ETV Bharat / state

ਮੰਤਰੀ ਅਨਮੋਲ ਗਗਨ ਮਾਨ ਵੱਲੋਂ ਨੌਜਵਾਨਾਂ ਨੂੰ ਨਵੀਨਤਮ ਕਾਰੋਬਾਰੀ ਵਿਚਾਰਾਂ ਨਾਲ ਅੱਗੇ ਆਉਣ ਦਾ ਸੱਦਾ

ਪੰਜਾਬ ਦੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਉਦਯੋਗਾਂ ਦੀ ਸਥਾਪਨਾ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਆਰਥਿਕ ਪ੍ਰਗਤੀ ਅਤੇ ਰੋਜ਼ਗਾਰ ਨੂੰ ਹੁਲਾਰਾ ਮਿਲਦਾ ਹੈ। ਉਨ੍ਹਾਂ ਨੇ ਪੰਜਾਬ ਦੇ ਉੱਦਮੀ ਨੌਜਵਾਨ ਨੂੰ ਆਪਣੇ ਨਵੀਨਤਮ ਕਾਰੋਬਾਰੀ ਵਿਚਾਰਾਂ ਨਾਲ ਅੱਗੇ ਆਉਣ ਦਾ ਸੱਦਾ ਦਿੱਤਾ।

In Chandigarh Minister Anmol Gagan Mann invited the youth to come forward with the latest business ideas
ਮੰਤਰੀ ਅਨਮੋਲ ਗਗਨ ਮਾਨ ਵੱਲੋਂ ਨੌਜਵਾਨਾਂ ਨੂੰ ਨਵੀਨਤਮ ਕਾਰੋਬਾਰੀ ਵਿਚਾਰਾਂ ਨਾਲ ਅੱਗੇ ਆਉਣ ਦਾ ਸੱਦਾ
author img

By

Published : Jun 13, 2023, 7:31 PM IST

ਚੰਡੀਗੜ੍ਹ: ਇਨੋਵੇਸ਼ਨ ਮਿਸ਼ਨ ਪੰਜਾਬ ਵੱਲੋਂ ਕਰਵਾਏ ਫਲੈਗਸ਼ਿਪ ਐਕਸਲੇਟਰ ਪ੍ਰੋਗਰਾਮ ਦੇ ਡੈਮੋ ਡੇਅ ਮੌਕੇ ਸਮਾਗਮ ਦੌਰਾਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚ ਸਟਾਰਟਅਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ਜਨਤਕ-ਨਿੱਜੀ ਭਾਈਵਾਲੀ ਤਹਿਤ ਇਨੋਵੇਸ਼ਨ ਮਿਸ਼ਨ ਪੰਜਾਬ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਵਿਕਾਸ ਨੂੰ ਹੁਲਾਰਾ ਮਿਲਿਆ ਹੈ । ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਦੱਸਿਆ ਕਿ ਇਨੋਵੇਸ਼ਨ ਮਿਸ਼ਨ ਪੰਜਾਬ ਸਟਾਰਟਅੱਪਸ ਨੂੰ ਹੁਲਾਰਾ ਦਿੰਦਿਆਂ ਅਤੇ ਇਸ ਸਬੰਧੀ ਖੋਜ ਕਾਰਜਾਂ ਰਾਹੀਂ ਸਟਾਰਟਅੱਪਸ ਨੂੰ ਨਿਵੇਸ਼ ਲਈ ਤਿਆਰ ਕਰਦਾ ਹੈ।

ਕਾਰੋਬਾਰੀ ਮਾਹੌਲ ਦਾ ਲਾਭ: ਇਸ ਸਮਾਗਮ ਉੱਤੇ ਵਿਚਾਰ ਕਰਦਿਆਂ ਆਈ.ਐਮ.ਪੰਜਾਬ ਦੇ ਚੇਅਰਮੈਨ ਪ੍ਰਮੋਦ ਭਸੀਨ ਨੇ ਕਿਹਾ ਕਿ ਮਿਸ਼ਨ ਦਾ ਉਦੇਸ਼ ਪੰਜਾਬ ਵਿੱਚ ਇੱਕ ਵਧੀਆ ਉੱਦਮੀ ਮਾਹੌਲ ਸਿਰਜਣਾ ਹੈ। ਪੰਜਾਬ ਵਿੱਚ ਉੱਦਮੀ ਹੁਨਰ ਦੀ ਬਹੁਤਾਤ ਦੇ ਨਾਲ ਨਾਲ ਸੈਰ-ਸਪਾਟਾ, ਖੁਰਾਕ, ਸੰਗੀਤ, ਕਲਾ, ਖੇਤੀਬਾੜੀ, ਸਿਹਤ ਸੰਭਾਲ ਆਦਿ ਖੇਤਰਾਂ ਵਿੱਚ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਆਈ.ਐਮ. ਪੰਜਾਬ ਜ਼ਰੀਏ ਅਸੀਂ ਸੂਬੇ ਵਿੱਚ ਉੱਦਮੀ ਹੁਨਰ ਨੂੰ ਸੇਧ ਪ੍ਰਦਾਨ ਕਰਨ ਵਾਸਤੇ ਵਿਸ਼ਵ ਭਰ ਦੇ ਉੱਘੇ ਨਿਵੇਸ਼ਕਾਂ ਅਤੇ ਕਾਰੋਬਾਰੀ ਆਗੂਆਂ ਨੂੰ ਇੱਕ ਮੰਚ ‘ਤੇ ਲਿਆਂਦਾ ਹੈ। ਅਸੀਂ ਐਕਸਲੇਟਰ ਅਤੇ ਪੋਲੀਨੇਟਰ ਪ੍ਰੋਗਰਾਮਾਂ ਰਾਹੀਂ ਸ਼ੁਰੂਆਤੀ ਪੜਾਅ ਦੇ ਸਟਾਰਟਅੱਪਾਂ ਨੂੰ ਆਪਣੀ ਸਰਵੋਤਮ ਸਮਰੱਥਾ ਦੀ ਵਰਤੋਂ ਕਰਨ। ਵਿਕਾਸ ਨੂੰ ਹੁਲਾਰਾ ਦੇਣ ਅਤੇ ਸੂਬੇ ਵਿਚਲੇ ਵਧੀਆ ਕਾਰੋਬਾਰੀ ਮਾਹੌਲ ਦਾ ਲਾਭ ਉਠਾਉਣ ਦੇ ਯੋਗ ਬਣਾ ਕੇ ਉਨ੍ਹਾਂ ਨੂੰ ਢੁੱਕਵੀਂ ਸਹੂਲਤ ਪ੍ਰਦਾਨ ਕਰ ਰਹੇ ਹਾਂ।

ਦੂਜਾ ਐਕਸਲੇਟਰ ਪ੍ਰੋਗਰਾਮ ਮੁਕੰਮਲ: ਇਨੋਵੇਸ਼ਨ ਮਿਸ਼ਨ ਪੰਜਾਬ ਨੇ ਆਪਣੇ ਸਪਰਿੰਗ ਕੋਹੋਰਟ 2023 ਨਾਲ ਆਪਣਾ ਦੂਜਾ ਐਕਸਲੇਟਰ ਪ੍ਰੋਗਰਾਮ ਮੁਕੰਮਲ ਕੀਤਾ ਹੈ। ਜਿਸ ਵਿੱਚ 50 ਫੀਸਦ ਵੁਮੈਨ ਫਾਊਂਡਰਜ਼ ਸ਼ਾਮਲ ਹਨ। ਜਿਨ੍ਹਾਂ ਵਿੱਚੋਂ ਲਗਭਗ ਇੱਕ ਤਿਹਾਈ ਸਿਹਤ ਅਤੇ ਤੰਦਰੁਸਤੀ, ਖ਼ਪਤਕਾਰ ਤਕਨਾਲੋਜੀ, ਡੀਪ ਟੈਕ ਅਤੇ ਫਿਨਟੈਕ ਵਰਗੇ ਵੱਖ-ਵੱਖ ਖੇਤਰਾਂ ਰਾਹੀਂ ਪੰਜਾਬ ਵੱਲ ਪ੍ਰਵਾਸ ਕਰ ਰਹੀਆਂ ਹਨ। ਦੂਸਰਾ ਕੋਹੋਰਟ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਪਹਿਲੇ ਪ੍ਰੋਗਰਾਮ ਦੀ ਸਫ਼ਲਤਾ ਉਪਰੰਤ ਆਇਆ, ਜਿੱਥੇ ਲਗਭਗ 50 ਫੀਸਦੀ ਕੋਹੋਰਟ ਨੇ ਮਿਲਕੇ 5 ਕਰੋੜ ਇਕੱਤਰ ਕੀਤੇ।

ਮੰਤਰੀ ਨੇ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਵੱਲ ਧਿਆਨ ਕੇਂਦਰਤ ਕਰਨ ਲਈ ਮਿਸ਼ਨ ਨੂੰ ਵਧਾਈ ਦਿੱਤੀ। ਉਨ੍ਹਾਂ ਸਟਾਰਟਅੱਪਸ ਨਾਲ ਗੱਲ ਕਰਦਿਆਂ ਉਹਨਾਂ ਨੂੰ ਦ੍ਰਿੜਤਾ ਨਾਲ ਆਪਣੀਆਂ ਕੰਪਨੀਆਂ ਦਾ ਨਿਰਮਾਣ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਫਾਇਰਸਾਈਡ ਵੈਂਚਰਸ ਤੋਂ ਸ੍ਰੀ ਕੰਵਲਜੀਤ ਸਿੰਘ ਅਤੇ ਆਈਐਮ ਪੰਜਾਬ ਦੇ ਚੇਅਰਮੈਨ ਸ੍ਰੀ ਪ੍ਰਮੋਦ ਭਸੀਨ ਦਰਮਿਆਨ ਭਾਰਤ ਵਿੱਚ ਸਫਲ ਡੀਟੂਸੀ ਬ੍ਰਾਂਡ ਤਿਆਰ ਕਰਨ ਸਬੰਧੀ ਗੱਲਬਾਤ ਸੈਸ਼ਨ ਆਯੋਜਿਤ ਕੀਤਾ ਗਿਆ। ਕੰਵਲਜੀਤ ਸਿੰਘ ਨੇ ਮੈਂਟੋਰਸ਼ਿਪ ਪ੍ਰਦਾਨ ਕਰਨ ਵਿੱਚ ਸ਼ਾਨਦਾਰ ਕੰਮ ਕਰਨ ਲਈ ਮਿਸ਼ਨ ਨੂੰ ਵਧਾਈ ਦਿੱਤੀ ਜੋ ਸਫ਼ਲ ਸਟਾਰਟਅੱਪ ਬਣਾਉਣ ਲਈ ਇੱਕ ਨੀਂਹ ਪੱਥਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.