰੂਕਸ਼ੇਤਰ ਦੇ ਰਹਿਣ ਵਾਲੇ ਕੁਲਦੀਪ ਸਿੰਘ ਨੂੰ ਐਚਐਸਏ ਤੋਂ ਮੁਖੀ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਗਿਆ ਹੈ। ਦੱਸ ਦਈਏ ਸੈਕਟਰ 26 ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵੂਮੈਨ ਵਿੱਚ ਚਾਰ ਅਹੁਦਿਆਂ ਲਈ ਸਿਰਫ਼ ਚਾਰ ਨਾਮਜ਼ਦਗੀਆਂ ਪ੍ਰਾਪਤ ਹੋਣ ਕਾਰਨ ਉਮੀਦਵਾਰ ਬਿਨਾਂ ਚੋਣਾਂ ਤੋਂ ਚੁਣ ਲਏ ਗਏ ਹਨ।