ਭਾਰਤੀ ਹਵਾਈ ਫ਼ੌਜ ਨੂੰ ਇਜ਼ਰਾਈਲ ਦੇ ਸਪਾਈਸ-2000 ਬੰਬਾਂ ਦੀ ਨਵੀਂ ਖੇਪ ਮਿਲ ਗਈ ਹੈ। ਨਵੇਂ ਬੰਬ ਇਮਾਰਤ ਨੂੰ ਤਬਾਹ ਕਰਨ ਵਾਲਾ (ਬਿਲਡਿੰਗ ਬਲਾਸਟਰ) ਵਰਸ਼ਨ ਦੱਸਿਆ ਜਾ ਰਿਹਾ ਹੈ। ਇਹ ਬੰਬ ਇਸ ਸਾਲ ਜੂਨ ਵਿੱਚ ਭਾਰਤ ਅਤੇ ਇਜ਼ਰਾਈਲ ਵਿਚਾਲੇ ਹੋਏ ਕਰੀਬ 300 ਕਰੋੜ ਰੁਪਏ ਦੇ ਇਕ ਸਮਝੌਤੇ ਤਹਿਤ ਭਾਰਤ ਨੂੰ ਦਿੱਤੇ ਜਾ ਰਹੇ ਹਨ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਸ ਮਹੀਨੇ ਭਾਰਤ ਆਉਣਗੇ। ਇਸ ਦੌਰੇ ਦੌਰਾਨ ਨੇਤਨਯਾਹੂ ਨਾਲ ਅਵਾਕਸ (ਏਅਰਬੋਰਨ ਚੇਤਾਵਨੀ ਅਤੇ ਨਿਯੰਤਰਣ ਪ੍ਰਣਾਲੀ) ਅਤੇ ਏਅਰ-ਟੂ-ਏਅਰ ਡਰਬੀ ਮਿਜ਼ਾਈਲ ਦਾ ਸੌਦਾ ਵੀ ਕੀਤਾ ਜਾ ਸਕਦਾ ਹੈ।
-
IAF receives Spice-2000 'building blaster' buster bombs
— ANI Digital (@ani_digital) September 15, 2019 " class="align-text-top noRightClick twitterSection" data="
Read @ANI Story | https://t.co/8zOlHldyQ6 pic.twitter.com/2ifNnSUAD2
">IAF receives Spice-2000 'building blaster' buster bombs
— ANI Digital (@ani_digital) September 15, 2019
Read @ANI Story | https://t.co/8zOlHldyQ6 pic.twitter.com/2ifNnSUAD2IAF receives Spice-2000 'building blaster' buster bombs
— ANI Digital (@ani_digital) September 15, 2019
Read @ANI Story | https://t.co/8zOlHldyQ6 pic.twitter.com/2ifNnSUAD2
ਇਹ ਵੀ ਪੜੋ: ਵਿਸ਼ੇਸ਼ ਬੱਚਿਆਂ ਨਾਲ ਵਿਧਾਇਕ ਪਰਮਿੰਦਰ ਪਿੰਕੀ ਨੇ ਕੀਤੀ ਮੁਲਾਕਾਤ, ਦਿੱਤਾ 25 ਲੱਖ ਦਾ ਚੈੱਕ
ਇਹ ਬੰਬ ਇਕ ਇਮਾਰਤ ਨੂੰ ਪੂਰੀ ਤਰ੍ਹਾਂ ਢਾਹੁਣ ਦੀ ਸਮਰੱਥਾ ਰੱਖਦਾ ਹੈ। ਇਸ ਬੰਬ ਨੂੰ ਮਿਰਾਜ-2000 ਲੜਾਕੂ ਜਹਾਜ਼ਾਂ ਦੇ ਘਰੇਲੂ ਬੇਸ ਗਵਾਲੀਅਰ ਨੂੰ ਹਾਸਲ ਹੋਇਆ ਹੈ ਕਿਉਂਕਿ ਇਹੀ ਜਹਾਜ਼ ਇਜ਼ਰਾਈਲੀ ਬੰਬਾਂ ਸੁੱਟਣ ਚ ਸਮਰਥ ਹੈ।