ETV Bharat / state

ਕਰਤਾਰਪੁਰ ਕੋਰੀਡੋਰ ਤੱਕ ਪਹੁੰਚਿਆ ਰਾਵੀ ਦਰਿਆ ਦਾ ਪਾਣੀ, ਦਰਸ਼ਨਾਂ 'ਤੇ ਰਹੇਗੀ ਪਾਬੰਦੀ - ਸੰਗਤ ਦੇ ਦਰਸ਼ਨਾ ਤੇ ਪਾਬੰਦੀ ਲਗਾਈ

ਰਾਵੀ ਦਰਿਆ ਦਾ ਪਾਣੀ ਕਰਤਾਰਪੁਰ ਕੋਰੀਡੋਰ ਤੱਕ ਪਹੁੰਚ ਗਿਆ ਹੈ। ਜਾਣਕਾਰੀ ਮੁਤਾਬਿਕ ਸੁਰੱਖਿਆ ਪ੍ਰਬੰਧਾਂ ਨੂੰ ਦੇਖਦਿਆਂ ਸੰਗਤ ਦੇ ਦਰਸ਼ਨਾਂ ਉੱਤੇ ਪਾਬੰਦੀ ਲਗਾਈ ਗਈ ਹੈ।

Kartarpur Sahib Corridor: Due to flood visit of Gurudwara Kartarpur Sahib is prohibited
ਕਰਤਾਰਪੁਰ ਕੋਰੀਡੋਰ ਤੱਕ ਪਹੁੰਚਿਆ ਰਾਵੀ ਦਰਿਆ ਦਾ ਪਾਣੀ, ਦਰਸ਼ਨਾਂ 'ਤੇ ਰਹੇਗੀ ਪਾਬੰਦੀ
author img

By

Published : Jul 20, 2023, 7:10 PM IST

ਚੰਡੀਗੜ੍ਹ ਡੈਸਕ : ਗੁਰਦਾਸਪੁਰ ਵਿੱਚ ਧੁੱਸੀ ਬੰਨ੍ਹ ਟੁੱਟਣ ਰਾਵੀ ਦਰਿਆ ਦਾ ਪਾਣੀ ਕਰਤਾਪੁਰ ਕੋਰੀਡੋਰ ਤੱਕ ਪਹੁੰਚ ਗਿਆ ਹੈ। ਇਸ ਲਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ 'ਤੇ ਪਾਬੰਦੀ ਲਾਈ ਗਈ ਹੈ। ਦੂਜੇ ਪਾਸੇ ਡਿਪਟੀ ਕਮਿਸ਼ਨਰ ਦੇ ਮੁਤਾਬਿਕ ਇਹ ਧਾਰਮਿਕ ਸਥਾਨ ਬਿਲਕੁਲ ਸੁਰੱਖਿਅਤ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਬਣੇ ਕਰਤਾਰਪੁਰ ਲਾਂਘੇ ਨੇੜੇ ਮੀਂਹ ਦਾ ਪਾਣੀ ਭਰਨ ਕਾਰਨ ਦਰਸ਼ਨਾਂ ਲਈ ਜਾਣ ਵਾਲੇ ਯਾਤਰੀਆਂ ਨੂੰ ਪਾਬੰਦ ਕੀਤਾ ਗਿਾ ਹੈ। ਹਾਲਾਤ ਇਹ ਹਨ ਕਿ ਰਾਵੀ ਦਰਿਆ ਦਾ ਪਾਣੀ ਜ਼ੀਰੋ ਲਾਈਨ 'ਤੇ ਪਹੁੰਚ ਗਿਆ ਹੈ।

Gurudwara Kartarpur Sahib is prohibited
ਕਰਤਾਰਪੁਰ ਕੋਰੀਡੋਰ ਤੱਕ ਪਹੁੰਚਿਆ ਰਾਵੀ ਦਰਿਆ ਦਾ ਪਾਣੀ, ਦਰਸ਼ਨਾਂ 'ਤੇ ਰਹੇਗੀ ਪਾਬੰਦੀ

ਜ਼ਿਕਰਯੋਗ ਹੈ ਕਿ ਪੰਜਾਬ 'ਚ ਹੜ੍ਹਾਂ ਦਾ ਕਹਿਰ ਲਗਾਤਾਰ ਜਾਰੀ ਹੈ। ਚਾਹੇ ਮਾਝਾ, ਮਾਲਵਾ ਜਾਂ ਦੋਆਬਾ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਇਹ ਪਾਣੀ ਕਿਸਾਨਾਂ, ਮਜ਼ਦੂਰਾਂ ਦੀਆਂ ਉਮੀਦਾਂ ਵੀ ਆਪਣੇ ਨਾਲ ਵਹਾਅ ਕੇ ਲੈ ਗਿਆ ਹੈ। ਹੁਣ ਇਸ ਪਾਣੀ ਦੀ ਤਬਾਹੀ ਦਾ ਡਰ ਗਰਦਾਸਪੁਰ ਦੇ ਲੋਕਾਂ ਨੂੰ ਵੀ ਸਤਾਉਣ ਲੱਗਾ ਹੈ। ਇਸ ਦਾ ਕਾਰਨ ਉੱਜ ਦਰਿਆ ਵਿੱਚੋਂ ਛੱਡਿਆ ਜਾਣ ਵਾਲਾ ਪਾਣੀ ਹੈ। ਉੱਜ ਦਰਿਆ ਤੋਂ 2.60 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਜਿਸ ਤੋਂ ਬਾਅਦ ਮਕੌੜਾ ਪਤਨ ਰਾਵੀ ਦਰਿਆ 'ਤੇ ਪਾਣੀ ਦਾ ਪੱਧਰ ਵੱਧਣ ਲੱਗਾ ਹੈ।

ਗੁਰਦਾਸਪੁਰ 'ਚ ਧੁੱਸੀ ਬੰਨ੍ਹ ਟੁੱਟਣ ਕਾਰਨ ਲਾਂਘੇ 'ਚ ਪਹੁੰਚਿਆ ਪਾਣੀ: ਧੁੱਸੀ ਬੰਨ੍ਹ ਟੁੱਟਣ ਕਾਰਨ ਡੇਰਾ ਬਾਬਾ ਨਾਨਕ ਨੇੜੇ ਕਰਤਾਰ ਲਾਂਘੇ ਨੂੰ ਜਾਣ ਵਾਲੇ ਰਸਤੇ ਵਿੱਚ ਰਾਵੀ ਦਰਿਆ ਦਾ ਪਾਣੀ ਭਰ ਗਿਆ ਹੈ। ਅਜਿਹੇ 'ਚ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ 'ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ। ਪਾਕਿਸਤਾਨ ਵਾਲੇ ਪਾਸੇ ਤੋਂ ਰਾਵੀ ਦਰਿਆ ਦਾ ਪਾਣੀ ਕਰਤਾਰਪੁਰ ਲਾਂਘੇ ਦੇ ਨਾਲ ਧੁੱਸੀ ਡੈਮ ਵੱਲ ਜਾਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ: ਦੱਸ ਦਈਏ ਕਿ ਮਕੌੜਾ ਪੱਤਣ ਰਾਵੀ ਦਰਿਆ 'ਤੇ ਪਾਣੀ ਦਾ ਪੱਧਰ ਵੱਧਣ ਕਾਰਨ ਜੇਕਰ ਹੜਹ ਵਰਗੀ ਸਥਿਤੀ ਬਣਦੀ ਹੈ ਤਾਂ ਉਸ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜਾਮ ਕੀਤੇ ਗਏ ਹਨ ਅਤੇ ਮਕੌੜਾ ਪੱਤਣ ਰਾਵੀ ਦਰਿਆ ਦੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਐਨਡੀਆਰਐਫ, ਆਰਮੀ, ਐਸਡੀਆਰਐਫ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਆਰਮੀ ਦੇ ਜਵਾਨਾਂ ਵਲੋਂ ਡਰੋਨ ਦੇ ਜਰੀਏ ਪਿੰਡਾਂ ਦਾ ਜਾਇਜਾ ਲਿਆ ਜਾ ਰਿਹਾ ਹੈ ਅਤੇ ਦੇਖਿਆ ਜਾ ਰਿਹਾ ਹੈ ਕਿ ਪਾਣੀ ਕਿਹੜੇ ਪਿੰਡਾਂ ਤੱਕ ਮਾਰ ਕਰ ਚੁੱਕਾ ਹੈ ਅਤੇ ਰਾਵੀ ਦਰਿਆ ਤੋਂ ਪਾਰ ਵੱਸਦੇ ਸੱਤ ਪਿੰਡਾਂ ਦੇ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਦੇ ਲਈ ਪੁਖਤਾ ਇੰਤਜ਼ਾਮ ਕੀਤੇ ਜਾ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.