ਚੰਡੀਗੜ੍ਹ: ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਜਲੰਧਰ ਅਦਾਲਤ ਨੇ ਜੂਆ ਐਕਟ ਦੇ ਇੱਕ ਪੁਰਾਣੇ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਵਿਧਾਇਕ ਸ਼ੀਤਲ ਅੰਗੁਰਾਲ ਨੇ ਦੱਸਿਆ ਕਿ ਕੋਰੋਨਾ ਦੌਰਾਨ ਕਾਂਗਰਸ ਸਰਕਾਰ ਵੱਲੋਂ ਉਨ੍ਹਾਂ 'ਤੇ ਝੂਠਾ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਵਾਇਆ ਗਿਆ ਸੀ। ਮੈਨੂੰ ਅਦਾਲਤ ’ਤੇ ਭਰੋਸਾ ਸੀ ਕਿ ਜਲਦੀ ਹੀ ਇਨਸਾਫ਼ ਮਿਲੇਗਾ ਅਤੇ ਉਸ ਨੂੰ ਇਨਸਾਫ਼ ਮਿਲਿਆ ਹੈ।
ਛਾਪੇਮਾਰੀ ਕਰਕੇ ਕੀਤਾ ਸੀ ਗ੍ਰਿਫ਼ਤਾਰ: ਦੱਸ ਦਈਏ ਕਿ ਕੋਰੋਨਾ ਕਾਲ ਦੌਰਾਨ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੇ ਮੁਹੱਲਾ ਕੋਟ ਸਾਦਿਕ ਵਿੱਚ ਗੋਲਾ ਨਾਮ ਦੇ ਵਿਅਕਤੀ ਦੇ ਘਰ ਛਾਪਾ ਮਾਰ ਕੇ ਸ਼ੀਤਲ ਅੰਗੁਰਾਲ ਸਮੇਤ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਕਿ ਜੂਆ ਖੇਡ ਰਹੇ ਸਨ। ਉਹਨਾਂ ਕੋਲੋਂ ਪੁਲਿਸ ਨੇ 2 ਲੱਖ 595 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਮਾਮਲੇ 'ਚ ਕੁੱਲ 13 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ। ਜਦੋਂ ਇਹ ਕਾਰਵਾਈ ਕੀਤੀ ਗਈ ਤਾਂ ਸ਼ੀਤਲ ਅੰਗੁਰਾਲ ਭਾਜਪਾ ਵਿੱਚ ਸੀ ਅਤੇ ਐਸਸੀ ਮੋਰਚਾ ਦੀ ਕੌਮੀ ਕਾਰਜਕਾਰਨੀ ਦੀ ਸਾਬਕਾ ਮੈਂਬਰ ਵੀ ਸੀ। ਇਸ ਮਾਮਲੇ 'ਚ ਜਦੋਂ ਉਸ ਦੀ ਗ੍ਰਿਫਤਾਰੀ ਹੋਈ ਸੀ ਤਾਂ ਸ਼ੀਤਲ ਨੇ ਮੀਡੀਆ ਸਾਹਮਣੇ ਆਪਣੀ ਗ੍ਰਿਫਤਾਰੀ ਨੂੰ ਗਲਤ ਕਰਾਰ ਦਿੱਤਾ ਸੀ, ਜਿਸ ਕਾਰਨ ਥਾਣੇ 'ਚ ਭਾਰੀ ਹੰਗਾਮਾ ਹੋ ਗਿਆ ਸੀ।
ਇਹ ਵਿਅਕਤੀ ਹੋਏ ਸਨ ਗ੍ਰਿਫ਼ਤਾਰ: ਮਾਮਲੇ ਵਿੱਚ ਪੁਲਿਸ ਨੇ ਸ਼ੀਤਲ ਅੰਗੁਰਾਲ ਸਮੇਤ ਨਿਊ ਮਾਡਲ ਹਾਊਸ ਦੇ ਬਲਦੇਵ ਰਾਜ, ਈਸ਼ਵਰ ਨਗਰ ਦੇ ਵਿਵੇਕ ਮਹਾਜਨ ਅਤੇ ਕਪਿਲ ਕੁਮਾਰ ਮੌਂਟੀ, ਲਾਜਪਤ ਨਗਰ ਵਿੱਚ ਗੰਗਾ ਅਪਾਰਟਮੈਂਟ ਦੀ ਪਹਿਲੀ ਮੰਜ਼ਿਲ ’ਤੇ ਰਹਿਣ ਵਾਲੇ ਅਤੁਲ, ਜੀਟੀਬੀ ਐਵੀਨਿਊ ਦੇ ਦੀਪਕ ਦੀਪਾ, ਸੁਖਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਜਾ ਗਾਰਡਨ ਕਲੋਨੀ, ਰਾਮੇਸ਼ਵਰ ਕਲੋਨੀ ਦੇ ਨਵੀਨ ਮਹਾਜਨ, ਵਿਰਦੀ ਕਲੋਨੀ ਦੇ ਅਜੈ ਵਰਮਾ ਅਤੇ ਬੀਟੀ ਕਲੋਨੀ ਦੇ ਕੀਰਤੀ ਗੋਸਵਾਮੀ ਨੂੰ ਮੁਲਜ਼ਮ ਬਣਾਇਆ ਗਿਆ ਹੈ।
- ਏਐੱਸਆਈ ਸ਼ੱਕੀ ਹਾਲਾਤਾਂ 'ਚ ਲਾਪਤਾ, ਸਰਹਿੰਦ ਨਹਿਰ ਕਿਨਾਰੇ ਖੜ੍ਹੀ ਮਿਲੀ ਲਾਪਤਾ ਏਐੱਸਆਈ ਦੀ ਕਾਰ,ਸੁਸਾਇਡ ਨੋਟ ਵੀ ਬਰਾਮਦ
- Punjab Weather UPADTE: ਮੌਸਮ ਵਿਭਾਗ ਦਾ ਅਲਰਟ, ਪਹਾੜਾਂ 'ਚ ਹੋਈ ਬਰਫਬਾਰੀ ਨਾਲ ਬਦਲੇਗਾ ਮੈਦਾਨਾਂ ਦਾ ਮੌਸਮ, ਪੰਜਾਬ ਤੋਂ ਦਿੱਲੀ ਤੱਕ ਛਾਏਗੀ ਧੁੰਦ ਦੀ ਸੰਘਣੀ ਚਾਦਰ
- ਸ਼੍ਰੋਮਣੀ ਅਕਾਲੀ ਦਲ ਦਾ 103ਵਾਂ ਸਥਾਪਨਾ ਦਿਹਾੜਾ: ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਆਰੰਭ, ਸੁਖਬੀਰ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਕੀਤੀ ਸੇਵਾ
ਕੋਰੋਨਾ ਕਾਲ ਦੌਰਾਨ ਸਾਲ 2020 ਵਿੱਚ ਕੇਸ ਹੋਇਆ ਸੀ ਦਰਜ: ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਵਿਧਾਇਕ ਸ਼ੀਤਲ ਅੰਗੁਰਾਲ ਖਿਲਾਫ ਥਾਣਾ ਭਾਰਗੋ ਕੈਂਪ ਵਿਖੇ ਗੈਂਬਲਿੰਗ ਐਕਟ ਦੀਆਂ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਅਨੁਸਾਰ ਇਹ ਕੇਸ 2020 ਵਿੱਚ ਕੋਵਿਡ ਪੀਰੀਅਡ ਦੌਰਾਨ ਦਰਜ ਕੀਤਾ ਗਿਆ ਸੀ। ਉਸ ਸਮੇਂ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਤਹਿਤ ਲੋਕਾਂ ਦੇ ਇਕੱਠੇ ਹੋਣ ਵਿਰੁੱਧ ਧਾਰਾ 144 ਲਗਾਈ ਗਈ ਸੀ।