ਚੰਡੀਗੜ੍ਹ: ਮਨੁੱਖਤਾ ਦੀ ਸੇਵਾ ਅਤੇ ਵਿਪਤਾ ਵੇਲੇ ਲੋਕਾਂ ਨਾਲ ਖੜ੍ਹੀ ਹੋਣ ਵਾਲੀ ਆਲਮੀ ਸੰਸਥਾ ਖਾਲਸਾ ਏਡ ਨੇ ਇਕ ਵਾਰ ਫਰ ਦੁਨੀਆਂ ਅੱਗੇ ਮਿਸਾਲ ਪੇਸ਼ ਕੀਤੀ ਹੈ। ਖਾਲਸਾ ਏਡ ਦੀ ਟੀਮ ਨੇ ਤੁਰਕੀ ਤੇ ਸੀਰੀਆ ਵਿੱਚ ਭੂਚਾਲ ਨਾਲ ਹੋਏ ਨੁਕਸਾਨ ਅਤੇ ਇਸ ਹਾਦਸੇ ਤੋਂ ਬਾਅਦ ਪ੍ਰਭਾਵਿਤ ਲੋਕਾਂ ਦਾ ਭਲਾ ਕਰਨ ਦਾ ਉੱਦਮ ਕੀਤਾ ਹੈ। ਅਸਲ ਵਿੱਚ ਇਸ ਭੂਚਾਲ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਹੋਈ ਹੈ ਤੇ ਆਬਾਦੀ ਦਾ ਵੱਡਾ ਹਿੱਸਾ ਬੇਘਰ ਹੋਇਆ ਹੈ। ਖਾਲਸਾ ਐਡ ਨੇ ਲੋਕਾਂ ਦੀ ਇਸ ਤ੍ਰਾਸਦੀ ਵਾਲੇ ਸਮੇਂ ਵਿੱਚ ਬਾਂਹ ਫੜੀ ਹੈ ਅਤੇ ਸਰਬਤ ਦੇ ਭਲੇ ਦੀ ਅਰਦਾਸ ਵੀ ਕੀਤੀ ਹੈ।
-
ਖਾਲਸਾ ਏਡ ਦੀ ਟੀਮ ਵੱਲੋਂ ਗੁਰੂ ਕਾ ਲੰਗਰ 🙏🏼🙏🏼🙏🏼#khalsaaid #turkeyearthquake@Khalsa_Aid @khalsaaidca @KhalsaAidUSA pic.twitter.com/KYaRSIM3KI
— Khalsa Aid India (@khalsaaid_india) February 8, 2023 " class="align-text-top noRightClick twitterSection" data="
">ਖਾਲਸਾ ਏਡ ਦੀ ਟੀਮ ਵੱਲੋਂ ਗੁਰੂ ਕਾ ਲੰਗਰ 🙏🏼🙏🏼🙏🏼#khalsaaid #turkeyearthquake@Khalsa_Aid @khalsaaidca @KhalsaAidUSA pic.twitter.com/KYaRSIM3KI
— Khalsa Aid India (@khalsaaid_india) February 8, 2023ਖਾਲਸਾ ਏਡ ਦੀ ਟੀਮ ਵੱਲੋਂ ਗੁਰੂ ਕਾ ਲੰਗਰ 🙏🏼🙏🏼🙏🏼#khalsaaid #turkeyearthquake@Khalsa_Aid @khalsaaidca @KhalsaAidUSA pic.twitter.com/KYaRSIM3KI
— Khalsa Aid India (@khalsaaid_india) February 8, 2023
ਲੰਗਰ ਅਤੇ ਵੰਡਿਆ ਜਾ ਰਿਹਾ ਲੰਗਰ: ਖਾਲਸਾ ਐਡ ਦੇ ਟਵਿੱਟਰ ਹੈਂਡਲ ਉੱਤੇ ਲਗਾਤਾਰ ਤੁਰਕੀ ਦੇ ਹਾਲਾਤਾਂ ਅਤੇ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਨੂੰ ਸਾਂਝਾ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਖਾਲਸਾ ਏਡ ਦੀ ਟੀਮ ਸਹਾਇਤਾ ਲੈ ਕੇ ਇਰਾਕ ਦੇ ਰਸਤੇ ਤੁਰਕੀ ਲੋਕਾਂ ਤੱਕ ਪਹੁੰਚੀ ਹੈ ਅਤੇ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਵੀ ਯੂਕੇ ਤੋਂ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਲਈ ਤੁਰਕੀ ਰਵਾਨਾ ਹੋਏ ਹਨ। ਉਨ੍ਹਾਂ ਆਪਣੇ ਟਵਿੱਟਰ ਹੈਂਡਲ ਤੋਂ ਵੀਡੀਓ ਵੀ ਸਾਂਝੀ ਕੀਤੀ ਹੈ। ਤੁਰਕੀ ਦੇ ਲੋਕਾਂ ਲਈ ਲੋੜ ਮੁਤਾਬਿਕ ਚੀਜਾਂ ਜਿਵੇਂ ਕਿ ਕੰਬਲ ਅਤੇ ਹੋਰ ਰਸਦ ਲਿਜਾਂਦੀ ਜਾ ਰਹੀ ਹੈ। ਲੰਗਰ ਵੀ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ: Amritpal Singh got married : ਵਿਆਹ ਦੇ ਬੰਧਨ 'ਚ ਬੱਝਿਆ ਅੰਮ੍ਰਿਤਪਾਲ ਸਿੰਘ, ਤਸਵੀਰਾਂ ਹੋ ਰਹੀਆਂ ਵਾਇਰਲ...
ਖਾਲਸਾ ਐਡ ਦੀ ਹੋ ਰਹੀ ਚਰਚਾ: ਖਾਲਸਾ ਐਡ ਦੀ ਇਸ ਪਹਿਲ ਦੀ ਚਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਲੋਕ ਖਾਲਸਾ ਏਡ ਦੇ ਟਵਿੱਟਰ ਹੈਂਡਲ ਉੱਤੇ ਆਪਣੇ ਵਿਚਾਰ ਵੀ ਦੇ ਰਹੇ ਹਨ ਅਤੇ ਤੁਰਕੀ ਦੇ ਲੋਕਾਂ ਦੇ ਭਲੇ ਲਈ ਅਰਦਾਸ ਵੀ ਕਰ ਰਹੇ ਹਨ। ਇਸਦੇ ਨਾਲ ਨਾਲ ਖਾਲਸਾ ਏਡ ਵਲੋਂ ਕੀਤੇ ਜਾ ਰਹੇ ਉੱਦਮਾਂ ਦੀ ਸ਼ਲਾਘਾ ਹੋ ਰਹੀ ਹੈ। ਦੱਸਣਯੋਗ ਹੈ ਕਿ ਤੁਰਕੀ ਤੇ ਸੀਰੀਆ ਵਿੱਚ ਭੂਚਾਲ ਕਰਕੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਹਾਲੇ ਵੀ ਡਿੱਗੀਆਂ ਇਮਾਰਤਾਂ ਵਿੱਚੋਂ ਲੋਕ ਬਚਾਏ ਜਾ ਰਹੇ ਹਨ ਤੇ ਮ੍ਰਿਤਕ ਵੀ ਮਿਲ ਰਹੇ ਹਨ।
ਤੁਰਕੀ ਵਿੱਚ ਲੰਘੇ ਸੋਮਵਾਰ ਨੂੰ ਭੂਚਾਲ ਆਇਆ ਸੀ। ਭੂਚਾਲ ਦੀ ਰਫਤਾਰ 7.8 ਸੀ ਅਤੇ ਇਸ ਨਾਲ ਕਈ ਇਮਾਰਤਾਂ ਢਹਿਢੇਰੀ ਹੋ ਗਈਆਂ ਸਨ। ਤੁਰਕੀ ਅਤੇ ਸੀਰੀਆ ਦੇ ਭੂਚਾਲ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਤੇ ਬੇਘਰ ਹੋਣ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ। ਰਾਹਤ ਤੇ ਬਚਾਅ ਕਾਰਜ ਵੀ ਜਾਰੀ ਹਨ।