ETV Bharat / state

20 ਮਹੀਨਿਆਂ 'ਚ ਮਾਨ ਸਰਕਾਰ ਨੇ ਲਿਆ 60 ਹਜ਼ਾਰ ਕਰੋੜ ਦਾ ਕਰਜ਼ਾ, ਵਿਰੋਧੀਆਂ ਨੇ ਘੇਰੀ ਸਰਕਾਰ, ਪੜ੍ਹੋ ਕੀ ਕਹਿ ਰਹੇ ਨੇ... - ਪੰਜਾਬ ਸਰਕਾਰ ਤੇ ਕਰਜਾ

ਪੰਜਾਬ ਸਰਕਾਰ ਵੱਲੋਂ ਆਪਣੇ 20 ਮਹੀਨਿਆਂ ਦੇ ਕਾਰਜਕਾਲ ਦੌਰਾਨ ਹੁਣ ਤੱਕ 60 ਹਜ਼ਾਰ ਕਰੋੜ ਦਾ ਕਰਜਾ ਲਿਆ ਜਾ ਚੁੱਕਾ ਹੈ। (Debt to Punjab Govt)

In 20 months, the maan government took a loan of 60 thousand crores
20 ਮਹੀਨਿਆਂ 'ਚ ਮਾਨ ਸਰਕਾਰ ਨੇ ਲਿਆ 60 ਹਜ਼ਾਰ ਕਰੋੜ ਦਾ ਕਰਜ਼ਾ, ਵਿਰੋਧੀਆਂ ਨੇ ਘੇਰੀ ਸਰਕਾਰ, ਪੜ੍ਹੋ ਕੀ ਕਹਿ ਰਹੇ ਨੇ...
author img

By ETV Bharat Punjabi Team

Published : Dec 7, 2023, 4:28 PM IST

ਚੰਡੀਗੜ੍ਹ ਡੈਸਕ : ਪੰਜਾਬ ਸਰਕਾਰ ਇਕ ਵਾਰ ਫਿਰ ਕਰਜ਼ੇ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਹੈ। ਜਾਣਕਾਰੀ ਮੁਤਾਬਿਕ ਮਾਨ ਸਰਕਾਰ ਇੱਕ ਵਾਰ ਫਿਰ ਆਰਬੀਆਈ ਤੋਂ 941 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਅਤੇ ਇਸਦਾ ਖੁਲਾਸਾ ਸ਼੍ਰੋਮਣੀ ਅਕਾਲੀ ਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨਿਖੇਧੀ ਕੀਤੀ ਹੈ ਕਿ ਸਰਕਾਰ ਇਸ ਤਰ੍ਹਾਂ ਵਾਰ ਵਾਰ ਕਰਜ਼ਾ ਲੈ ਕੇ ਪੰਜਾਬ ਨੂੰ ਕਮਜ਼ੋਰ ਕਰ ਰਹੀ ਹੈ।

  • The @AamAadmiParty govt is drowning Punjab under unprecedented debt. With the govt seeking a fresh loan instalment of Rs 941 crore yesterday, it has borrowed an alarming Rs 4,450 crore in this month alone. This takes its total borrowings to a whopping Rs 60,000 crore in its… pic.twitter.com/SPGw8KL6AX

    — Sukhbir Singh Badal (@officeofssbadal) December 6, 2023 " class="align-text-top noRightClick twitterSection" data=" ">

ਸਰਕਾਰ ਨੇ ਲਿਆ ਕਰਜ਼ਾ : ਜਾਣਕਾਰੀ ਮੁਤਾਬਿਕ ਸਰਕਾਰ ਨੇ ਹੁਣ 941 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕਿਆ ਹੈ। ਇਸ ਨਾਲ ਸਰਕਾਰ ਵੱਲੋਂ ਲਿਆ ਗਿਆ ਕਰਜਾ ਇਕੱਲੇ ਨਵੰਬਰ ਵਿੱਚ ਹੀ 4,450 ਕਰੋੜ ਰੁਪਏ ਦਾ ਹੋਣ ਜਾ ਰਿਹਾ ਹੈ। ਕੁੱਲਮਿਲਾ ਕੇ ਸਰਕਾਰ ਨੇ ਆਪਣੇ 20 ਮਹੀਨਿਆਂ ਦੇ ਕਾਰਜਕਾਲ ਵਿੱਚ ਹੁਣ ਤੱਕ 60,000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਵਿਰੋਧੀ ਧਿਰ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਲੋਕ ਪੱਖੀ ਸਕੀਮਾਂ ਬੰਦ ਕੀਤੀਆਂ ਹਨ ਅਤੇ ਨਵਾਂ ਕਰਜਾ ਲਿਆ ਜਾ ਰਿਹਾ ਹੈ। ਸਰਕਾਰ ਨੇ ਕੋਈ ਨਵਾਂ ਪ੍ਰੋਜੈਕਟ ਵੀ ਨਹੀਂ ਲਿਆਂਦਾ ਹੈ ਫਿਰ ਇਹ ਸਾਰਾ ਉਧਾਰ ਲਿਆ ਗਿਆ ਪੈਸਾ ਕਿੱਥੇ ਖ਼ਰਚ ਕੀਤਾ ਜਾ ਰਿਹਾ ਹੈ। ਬਾਦਲ ਦਲ ਵੱਲੋਂ ਸਰਕਾਰ ਨੂੰ ਇਹ ਉਚੇਚਾ ਸਵਾਲ ਕੀਤਾ ਜਾ ਰਿਹਾ ਹੈ।

  • ਸ੍ਰੀਮਾਨ ਭਗਵੰਤ ਮਾਨ ਸਾਬ ਜੀਓ❗️
    👉ਪੰਜਾਬ ਸਿਰ ਕਰਜ਼ਾ ਚੜ੍ਹਾਉਣ ਦੀ ਥਾਂ ਜਿਹੜੀਆਂ ਤੁਹਾਡੇ ਆਕਾ ਲਾਲਾ ਜੀ ਅਰਵਿੰਦ ਕੇਜਰੀਵਾਲ ਨੂੰ ਮੱਧ ਪ੍ਰਦੇਸ਼, ਛਤੀਸਗੜ੍ਹ ਤੇ ਰਾਜਸਥਾਨ ’ਚ ਨੋਟਾ ਨਾਲੋਂ ਘੱਟ ਵੋਟਾਂ ਮਿਲੀਆਂ ਹਨ, ਉਹਨਾਂ ਤੋਂ ਮੰਗੋ ਸਪੈਸ਼ਲ ਜੈਟ ਦੇ ਕਿਰਾਏ ਦਾ ਪੈਸਾ ਤੇ ਇਸ਼ਤਿਹਾਰਬਾਜ਼ੀ ’ਤੇ ਖਰਚ ਹੋਏ ਪੰਜਾਬ ਦੇ ਸੈਂਕੜੇ ਕਰੋੜਾਂ… pic.twitter.com/aTdMlL2Kcm

    — Bikram Singh Majithia (@bsmajithia) December 6, 2023 " class="align-text-top noRightClick twitterSection" data=" ">

ਅਰਵਿੰਦ ਕੇਜਰੀਵਾਲ ਉੱਤੇ ਨਿਸ਼ਾਨਾਂ : ਅਕਾਲੀ ਦਲ ਨੇ ਇਲਜਾਮ ਲਗਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਸੁਪਨਿਆਂ ਨੂੰ ਪੂਰਾ ਕਰ ਰਹੇ ਹਨ। ਇਸੇ ਲਈ ਸਰਕਾਰੀ ਜਹਾਜ਼ਾਂ ਦੀ ਦੁਰਵਰਤੋਂ ਹੋ ਰਹੀ ਹੈ। ਇਸਦੇ ਨਾਲ ਹੀ ਝੂਠੀਆਂ ਮਸ਼ਹੂਰੀਆਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਰਕਾਰੀ ਖਜਾਨੇ ਦੀ ਲੁੱਟ ਬੰਦ ਹੋ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਅਕਾਲੀ ਦਲ ਸੱਤਾ ਵਿੱਚ ਆਵੇਗੀ ਤਾਂ ਇਹ ਸਾਰੀਆਂ ਵਸੂਲੀਆਂ ਕੀਤੀਆਂ ਜਾਣਗੀਆਂ।

ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਪੰਜਾਬੀ ਦੀ ਅਖ਼ਬਾਰ ਦਾ ਹਵਾਲਾ ਦਿੰਦਿਆਂ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ''ਪੰਜਾਬ ਸਿਰ ਕਰਜ਼ਾ ਚੜ੍ਹਾਉਣ ਦੀ ਥਾਂ ਜਿਹੜੀਆਂ ਤੁਹਾਡੇ ਆਕਾ ਲਾਲਾ ਜੀ ਅਰਵਿੰਦ ਕੇਜਰੀਵਾਲ ਨੂੰ ਮੱਧ ਪ੍ਰਦੇਸ਼, ਛਤੀਸਗੜ੍ਹ ਤੇ ਰਾਜਸਥਾਨ ’ਚ ਨੋਟਾ ਨਾਲੋਂ ਘੱਟ ਵੋਟਾਂ ਮਿਲੀਆਂ ਹਨ, ਉਹਨਾਂ ਤੋਂ ਮੰਗੋ ਸਪੈਸ਼ਲ ਜੈਟ ਦੇ ਕਿਰਾਏ ਦਾ ਪੈਸਾ ਤੇ ਇਸ਼ਤਿਹਾਰਬਾਜ਼ੀ ’ਤੇ ਖਰਚ ਹੋਏ ਪੰਜਾਬ ਦੇ ਸੈਂਕੜੇ ਕਰੋੜਾਂ ਰੁਪਏ....ਪੰਜਾਬ ਨੂੰ ਕੀ ਮਿਲਿਆ ਸੈਂਕੜੇ ਕਰੋੜਾਂ ਰੁਪਏ ਫੋਕੀ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ’ਤੇ ਫੂਕ ਕੇ... ਕੇਜਰੀਵਾਲ ਤਾਂ ਕਹਿੰਦੇ ਸੀ 20 ਹਜ਼ਾਰ ਕਰੋੜ ਰੁਪਏ ਮਾਇਨਿੰਗ ਤੋਂ ਆ ਜਾਣਗੇ...ਆ ਗਏ ? 34 ਹਜ਼ਾਰ ਕਰੋੜ ਭ੍ਰਿਸ਼ਟਾਚਾਰ ਖਤਮ ਕਰਕੇ ਆਉਣੇ ਸੀ ਉਹ ਕਿੱਥੇ ?? ਆਏ ਦਿਨ ਫਜ਼ੂਲ ਖਰਚਾ ਕਰਕੇ ਪੰਜਾਬ ਤੇ ਕਰਜ਼ਾ ਦਾ ਬੋਝ ਵਧਾ ਰਹੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.