ਚੰਡੀਗੜ੍ਹ : ਭਾਰਤ ਦੇ ਮੋਸਟ ਵਾਂਟੇਡ ਖਾਲਿਸਤਾਨ ਸਮਰਥਕ ਲਖਬੀਰ ਸਿੰਘ ਰੋਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਪਾਕਿਸਤਾਨ 'ਚ 2 ਦਸੰਬਰ ਨੂੰ ਹੋਈ ਸੀ। ਵੱਖ-ਵੱਖ ਮੀਡੀਆ ਰਿਪੋਰਟਾਂ ਅਨੁਸਾਰ ਲਖਬੀਰ ਸਿੰਘ ਦੇ ਭਰਾ ਅਤੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨੇ ਪਾਕਿਸਤਾਨ ਵਿੱਚ ਉਸਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਹਨਾ ਦੱਸਿਆ ਕਿ ਭਰਾ ਲਖਬੀਰ ਸਿੰਘ ਦਾ ਸੋਮਵਾਰ ਨੂੰ ਪਾਕਿਸਤਾਨ 'ਚ ਹੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ ਪਰ ਪਾਕਿਸਤਾਨ ਵੱਲੋਂ ਇਸ ਖਬਰ ਨੂੰ ਨਸ਼ਰ ਨਹੀਂ ਕੀਤਾ ਗਿਆ ਸੀ। ਉੱਥੇ ਹੀ ਅੱਜ ਇਸ ਖਬਰ ਦੇ ਫੈਲਣ ਤੋਂ ਬਾਅਦ ਖਾਲਿਸਤਾਨੀ ਸਮਰਥਕਾਂ ਵਿੱਚ ਹਲਚਲ ਮੱਚ ਗਈ ਹੈ ਕਿਉਂਕਿ ਹਾਲ ਹੀ ਵਿੱਚ ਇੱਕ ਤੋਂ ਬਾਅਦ ਇੱਕ ਖਾਲਿਸਤਾਨੀ ਸਮਰਥਕਾਂ ਦੀਆਂ ਮੌਤ ਦੀਆਂ ਖਬਰਾਂ ਸਾਹਮਣੇ ਆਈਆਂ ਹਨ। (Lakhbir Sing Rode)
ਕੌਣ ਸੀ ਲਖਬੀਰ ਸਿੰਘ ਰੋਡੇ : ਜੇਕਰ ਗੱਲ ਕੀਤੀ ਜਾਵੇ ਲਖਬੀਰ ਸਿੰਘ ਰੋਡੇ ਦੇ ਪਿਛੋਕੜ ਦੀ ਤਾਂ 72 ਸਾਲ ਦਾ ਲਖਬੀਰ ਸਿੰਘ ਰੋਡੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਦਾ ਰਹਿਣ ਵਾਲਾ ਸੀ ਅਤੇ ਉਹ ਦਮ ਦਮੀ ਟਕਸਾਲ ਦੇ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ (Jarnail Singh Bhindranwale) ਦਾ ਭਤੀਜਾ ਅਤੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦਾ ਭਰਾ ਸੀ। ਪੰਜਾਬ ਵਿੱਚ ਦਹਿਸ਼ਤਗਰਦੀ ਵਿੱਚ ਨਾਮ ਆਉਣ ਤੋਂ ਬਾਅਦ ਉਹ ਦੁਬਈ ਵਿੱਚ ਰਹਿਣ ਲੱਗਿਆ ਅਤੇ ਇਸ ਤੋਂ ਬਾਅਦ ਉਸ ਨੇ ਪਾਕਿਸਤਾਨ ਨੂੰ ਆਪਣਾ ਘਰ ਬਣਾ ਲਿਆ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੇ ਭਾਰਤ ਵਿਰੋਧੀ ਸਾਜ਼ਿਸ਼ ਵਿੱਚ ਲਖਬੀਰ ਦੀ ਵਰਤੋਂ ਕੀਤੀ ਸੀ। ਉਹ ਡਰੋਨ ਰਾਹੀਂ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਭਾਰਤ ਭੇਜਦਾ ਸੀ।
ਲਖਬੀਰ ਸਿੰਘ ਰੋਡੇ ਦਾ ਪਰਿਵਾਰ : ਲਖਬੀਰ ਸਿੰਘ ਰੋਡੇ ਆਪ ਤਾਂ ਪਾਕਿਸਤਾਨ ਵਿੱਚ ਵੱਖ-ਵੱਖ ਥਾਂਵਾਂ ਉੱਤੇ ਪਨਾਹ ਲੈਂਦਾ ਸੀ ਪਰ ਉਸ ਦਾ ਪਰਿਵਾਰ ਕੈਨੇਡਾ ਵਿੱਚ ਰਹਿੰਦਾ ਹੈ। ਪਰਿਵਾਰ ਤੋਂ ਵੱਖ ਰਹਿੰਦੇ ਕਈ ਵਰ੍ਹੇ ਹੋ ਗਏ ਸਨ ਅਤੇ ਹੁਣ ਪਾਕਿਸਤਾਨ ਵਿੱਚ ਬੈਠ ਕੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਕੰਮ ਕਰਦਾ ਸੀ। ਪੰਜਾਬ ਦੀਆਂ ਕਈ ਵੱਡੀਆਂ ਵਾਰਦਾਤਾਂ ਵਿੱਚ ਰੋਡੇ ਦਾ ਨਾਂ ਸਾਹਮਣੇ ਆਇਆ ਸੀ। ਜਿੰਨਾ ਵਿੱਚ ਪਾਕਿਸਤਾਨ ਤੋਂ ਭਾਰਤ ਵਿੱਚ ਟਿਫਿਨ ਬੰਬ ਭੇਜਣ ਦਾ ਮਾਮਲਾ ਵੀ ਸ਼ਾਮਿਲ ਹੈ। ਰੋਡੇ 'ਤੇ 1985 'ਚ ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦਾ ਵੀ ਇਲਜ਼ਾਮ ਹੈ ਇਸ ਤੋਂ ਇਲਾਵਾ ਉਸ 'ਤੇ ਜੈੱਟ ਨੂੰ ਬੰਬ ਬਣਾਉਣ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਹੈ। ਰੋਡੇ ਦੀ ਜ਼ਿੰਦਗੀ ਦਾ ਮਕਸਦ ਪੰਜਾਬ ਵਿੱਚ ਦਹਿਸ਼ਤ ਫੈਲਾਉਣਾ ਦੱਸਿਆ ਜਾਂਦਾ ਹੈ। ਲਖਬੀਰ ਸਿੰਘ ਰੋਡੇ ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਆਗੂ ਸੀ।
- ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਮੌਤ, ਹਰਿਆਣਾ ਤੋਂ ਜਥੇ ਦੇ ਨਾਲ ਗਿਆ ਸੀ ਮੱਥਾ ਟੇਕਣ
- ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਲਵੰਤ ਸਿੰਘ ਰਾਜੋਆਣਾ ਨੂੰ ਭੁੱਖ ਹੜਤਾਲ ਵਾਪਸ ਲੈਣ ਲਈ ਲਿਖਿਆ ਪੱਤਰ
- Daily Hukamnama 5 December: ੨੦ ਮੱਘਰ,ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
- ਖਾਲਿਸਤਾਨੀ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨੀ 'ਚ ਦਿਲ ਦਾ ਦੌਰਾ ਪੈਣ ਕਾਰਣ ਮੌਤ, ਐੱਨਆਈਏ ਦੀ ਲਿਸਟ 'ਚ ਮੋਸਟ ਵਾਂਟੇਡ ਸੀ ਲਖਬੀਰ ਰੋਡੇ
ਲਖਬੀਰ ਰੋਡੇ ਦੇ ਪਾਕਿਸਤਾਨ 'ਚ ਕਈ ਟਿਕਾਣੇ ਸਨ: ਜਾਣਕਾਰੀ ਮੁਤਾਬਿਕ ਲਖਬੀਰ ਸਿੰਘ ਰੋਡੇ 'ਤੇ ਡਰੋਨ ਰਾਹੀਂ ਭਾਰਤ 'ਚ ਆਰਡੀਐਕਸ ਭੇਜਣ ਤੋਂ ਇਲਾਵਾ ਕਈ ਗੰਭੀਰ ਮਾਮਲਿਆਂ ਦਾ ਦੋਸ਼ ਸੀ। ਖੁਫੀਆ ਏਜੰਸੀਆਂ ਦੇ ਰਿਕਾਰਡ ਮੁਤਾਬਕ ਲਖਬੀਰ ਦੇ ਪਾਕਿਸਤਾਨ ਵਿੱਚ ਕਈ ਟਿਕਾਣੇ ਸਨ। ਉਹ ਵੱਖ-ਵੱਖ ਸਮਿਆਂ ਵਿੱਚ ਇੱਥੇ ਰਹਿੰਦਾ ਸੀ। ਰੋਡੇ ਦੀ ਰਿਹਾਇਸ਼ ਦੀ ਕਥਿਤ ਪ੍ਰਮੁੱਖ ਸਥਾਨ ਟਾਊਨਸ਼ਿਪ ਏਰੀਆ, ਹਲੌਲ, ਅਮੋਲ ਥੀਏਟਰ ਲਾਹੌਰ, ਹਾਊਸ ਨੰਬਰ 20, ਪੀਆਈਏ ਕਲੋਨੀ, ਡਿਫੈਂਸ ਲਾਹੌਰ ਦੱਸੇ ਜਾਂਦੇ ਹਨ।
ਪੰਜਾਬ ਤੋਂ ਭੱਜ ਕੇ ਪਾਕਿਸਤਾਨ 'ਚ ਸ਼ਰਨ ਲੈ ਚੁੱਕੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ, ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ, ਭਾਰਤੀ ਸਿੱਖ ਯੂਥ ਫੈਡਰੇਸ਼ਨ ਦੇ ਆਗੂ ਲਖਬੀਰ ਸਿੰਘ ਰੋਡੇ, ਖਾਲਿਸਤਾਨ ਕਮਾਂਡੋ ਫੋਰਸ ਦੇ ਪਰਮਜੀਤ ਸਿੰਘ ਪੰਜਵੜ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਭਾਰਤ ਦੇ ਖਿਲਾਫ ਕੰਮ ਕਰ ਰਿਹਾ ਸੀ। ਹਾਲਾਂਕਿ ਹੁਣ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਦੀ ਮੌਤ ਹੋ ਚੁੱਕੀ ਹੈ।
ਲਖਬੀਰ ਨੇ ਪੰਜਾਬ ਵਿੱਚ ਸਲੀਪਰ ਸੈੱਲਾਂ ਦਾ ਤਿਆਰ ਕੀਤਾ ਸੀ ਨੈੱਟਵਰਕ : ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਐਨਆਈਏ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਰੋਡੇ ਨੇ ਪੰਜਾਬ ਵਿੱਚ ਸਲੀਪਰ ਸੈੱਲਾਂ ਦਾ ਇੱਕ ਵੱਡਾ ਨੈੱਟਵਰਕ ਬਣਾਇਆ ਹੋਇਆ ਸੀ। ਇਸ ਨੈਟਵਰਕ ਵਿੱਚ 200 ਦੇ ਕਰੀਬ ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਸੀ। ਟਿਫਿਨ ਬੰਬਾਂ ਦੀ ਬਰਾਮਦਗੀ ਤੋਂ ਬਾਅਦ ਵੀ ਏਜੰਸੀਆਂ ਨੂੰ ਵੱਡਾ ਹਿੱਸਾ ਨਹੀਂ ਮਿਲਿਆ ਕਿਉਂਕਿ ਸਲੀਪਰ ਸੈੱਲ ਨੇ ਟਿਫਿਨ ਬੰਬਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਇਆ ਸੀ ਅਤੇ ਏਜੰਸੀਆਂ ਨੂੰ ਅੱਜ ਤੱਕ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ।
ਮੋਗਾ ਵਿੱਚ ਜ਼ਮੀਨਾਂ ਕੀਤੀਆਂ ਸੀ ਜ਼ਬਤ: ਦੱਸ ਦੇਈਏ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੇ ਅਕਤੂਬਰ ਮਹੀਨੇ ਮੋਗਾ 'ਚ ਲਖਬੀਰ ਸਿੰਘ ਰੋਡੇ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਸਨ। ਇਹਨਾਂ ਵਿੱਚ ਤਕਰੀਬਨ ਕਰੀਬ 43 ਕਨਾਲ ਜ਼ਮੀਨ ਸੀਲ ਕਰ ਦਿੱਤੀ ਸੀ ਅਤੇ NIA ਨੇ ਜ਼ਮੀਨ ਨੂੰ ਸੀਲ ਕਰਨ ਲਈ ਬੋਰਡ ਲੱਗਾ ਦਿੱਤਾ ਹੈ।