ਚੰਡੀਗੜ੍ਹ: ਬਿਹਾਰ ਦੇ ਵਿਚ ਭਾਜਪਾ ਖ਼ਿਲਾਫ਼ ਰਣਨੀਤੀ ਬਣਾਉਣ ਲਈ ਸਾਰੇ ਵਿਰੋਧੀ ਦਲ ਇਕੱਠੇ ਹੋਏ ਹਨ। 17 ਤੋਂ 18 ਪਾਰਟੀਆਂ ਨੇ ਇਸ ਮਹਾਂ ਬੈਠਕ 'ਚ ਹਿੱਸਾ ਲਿਆ। ਵਿਰੋਧੀ ਪਾਰਟੀਆਂ 'ਚ ਰਾਹੁਲ ਗਾਂਧੀ, ਮਮਤਾ ਬੈਨਰਜੀ, ਹੇਮੰਤ ਸੋਰੇਨ, ਸਟਾਲਿਨ ਮੌਜੂਦ ਰਹੇ। ਦੱਸਿਆ ਜਾ ਰਿਹਾ ਹੈ ਕਿ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਵਿਸ਼ੇਸ਼ ਰਣਨੀਤੀ ਉਲੀਕਣ ਲਈ ਇਹ ਮਹਾਂ ਮੀਟਿੰਗ ਰੱਖੀ ਗਈ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਇਸ ਇਕੱਠ ਦਾ ਹਿੱਸਾ ਬਣੇ ਪਰ ਇਸ ਦੌਰਾਨ ਇਕ ਅਜਿਹੀ ਚੀਜ਼ ਹੋਈ ਜਿਸਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇਹਨਾਂ ਵਿਰੋਧੀ ਦਲਾਂ ਦੇ ਪੋਸਟਰ ਵਿਚ ਅਰਵਿੰਦ ਕੇਜਰੀਵਾਲ ਦੀ ਫੋਟੋ ਮੌਜੂਦ ਨਹੀਂ ਸੀ। ਜਿਸਤੋਂ ਬਾਅਦ ਕਈ ਤਰ੍ਹਾਂ ਦੀਆਂ ਰਾਜਨੀਤਿਕ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ।
ਅਕਾਲੀ ਦਲ ਨੇ ਲਈ ਚੁਟਕੀ : ਬਿਹਾਰ 'ਚ ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ ਦਿਖਾਈ ਜਾ ਰਹੀ ਇਕਮੁੱਠਤਾ ਦੇ ਮੁੱਦੇ 'ਤੇ ਅਕਾਲੀ ਦਲ ਦੇ ਸੀਨੀਅਰ ਆਗੂ ਜਗਬੀਰ ਸਿੰਘ ਸੋਖੀ ਨੇ ਪੋਸਟਰ 'ਚ ਕੇਜਰੀਵਾਲ ਦੀਆਂ ਤਸਵੀਰਾਂ ਦੀ ਅਣਹੋਂਦ ਨੂੰ ਲੈ ਕੇ ਕਿਹਾ ਕਿ ਵਿਰੋਧੀ ਪਾਰਟੀਆਂ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਆਮ ਆਦਮੀ ਪਾਰਟੀ ਖਾਸ ਕਰਕੇ ਕੇਜਰੀਵਾਲ ਹੈ। ਆਰ.ਐਸ.ਐਸ. ਦਾ ਇੱਕ ਹਿੱਸਾ ਹੈ, ਇਹੀ ਕਾਰਨ ਹੈ ਕਿ ਉਸ ਨੂੰ ਪੋਸਟਰ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਨਹੀਂ ਤਾਂ 2024 ਦੀਆਂ ਚੋਣਾਂ ਤੋਂ ਪਹਿਲਾਂ ਜੋ ਮਹਾਂਗਠਜੋੜ ਤਿਆਰ ਕੀਤਾ ਜਾ ਰਿਹਾ ਹੈ ਅਤੇ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਰਹੀਆਂ ਹਨ, ਪਰ ਅਸਲ 'ਚ ਉਹ ਪਹਿਲਾਂ ਹੀ ਤਿੱਤਰ ਬਿੱਤਰ ਹੋ ਗਈਆਂ ਹਨ, ਉਨ੍ਹਾਂ ਕਿਹਾ ਕਿ ਭਾਜਪਾ ਦੇ ਨਾਲ ਕਿ ਕੇਜਰੀਵਾਲ ਅਕਸਰ ਸੋਸ਼ਲ ਮੀਡੀਆ 'ਤੇ ਬਿਆਨਬਾਜ਼ੀ ਕਰਦੇ ਹਨ ਅਤੇ ਭਾਜਪਾ ਦੇ ਕੱਟੜ ਵਿਰੋਧੀ ਹੋਣ ਦੀ ਗੱਲ ਕਰਦੇ ਹਨ, ਉਹ ਸਿਰਫ ਆਪਣੇ ਨਿੱਜੀ ਫਾਇਦੇ ਲਈ ਆਪਣੇ ਕੰਮ ਕਰਵਾਉਣ ਲਈ ਅਜਿਹੇ ਬਿਆਨ ਦਿੰਦੇ ਹਨ।
- Chhattisgarh Election 2023: ਛੱਤੀਸਗੜ੍ਹ ਵਿਧਾਨ ਸਭਾ ਚੋਣਾਂ 'ਚ ਛੋਟੇ ਦਲ ਦਿਖਾਉਣਗੇ ਦਮ, ਭਾਜਪਾ ਅਤੇ ਕਾਂਗਰਸ ਨੂੰ ਦੇਣਗੇ ਟੱਕਰ
- Opposition Parties Meeting: ਮਮਤਾ ਬੈਨਰਜੀ ਨੇ ਵਿਰੋਧੀ ਧਿਰ ਦੀ ਏਕਤਾ ਮੀਟਿੰਗ ਲਈ ਮੰਗੀਆਂ ਸ਼ੁੱਭਕਾਮਨਾਵਾਂ
- Patna Opposition Meeting: PM ਨਰਿੰਦਰ ਮੋਦੀ ਨੂੰ ਹਰਾਉਣਾ ਅਸੰਭਵ, ਨਿਤਿਆਨੰਦ ਰਾਏ ਬੋਲੇ- ਤੀਜੀ ਵਾਰ ਬਣਾਵਾਗੇ ਸਰਕਾਰ
ਭਾਜਪਾ ਦਾ ਤੰਜ਼ : ਭਾਜਪਾ ਆਗੂ ਬਿਕਰਮ ਸਿੰਘ ਚੀਮਾ ਕਹਿੰਦੇ ਹਨ ਕਿ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਸਾਰੀਆਂ ਵਿਰੋਧੀ ਪਾਰਟੀਆਂ ਇਕ ਵੱਖਰਾ ਫਰੰਟ ਬਣਾਉਣ ਦੀ ਤਿਆਰੀ ਕਰ ਰਹੀਆਂ ਹਨ। ਪਰ ਬਿਨ੍ਹਾਂ ਕਿਸੇ ਸੋਚ ਅਤੇ ਐਡੀਓਲੋਜੀ ਤੋਂ। ਇਹਨਾਂ ਸਭ ਦੀ ਇਕ ਦੂਜੇ ਨਾਲ ਸੋਚ ਅਤੇ ਐਡੀਓਲੋਜੀ ਹੀ ਨਹੀਂ ਮਿਲਦੀ। ਇਹਨਾਂ ਦਾ ਸਿਰਫ਼ ਇਕ ਏਜੰਡਾ ਹੈ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਿਆ ਜਾਵੇ। ਇਹਨਾਂ ਸਾਰੀਆਂ ਪਾਰਟੀਆਂ ਦੇ ਸਾਰੇ ਲੀਡਰ ਹੀ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ। ਇਸ ਗੱਠਜੋੜ ਤੋਂ ਪਹਿਲਾਂ ਹੀ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਫੋਟੋ ਪੋਸਟਰਾਂ ਵਿਚੋਂ ਗਾਇਬ ਮਿਲੀ। ਆਪ ਵਰਕਰ ਨਿਤੀਸ਼ ਕੁਮਾਰ ਤੇ ਕਟਾਕਸ਼ ਕਰ ਰਹੇ ਹਨ। ਦੇਸ਼ ਨੂੰ ਅਜਿਹੀ ਸਿਆਸਤ ਦਾ ਕੋਈ ਫਾਇਦਾ ਨਹੀਂ ਹੋਣਾ। ਸਾਰੇ ਆਪੋ- ਆਪਣੀ ਰਾਜਨੀਤੀ ਚਮਕਾਉਣ 'ਚ ਲੱਗੇ ਹੋਏ ਹਨ।