ETV Bharat / state

ਕੋਰੋਨਾ ਵਾਇਰਸ ਕਾਰਨ ਪੰਜਾਬ 'ਚ 6 ਹਜ਼ਾਰ ਕੈਦੀਆਂ ਨੂੰ ਛੱਡਣ ਉੱਤੇ ਵਿਚਾਰ: ਜੇਲ੍ਹ ਮੰਤਰੀ - Punjab Prisoners

ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਈਟੀਵੀ ਭਾਰਤ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਛੋਟੇ ਕ੍ਰਾਈਮ ਕਰਨ ਵਾਲੇ 6 ਹਜ਼ਾਰ ਕੈਦੀਆਂ ਨੂੰ ਛੱਡਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਡੀਜੀਪੀ ਅਤੇ ਏਡੀਜੀਪੀ ਨੂੰ ਜੇਲ੍ਹ ਨੇ ਫਾਈਲ ਬਣਾ ਕੇ ਐਡਵੋਕੇਟ ਜਨਰਲ ਨੂੰ ਭੇਜੇ ਦਿੱਤੀ ਹੈ।

Jail Minister Sukhjinder Randhawa
ਫ਼ੋਟੋ
author img

By

Published : Mar 18, 2020, 4:48 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਇਸ ਦੇ ਚੱਲਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਜੇਲ੍ਹਾਂ ਵਿਚੋਂ ਵੀ ਭੀੜ ਘੱਟ ਕਰਨਗੇ, ਤਾਂ ਜੋ ਕੋਰੋਨਾ ਵੱਧ ਨਾ ਫੈਲ ਸਕੇ। ਉਨ੍ਹਾਂ ਕਿਹਾ ਕਿ 5800 ਕੈਦੀਆਂ ਨੂੰ ਰਿਹਾਅ ਕਰਨ ਦੇ ਪ੍ਰਸਤਾਵ ਨੂੰ ਪੰਜਾਬ ਸਰਕਾਰ ਕੋਲ ਭੇਜਿਆ ਗਿਆ ਹੈ।

ਵੇਖੋ ਵੀਡੀਓ

ਰੰਧਾਵਾ ਮੁਤਾਬਕ, ਜੇਲ੍ਹਾਂ ਵਿੱਚ ਕੈਦੀਆਂ ਨੂੰ ਰੱਖਣ ਦੀ ਯੋਗਤਾ 24,600 ਹੈ, ਪਰ ਇਸ ਸਮੇਂ ਪੰਜਾਬ ਦੀਆਂ ਜੇਲ੍ਹਾਂ ਵਿੱਚ 23,000 ਕੈਦੀ ਬੰਦ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਚੱਲਦੇ ਜੇਲ੍ਹਾਂ ਵਿੱਚ ਪੂਰੇ ਪ੍ਰਬੰਧ ਕੀਤੇ ਗਏ ਹਨ ਤੇ ਸੈਨੇਟਾਈਜ਼ਰ ਵੀ ਰੱਖਿਆ ਗਿਆ ਹੈ। ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਪ੍ਰਬੰਧਾਂ ਦੀ ਜੇਲ੍ਹਾਂ ਵਿੱਚ ਕੋਈ ਕਮੀ ਨਹੀਂ ਹੈ, ਪਰ ਫਿਰ ਵੀ ਉਹ ਸਾਵਧਾਨੀ ਵਰਤਦੇ ਹੋਏ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਲੈਣਾ ਚਾਹੁੰਦੇ ਹਨ।

ਜੇਲ੍ਹ ਮੰਤਰੀ ਨੇ ਦੱਸਿਆ ਕਿ ਰੁਟੇਸ਼ਨਾਂ ਦੇ ਹਿਸਾਬ ਨਾਲ ਕੈਦੀ ਆਪਣੇ ਬੈਰਕ ਵਿੱਚ ਸੌਣਗੇ ਅਤੇ ਦੋ ਤੋਂ ਤਿੰਨ ਫੁੱਟ ਦੂਰ ਉਨ੍ਹਾਂ ਦੀ ਬੈਰਕ ਕੀਤੀ ਜਾਵੇਗੀ। ਫਿਲਹਾਲ ਕੈਦੀਆਂ ਦੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤਾਂ ਪਹਿਲਾਂ ਹੀ ਬੰਦ ਕਰ ਦਿੱਤੀਆਂ ਗਈਆਂ ਸਨ।

ਦੱਸ ਦਈਏ ਕਿ ਪੰਜਾਬ ਵਿੱਚ ਕੁੱਲ 26 ਜੇਲ੍ਹਾਂ ਹਨ ਜਿਸ ਵਿੱਚ 24,600 ਕੈਦੀ ਰੱਖਣ ਦੀ ਸਹੂਲਤ ਹੈ, ਪਰ 23000 ਕੈਦੀ ਇਸ ਸਮੇਂ ਜੇਲ੍ਹ ਵਿੱਚ ਹਨ। 9 ਕੇਂਦਰੀ ਜੇਲ੍ਹਾਂ ਹਨ ਜੋ ਕਿ ਪਟਿਆਲਾ, ਬਠਿੰਡਾ, ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਜਲਾਲਾਬਾਦ ਤੇ ਹੁਸ਼ਿਆਰਪੁਰ ਵਿੱਚ ਹਨ।

ਲੁਧਿਆਣਾ ਵਿੱਚ 7 ਜ਼ਿਲ੍ਹਾ ਜੇਲ੍ਹਾਂ, 7 ਸਬ ਜੇਲ੍ਹਾਂ ਤੇ 1 ਮਹਿਲਾ ਜੇਲ੍ਹ ਹੈ। ਜੁਵੇਨਾਇਲ ਜੇਲ੍ਹ ਲੁਧਿਆਣਾ 'ਚ, ਓਪਨ ਜੇਲ੍ਹ ਨਾਭਾ ਜੇਲ੍ਹ। ਲੁਧਿਆਣਾ ਜੇਲ੍ਹ ਵਿੱਚ ਇਸ ਵੇਲੇ 3100 ਕੈਦੀ ਹਨ। 9 ਕੇਂਦਰੀ ਜੇਲ੍ਹਾਂ ਵਿੱਚ 15762 ਕੈਦੀਆਂ ਦੀ ਸਹੂਲਤ, ਪਰ 17188 ਰੱਖੇ ਗਏ ਹਨ।

ਨਾਭਾ ਦੀ ਮੈਕਸਿਮ ਸਕਿਓਰਟੀ ਜੇਲ੍ਹ 462 ਕੈਦੀਆਂ ਲਈ ਹੈ, ਪਰ 1170 ਰੱਖੇ ਹੋਏ ਹਨ। ਦੱਸ ਦਈਏ ਕਿ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਦੇ ਕਈ ਦੇਸ਼ਾਂ ਵਿੱਚ ਫੈਲ ਗਿਆ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 148 ਮਾਮਲੇ ਸਾਹਮਣੇ ਆ ਗਏ ਹਨ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ। ਜੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ 1 ਹੀ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਹੈ।

ਚੀਨ ਵਿੱਚ ਕੁੱਲ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 80,894 ਤੱਕ ਪਹੁੰਚ ਗਈ ਹੈ, ਜਿਸ ਵਿੱਚ 8,056 ਮਰੀਜ਼ਾਂ ਦਾ ਅਜੇ ਇਲਾਜ ਚੱਲ ਰਿਹਾ ਹੈ ਅਤੇ 3,237 ਵਿਅਕਤੀ ਆਪਣੀ ਜਾਨ ਗਵਾ ਚੁੱਕੇ ਹਨ।

ਇਹ ਵੀ ਪੜ੍ਹੋ: ਜਿੱਤੇਗਾ ਪੰਜਾਬ: ਨਵਜੋਤ ਸਿੱਧੂ ਵੱਲੋਂ 'ਧਰਮ ਯੁੱਧ' ਦਾ ਐਲਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.