ETV Bharat / state

International Yoga Day: ਤਣਾਅ ਮੁਕਤ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ ਯੋਗਾ ਕਰਨਾ

21 ਜੂਨ ਨੂੰ ਹਰ ਸਾਲ ਵਿਸ਼ਵ ਯੋਗ ਦਿਹਾੜਾ ਵੀ ਮਨਾਇਆ ਜਾਂਦਾ ਹੈ। ਕਈ ਲੋਕਾਂ ਨੇ ਤਾਂ ਆਧੁਨਿਕ ਸਮੇਂ ਵਿਚ ਯੋਗ ਨੂੰ ਆਪਣੇ ਲਾਈਫ਼ ਸਟਾਈਲ ਵਿਚ ਸ਼ਾਮਲ ਕਰ ਲਿਆ ਹੈ। ਯੋਗ ਹੁਣ ਚੀਨ, ਜਾਪਾਨ, ਤਿੱਬਤ, ਦੱਖਣ-ਪੂਰਬੀ ਏਸ਼ੀਆ ਅਤੇ ਸ਼੍ਰੀਲੰਕਾ ਦੇ ਨਾਲ-ਨਾਲ ਹੋਰ ਕਈ ਦੇਸ਼ਾਂ ਵਿਚ ਅਪਣਾਇਆ ਜਾਂਦਾ ਹੈ ਤੇ ਹੁਣ ਸਾਰੇ ਸਭਿਅਕ ਸੰਸਾਰ ਦੇ ਲੋਕਾਂ ਲਈ ਜਾਣੂ ਹੈ।

International Yoga Day
International Yoga Day
author img

By

Published : Jun 21, 2023, 5:31 AM IST

International Yoga Day: ਜਾਣੋ, ਕਿਉਂ ਜ਼ਰੂਰੀ ਹੈ ਯੋਗਾ ਕਰਨਾ

ਚੰਡੀਗੜ੍ਹ: ਸਰੀਰ ਅਤੇ ਮਨ ਨੂੰ ਨਿਰੋਗ ਰੱਖਣ ਲਈ ਯੋਗ ਦਾ ਅਹਿਮ ਯੋਗਦਾਨ ਹੈ। ਵੇਦ ਅਤੇ ਪੁਰਾਣਾਂ ਦੇ ਸਮੇਂ ਤੋਂ ਹੀ ਯੋਗ ਨੂੰ ਰਿਸ਼ੀਆਂ ਮੁੰਨੀਆਂ ਨੇ ਸਾਰੇ ਕਸ਼ਟਾਂ ਦਾ ਨਿਵਾਰਨ ਦੱਸਿਆ ਸੀ। ਸਿਰਫ਼ ਭਾਰਤ ਹੀ ਨਹੀਂ ਹੁਣ ਪੂਰੇ ਸੰਸਾਰ ਵਿਚ ਯੋਗਾ ਦੀ ਮਹਹੱਤਤਾ ਨੂੰ ਸਮਝਿਆ ਜਾ ਰਿਹਾ ਹੈ ਅਤੇ ਯੋਗ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਅੰਗ ਬਣਾਇਆ ਜਾ ਰਿਹਾ ਹੈ। ਇਸੇ ਲਈ 21 ਜੂਨ ਨੂੰ ਹਰ ਸਾਲ ਵਿਸ਼ਵ ਯੋਗ ਦਿਹਾੜਾ ਵੀ ਮਨਾਇਆ ਜਾਂਦਾ ਹੈ। ਕਈ ਲੋਕਾਂ ਨੇ ਤਾਂ ਆਧੁਨਿਕ ਸਮੇਂ ਵਿਚ ਯੋਗ ਨੂੰ ਆਪਣੇ ਲਾਈਫ਼ ਸਟਾਈਲ ਵਿੱਚ ਸ਼ਾਮਲ ਕਰ ਲਿਆ ਹੈ। ਯੋਗ ਹੁਣ ਚੀਨ, ਜਾਪਾਨ, ਤਿੱਬਤ, ਦੱਖਣ-ਪੂਰਬੀ ਏਸ਼ੀਆ ਅਤੇ ਸ਼੍ਰੀਲੰਕਾ ਦੇ ਨਾਲ-ਨਾਲ ਹੋਰ ਕਈ ਦੇਸ਼ਾਂ ਵਿਚ ਅਪਣਾਇਆ ਜਾਂਦਾ ਹੈ ਤੇ ਹੁਣ ਸਾਰੇ ਸਭਿਅਕ ਸੰਸਾਰ ਦੇ ਲੋਕਾਂ ਲਈ ਜਾਣੂ ਹੈ।

ਆਧੁਨਿਕ ਦੌਰ ਵਿਚ ਤਾਂ ਯੋਗ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਭੱਜ ਦੌੜ ਅਤੇ ਕੰਮਾਂ ਦੇ ਬੋਝ ਹੇਠ ਦੱਬੇ ਲੋਕ ਆਪਣੀ ਮਾਨਸਿਕ ਸ਼ਾਂਤੀ ਨੂੰ ਕਿਤੇ ਦੂਰ ਵਿਸਾਰ ਆਏ ਹਨ। ਮਨ ਨੂੰ ਇਕਾਗਰ ਅਤੇ ਸ਼ਾਂਤ ਚਿੱਤ ਬਣਾਉਣ ਲਈ ਯੋਗ ਦਾ ਬਹੁਤ ਵੱਡਾ ਰੋਲ ਹੈ। ਯੋਗ ਦੌਰਾਨ ਧਿਆਨ ਲਗਾਉਣ ਦੀ ਵਿਧੀ ਮਨ ਨੂੰ ਇਕਾਗਰ ਕਰਦੀ ਹੈ। ਯੋਗਾ ਸਰੀਰ ਦੇ ਨਾਲ-ਨਾਲ ਦਿਮਾਗ ਲਈ ਵੀ ਫਾਇਦੇਮੰਦ ਹੁੰਦਾ ਹੈ। ਆਧੁਨਿਕ ਸਿੱਖਿਆ ਵਿਚ ਵੀ ਯੋਗ ਨੂੰ ਅਹਿਮ ਸਥਾਨ ਦਿੱਤਾ ਗਿਆ ਹੈ ਅਤੇ ਸਕੂਲਾਂ ਕਾਲਜਾਂ ਦੇ ਸਿਲੇਬਸ ਵਿਚ ਵੀ ਇਸ ਨੂੰ ਸ਼ਾਮਲ ਕੀਤਾ ਗਿਆ ਹੈ। ਕੇਂਦਰ ਅਤੇ ਪੰਜਾਬ ਸਰਕਾਰ ਨੇ ਵੀ ਯੋਗ ਨੂੰ ਲੈ ਕੇ ਆਪੋ- ਆਪਣੇ ਪ੍ਰੋਗਰਾਮ ੳਲੀਕੇ ਹਨ।

International Yoga Day 2023
ਯੋਗਾ ਕਰਨ ਦੇ ਫਾਇਦੇ

ਯੋਗਾ ਕਰਨ ਦੇ ਫਾਇਦੇ: ਯੋਗਾ ਇਕ ਅਜਿਹਾ ਸ਼ਬਦ ਹੈ ਜਿਸ ਦੇ ਫਾਇਦੇ ਅਨੇਕ ਹਨ। ਯੋਗ ਅਭਿਆਸ ਦੇ ਵੱਖ-ਵੱਖ ਆਸਨਾਂ ਨਾਲ ਸਰੀਰ ਨੂੰ ਲਚਕੀਲਾ ਅਤੇ ਬਿਮਾਰੀ ਰਹਿਤ ਬਣਾਇਆ ਜਾ ਸਕਦਾ ਹੈ। ਇਸ ਨੂੰ ਪ੍ਰਾਣਾਯਾਮ ਵੀ ਕਿਹਾ ਜਾਂਦਾ ਹੈ। ਅਧਿਆਤਮ ਦੇ ਰਸਤੇ 'ਤੇ ਚੱਲਣ ਲਈ ਯੋਗ ਨੂੰ ਇਕ ਕੜੀ ਮੰਨਿਆ ਜਾਂਦਾ ਹੈ। ਬਹੁਤ ਸਾਰੇ ਧਰਮ ਗੁਰੂ ਵੀ ਯੋਗ ਨੂੰ ਕਰਨ ਦੀ ਹਮਾਇਤ ਕਰਦੇ ਹਨ। ਯੋਗ ਸੰਸਕ੍ਰਿਤ ਦਾ ਸ਼ਬਦ ਹੈ, ਜੋ ਯੁਜ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਇਕੱਠਾ ਕਰਨਾ। ਮਨ ਦੀ ਸ਼ਾਂਤੀ, ਤਣਾਅ ਮੁਕਤ ਜ਼ਿੰਦਗੀ, ਥਕਾਵਟ ਰਹਿਤ, ਨਿਰੋਗ ਸਰੀਰ ਅਤੇ ਭਾਰ ਘਟਾਉਣ ਵਿਚ ਯੋਗ ਸਹਾਈ ਹੁੰਦੇ। ਮਾਹਿਰ ਅਤੇ ਆਯੁਰਵੇਦ ਤਾਂ ਕਹਿੰਦਾ ਹਨ ਕਿ ਜੇਕਰ ਸ਼ੁਰੂ ਤੋਂ ਹੀ ਯੋਗ ਤੁਹਾਡੀ ਜ਼ਿੰਦਗੀ ਦਾ ਹਿੱਸਾ ਰਹੇਗਾ ਤਾਂ ਤੁਹਾਨੂੰ ਕੋਈ ਬਿਮਾਰੀ ਲੱਗੇਗੀ ਹੀ ਨਹੀਂ।

International Yoga Day 2023
ਯੋਗਾ ਕਰਨ ਦੇ ਕਈ ਸੁੱਖ

ਯੋਗ ਦੇ ਪ੍ਰੋਟੋਕਾਲ: ਯੋਗ ਦੇ ਪ੍ਰੋਟੋਕਾਲ ਵਿਚ ਆਮ ਤੌਰ ਉੱਤੇ 3 ਚੀਜ਼ਾਂ ਸ਼ਾਮਲ ਹਨ, ਆਸਣ, ਪ੍ਰਾਣਾਯਾਮ ਅਤੇ ਧਿਆਨ ਅਭਿਆਸ। ਇਨ੍ਹਾਂ ਵਿੱਚ ਆਸਣਾਂ ਨੂੰ ਕਈ ਸ਼੍ਰੇਣੀਆਂ ਵਿਚ ਵੰਡਿਆਂ ਜਾਂਦਾ ਹੈ ਜਿਵੇਂ ਕਿ ਧਿਆਨ, ਸੱਭਿਆਚਾਰਕ ਅਤੇ ਆਰਾਮਦਾਇਕ ਆਸਣ। ਇਨ੍ਹਾਂ ਵਿਚੋਂ ਪ੍ਰਮੁੱਖ ਸਿੱਧਸਾਨ, ਪਦਮਾਸਨ, ਭਦ੍ਰਾਸਨ, ਮੁਕਤਾਸਨ, ਵਜਰਾਸਨ, ਸਵਾਸਟਿਕਾਸਨ, ਸਿੰਘਾਸਨ, ਵੀਰਾਸਨ, ਧਨੁਰਾਸਨ, ਮ੍ਰਿਤਾਸਨ, ਗੁਪਤਾਸਨ, ਮਤਿਆਸਨ, ਉਤਕਟਾਸਨ, ਸੰਕਟ ਆਸਨ ਹਨ।

ਕਰੋ ਯੋਗ ਰਹੋ ਨਿਰੋਗ: ਸੀਨੀਅਰ ਆਯੁਰਵੈਦਿਕ ਅਫ਼ਸਰ ਅਤੇ ਨੈਸ਼ਨਲ ਆਯੁਸ਼ ਮਿਸ਼ਨ ਦੇ ਨੋਡਲ ਅਫ਼ਸਰ ਡਾ. ਰਾਜੀਵ ਕਪਿਲਾ ਕਹਿੰਦੇ ਹਨ ਕਿ ਸਾਰੀਆਂ ਗੱਲਾਂ ਦੀ ਇਕ ਗੱਲ ਤਾਂ ਇਹ ਹੈ ਕਿ ਸਰੀਰ ਨੂੰ ਨਿਰੋਗ ਰੱਖਣ ਲਈ ਯੋਗ ਬਹੁਤ ਜ਼ਰੂਰੀ ਹੈ। ਯੋਗ ਪ੍ਰਾਚੀਨ ਕਾਲ ਤੋਂ ਸਾਡੇ ਨਾਲ ਚੱਲਦਾ ਆ ਰਿਹਾ ਹੈ। ਭਾਰਤ ਵਿਚ ਯੋਗ ਦੀ ਪ੍ਰਥਾ ਪੁਰਾਤਨ ਸਮੇਂ ਤੋਂ ਹੈ। ਜੇਕਰ ਯੋਗ ਸਾਡੀ ਰੋਜ਼ ਮਰ੍ਹਾ ਦੀ ਜ਼ਿੰਦਗੀ ਦਾ ਹਿੱਸਾ ਹੈ, ਤਾਂ ਸਾਨੂੰ ਕੋਈ ਬਿਮਾਰੀ ਨਹੀਂ ਲੱਗ ਸਕਦੀ ਹੈ। ਯੋਗ ਲਈ ਬਹੁਤ ਘੱਟ ਸਮਾਂ ਕੱਢਕੇ ਘਰ ਦੇ ਅੰਦਰ ਹੀ ਆਸਨ ਕੀਤੇ ਜਾ ਸਕਦੇ ਹਨ। ਜੇਕਰ ਕੋਈ ਬਿਮਾਰੀ ਹੁੰਦੀ ਵੀ ਹੈ, ਤਾਂ ਯੋਗ ਨਾਲ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ। ਸ਼ੂਗਰ, ਬੀਪੀ ਅਤੇ ਜੋੜਾਂ ਦੇ ਦਰਦ ਵਰਗੀਆਂ ਬਿਮਾਰੀਆਂ ਯੋਗ ਨਾਲ ਠੀਕ ਹੋ ਜਾਂਦੀਆਂ ਹਨ।

International Yoga Day 2023
ਯੋਗਾ ਕਰਨ ਵੇਲ੍ਹੇ ਰੱਖੋ ਧਿਆਨ

ਸਭ ਤੋਂ ਘੱਟ ਸਮੇਂ 'ਚ ਕੀਤਾ ਜਾ ਸਕਦਾ ਹੈ ਸੂਰਿਆ ਨਮਸਕਾਰ ਆਸਣ: ਕੁਝ ਲੋਕ ਸਮੇਂ ਦੀ ਘਾਟ ਨੂੰ ਯੋਗ ਨਾ ਕਰ ਸਕਣ ਦਾ ਹਵਾਲਾ ਦਿੰਦੇ ਹਨ। ਪਰ, ਸੂਰਿਆ ਆਸਣ ਅਜਿਹਾ ਆਸਣ ਹੈ ਜਿਸ ਨੂੰ ਆਪਣੇ ਘਰ ਅਤੇ ਦਫ਼ਤਰ ਵਿੱਚ ਬੈਠ ਕੇ ਤੁਸੀਂ ਕਦੇ ਵੀ ਕਰ ਸਕਦੇ ਹੋ। ਇਸ ਆਸਣ ਵਿੱਚ ਕਈ ਆਸਣਾ ਦਾ ਗੁਰੱਪ ਹੈ, ਜੋ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਵਿਚ ਸਹਾਈ ਹੁੰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.