ETV Bharat / state

ਝਾਰਖੰਡ ’ਚ 1984 ਦੇ ਸਿੱਖ ਕਤਲੇਆਮ ਦੀ ਮੁੜ ਹੋਵੇ ਜਾਂਚ : ਸੁਖਬੀਰ ਬਾਦਲ

ਬੋਕਾਰੋ ਸਿੱਖ ਕਤਲੇਅਮ ਮਾਮਲੇ ਵਿੱਚ ਸੁਖਬੀਰ ਬਾਦਲ ਨੇ ਝਾਰਖੰਡ ਦੇ ਮੁਖ ਮੰਤਰੀ ਨੂੰ ਅਪੀਲ ਕੀਤੀ। ਕਤਲੇਆਮ ਨਾਲ ਜੁੜੇ ਸਾਰੇ ਮਾਮਲੇ ਮੁੜ ਖੋਲਣ ਅਤੇ ਨਵੇਂ ਸਿਰੇ ਤੋਂ ਜਾਂਚ ਕਰਨ ਦੀ ਮੰਗ ਕੀਤੀ।

ਸੁਖਬੀਰ ਬਾਦਲ
author img

By

Published : Sep 30, 2019, 8:10 AM IST

ਚੰਡੀਗੜ੍ਹ; ਸੁਖਬੀਰ ਸਿੰਘ ਬਾਦਲ ਝਾਰਖੰਡ ਦੇ ਬੋਕਾਰੋ ਦੇ ਸੈਕਟਰ ਪੰਜ ਸਥਿਤ ਜੀਜੀਪੀਐੱਸ ਸਕੂਲ ਵਿਚ ਆਯੋਜਿਤ ਪ੍ਰਕਾਸ਼ ਉਤਸਵ ਵਿਚ ਸ਼ਾਮਲ ਹੋਣ ਲਈ ਗਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬੋਕਾਰੋ ਵਿਚ 1984 ਸਮੇਂ 100 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਇਕ ਵੀ ਦੋਸ਼ੀ ਨੂੰ ਨਾ ਤਾਂ ਗ੍ਰਿਫਤਾਰ ਕੀਤਾ ਗਿਆ ਅਤੇ ਨਾ ਹੀ ਸਜ਼ਾ ਦਿੱਤੀ ਗਈ। ਇਸ ਕਾਰਨ ਹੱਤਿਆਕਾਂਡ ਦੇ ਦੋਸ਼ੀ ਅੱਜ ਵੀ ਖੁੱਲ੍ਹੇਆਮ ਘੁੰਮ ਰਹੇ ਹਨ। ਉਨ੍ਹਾਂ ਕਿਹਾ ਜਦੋਂ ਤੱਕ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ, ਉਦੋਂ ਤੱਕ ਲੋਕਾਂ ਦੇ ਮਨ ਵਿਚ ਗੁੱਸਾ ਅਤੇ ਗਿਲਾ ਰਹੇਗਾ।

ਸੁਖਬੀਰ ਬਾਦਲ ਨੇ ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ ਨੂੰ ਅਪੀਲ ਕੀਤੀ ਕਿ ਸਿੱਖ ਹੱਤਿਆਕਾਂਡ ਨਾਲ ਜੁੜੇ ਸਾਰੇ ਮਾਮਲਿਆਂ ਨੂੰ ਦੁਬਾਰਾ ਖੋਲ੍ਹਦੇ ਹੋਏ ਨਵੇਂ ਸਿਰੇ ਤੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਸਰਕਾਰ ਸਪੈਸ਼ਲ ਜਾਂਚ ਟੀਮ ਬਣਾਵੇ ਜਾਂ ਫਿਰ ਕੇਂਦਰ ਸਰਕਾਰ ਵੱਲੋਂ ਗਠਿਤ ਐੱਸਆਈਟੀ ਨੂੰ ਪੂਰਾ ਮਾਮਲਾ ਤਬਦੀਲ ਕਰ ਦੇਵੇ, ਤਾਂ ਕਿ ਦੋਸ਼ੀਆਂ ਨੂੰ ਸਜ਼ਾ ਅਤੇ ਪੀੜਤਾਂ ਨੂੰ ਨਿਆਂ ਮਿਲ ਸਕੇ। ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਨੇ ਦਿੱਲੀ ਵਿਚ ਸਿੱਖਾਂ ਦਾ ਕਤਲ ਮਾਮਲੇ ਵਿਚ ਕੇਸ ਨੂੰ ਫਲੋ ਕੀਤਾ, ਜਿਸਦੀ ਬਦੌਲਤ ਕਾਰਵਾਈ ਵੀ ਹੋਈ ਅਤੇ ਸੱਜਣ ਕੁਮਾਰ ਨੂੰ ਜੇਲ੍ਹ ਭੇਜਿਆ ਗਿਆ।

  • Jharkhand CM should establish an SIT for probing the #1984SikhGenocide cases of #Bokaro. Shiromani Akali Dal will send a team of Supreme Court lawyers to study the cases before raising the issue at highest levels. We will fight for every victim of this monstrosity./2 pic.twitter.com/IKWHJM06LO

    — Sukhbir Singh Badal (@officeofssbadal) September 29, 2019 " class="align-text-top noRightClick twitterSection" data=" ">

ਇਹ ਵੀ ਪੜ੍ਹੋਂ: ਔਖੀ ਘੜੀ ਕਾਂਗਰਸ ਨੂੰ ਮੁੜ ਨਵਜੋਤ ਸਿੱਧੂ ਦੀ ਆਈ ਯਾਦ

ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਕਿਹਾ ਕਿ ਕਾਨਪੁਰ ਵਿਚ ਵੀ ਇਸ ਸੰਦਰਭ ਵਿਚ ਸਾਰੇ ਪੈਡਿੰਗ ਕੇਸਾਂ ਦਾ ਵੀ ਰੀ–ਇਨਵੈਸਟੀਗੇਸ਼ਨ ਕਰਾਇਆ ਗਿਆ, ਪਰ ਬੋਕਾਰੋ ਵਿਚ ਹੁਣ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ। ਇਸ ਲਈ ਜਦੋਂ ਤੱਕ ਨਿਆਂ ਨਹੀਂ ਮਿਲੇਗਾ ਅਕਾਲੀ ਦਲ ਲੜਾਈ ਲੜੇਗਾ।

Intro:Body:

sukhbir 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.