ਚੰਡੀਗੜ੍ਹ:ਪੰਜਾਬ ਸਰਕਾਰ ਵਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਹੁਣ ਕਾਰੋਬਾਰੀਆਂ ਨੂੰ ਕੁਝ ਰਾਹਤ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਆਪਣੀਆਂ ਕੋਵਿਡ ਬੰਦਸ਼ਾਂ ਵਿੱਚ ਸੋਧ ਕਰਕੇ ਕੁਝ ਗੈਰ ਜ਼ਰੂਰੀ ਚੀਜ਼ਾਂ ਜਿਵੇਂ ਕਿ ਸ਼ਰਾਬ, ਕਰਿਆਨੇ ਅਤੇ ਹਾਰਡਵੇਅਰ ਦੀਆਂ ਦੁਕਾਨਾਂ ਨੂੰ ਹਫ਼ਤੇ ਦੇ ਪੰਜ ਦਿਨ ਖੁੱਲ੍ਹੇ ਰਹਿਣ ਦੀ ਆਗਿਆ ਦੇ ਦਿੱਤੀ ਹੈ।
ਦੁਕਾਨਾਂ ਸ਼ਨੀਵਾਰ ਐਤਵਾਰ ਦੇ ਸਿਵਾਏ ਸਾਰੇ ਦਿਨ ਸ਼ਾਮ 5 ਵਜੇ ਤੱਕ ਖੁੱਲੀਆਂ ਰਹਿ ਸਕਦੀਆਂ ਹਨ। ਹਾਲਾਂਕਿ ਹੋਰ ਸਾਰੀਆਂ ਦੁਕਾਨਾਂ 15 ਮਈ ਤੱਕ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਬੰਦ ਰਹਿਣਗੀਆਂ। ਸ਼ਰਾਬ, ਕਰਿਆਨੇ ਅਤੇ ਹਾਰਡਵੇਅਰ ਵੇਚਣ ਵਾਲੀਆਂ ਦੁਕਾਨਾਂ ਸਮੇਤ ਸਾਰੀਆਂ ਗ਼ੈਰ-ਜ਼ਰੂਰੀ ਦੁਕਾਨਾਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਬੰਦ ਰਹਿਣਗੀਆਂ
ਸੁਬੇ ਚ ਕਾਰੋਬਾਰੀਆਂ ਵਲੋਂ ਕੀਤੇ ਜਾ ਰਹੇ ਵਿਰੋਧ ਨੂੰ ਦੇਖਦਿਆਂ ਇਹ ਹਿਦਾਇਤਾਂ 15 ਮਈ ਤੱਕ ਲਾਗੂ ਕੀਤੀਆਂ ਗਈਆਂ ਹਨ ਜਿਸਦੇ ਹੁਕਮ ਐਡੀਸ਼ਨਲ ਚੀਫ ਸਕੱਤਰ ਹੋਮ ਵਲੋਂ ਜਾਰੀ ਕੀਤੇ ਗਏ ਹਨ ਜਿਸ ਚ ਹੁਣ ਪੈਦਲ ਅਤੇ ਸਾਈਕਲ ਤੇ ਜਾਣ ਵਾਲੀਆਂ ਨੂੰ ਰਾਹਤ ਸਣੇ ਕਾਰ ਸਕੂਟਰ ਚਾਲਕ ਨੂੰ ਸ਼ਿਨਾਖ਼ਤੀ ਕਾਰਡ ਦਿਖਾਕੇ ਜਾਣ ਦੀ ਹਦਾਇਤ ਕੀਤੀ ਗਈ ਹੈ
ਸਰਕਾਰ ਵਲੋਂ ਫੈਕਟਰੀਆਂ ਨੂੰ ਪਹਿਲਾ ਹੀ ਛੋਟ ਦਿੱਤੀ ਗਈ ਸੀ ਲੇਕਿਨ ਹੁਣ ਉਹਨਾਂ ਨਾਲ ਸਬੰਧਿਤ ਮਟੀਰੀਅਲ ਹਾਰਡਵੇਅਰ ਪਾਰਟਸ ਮੋਟਰ ਪਾਈਪ ਅਤੇ ਪੇਸੱਟੀ ਸਾਈਡ ਖੇਤੀਬਾੜੀ ਸਬੰਧਿਤ ਦੁਕਾਨਾਂ ਨੂੰ ਖੌਲਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਇਹ ਦੁਕਾਨਾਂ 5 ਵਜੇ ਤੱਕ ਹੀ ਖੌਲਣ ਦੀ ਪਰਮਿਸ਼ਨ ਦਿੱਤੀ ਗਈ ਹੈ