ETV Bharat / state

6 ਸਾਲ ਦੀ ਬੱਚੀ ਦੇ ਕਤਲ ਮਾਮਲੇ ’ਚ ਨਾਬਾਲਗ ਮੁਲਜ਼ਮ ਗ੍ਰਿਫਤਾਰ

author img

By

Published : Mar 7, 2021, 12:28 PM IST

ਚੰਡੀਗੜ੍ਹ 'ਚ 6 ਸਾਲ ਦੀ ਮਾਸੂਮ ਦੇ ਕਤਲ ਅਤੇ ਕਥਿਤ ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨਾਬਾਲਗ 12 ਸਾਲ ਦਾ ਹੈ। ਪੁਲਿਸ ਮੁਲਜ਼ਮ ਦੇ ਖਿਲਾਫ ਸਬੂਤ ਇਕੱਠੇ ਕਰਕੇ ਉਸ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰੇਗੀ।

ਤਸਵੀਰ
ਤਸਵੀਰ

ਚੰਡੀਗੜ੍ਹ: ਹੱਲੋਮਾਜਰਾ ਫਾਰੇਸਟ ਏਰੀਆ 'ਚ ਇੱਕ 6 ਸਾਲਾ ਬੱਚੀ ਦੀ ਲਾਸ਼ ਮਿਲਣ ਦੇ ਮਾਮਲੇ 'ਚ ਪੁਲਿਸ ਨੇ ਗੁਆਂਡ 'ਚ ਰਹਿਣ ਵਾਲੇ ਇੱਕ 12 ਸਾਲ ਦੇ ਨਾਬਾਲਗ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਬੱਚੀ ਨੂੰ ਲੈ ਕੇ ਜਾਂਦੇ ਹੋਏ ਸੀਸੀਟੀਵੀ ਕੈਮਰੇ 'ਚ ਕੈਦ ਹੋਇਆ ਹੈ ਜਿਸਦੇ ਆਧਾਰ 'ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਲਗਾਤਾਰ ਮੁਲਜ਼ਮ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਿਸ ਮੁਲਜ਼ਮ ਦੇ ਖਿਲਾਫ ਸਬੂਤ ਇਕੱਠੇ ਕਰਕੇ ਉਸ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰੇਗੀ।

ਦੱਸ ਦਈਏ ਕਿ ਸ਼ੁਕਰਵਾਰ ਸ਼ਾਮ ਨੂੰ ਚੰਡੀਗੜ੍ਹ ਦੇ ਹੱਲੋਮਾਜਰਾ ਇਲਾਕੇ 'ਚ ਰਹਿਣ ਵਾਲੀ 6 ਸਾਲ ਦੀ ਬੱਚੀ ਘਰ ਤੋਂ ਟਿਊਸ਼ਨ ਦੇ ਲਈ ਨਿਕਲੀ ਸੀ ਪਰ ਟਿਊਸ਼ਨ ਤੇ ਨਹੀਂ ਪਹੁੰਚੀ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਪੁਲਿਸ ਦੇ ਨਾਲ ਮਿਲ ਕੇ ਬੱਚੀ ਦੀ ਭਾਲ ਸ਼ੁਰੂ ਕੀਤੀ ਗਈ।

ਇਹ ਵੀ ਪੜੋ: ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਭਾਣਜਾ ਤੇ ਨੂੰਹ ਨਿਕਲੇ ਕਾਤਲ

ਭਾਲ ਦੇ ਦੌਰਾਨ ਬੱਚੀ ਦੀ ਲਾਸ਼ ਜੰਗਲਾਂ ਕੋਲੋਂ ਬਰਾਮਦ ਕੀਤੀ ਗਈ। ਪੁਲਿਸ ਨੇ ਬੱਚੀ ਦੀ ਹੱਤਿਆ ਤੋਂ ਪਹਿਲਾਂ ਜਬਰਜਨਾਹ ਕੀਤੇ ਜਾਣ ਦਾ ਵੀ ਖਦਸਾ ਜਤਾਇਆ ਜਾ ਰਿਹਾ ਹੈ। ਖੈਰ ਬੱਚੀ ਦੇ ਨਾਲ ਹੋਈ ਦਰਿੰਦਗੀ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਨਾਲ ਹੋਵੇਗਾ। ਪਰ ਇਸ ਵਾਰਦਾਤ ਤੋਂ ਬਾਅਦ ਹੀ ਹੱਲੋਮਾਜਰਾ ਦੇ ਲੋਕਾਂ ’ਚ ਕਾਫੀ ਰੋਸ ਦਿਸ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.