ਚੰਡੀਗੜ੍ਹ: ਭਾਰਤ ਸਰਕਾਰ ਵੱਲੋਂ ਲੌਕਡਾਊਨ ਤੋਂ ਬਾਅਦ ਕੁਝ ਰਿਆਇਤਾਂ ਦੇ ਦਿੱਤੀਆਂ ਗਈਆਂ ਸਨ ਜਿਸ ਵਿੱਚ ਕੁਝ ਦੁਕਾਨਾਂ 'ਤੇ ਕੰਮ ਸ਼ੁਰੂ ਹੋ ਗਿਆ ਹੈ। ਉੱਥੇ ਹੀ ਗਰਮੀ ਦਾ ਸਮਾਂ ਹੈ ਜਿਸ ਸਮੇਂ ਆਈਸਕ੍ਰੀਮ ਵਾਲਿਆਂ ਦਾ ਕੰਮ ਪੀਕ 'ਤੇ ਹੁੰਦਾ ਸੀ ਪਰ ਲੌਕਡਾਊਨ ਦੇ ਬਾਅਦ ਵੀ ਲੋਕ ਆਈਸਕ੍ਰੀਮ ਬਹੁਤ ਘੱਟ ਖਾ ਰਹੇ ਹਨ। ਇਸ ਦੇ ਚਲਦਿਆਂ ਆਈਸਕ੍ਰੀਮ ਵਾਲਿਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਬਾਰੇ ਗੱਲਬਾਤ ਕਰਦਿਆਂ ਆਈਸਕ੍ਰੀਮ ਦੀ ਵਿਕਰੀ ਕਰਨ ਵਾਲੇ ਕਮਲੇਸ਼ ਨੇ ਦੱਸਿਆ ਕਿ ਪਿਛਲੇ ਸੀਜ਼ਨ ਵਿੱਚ ਉਹ ਗਰਮੀਆਂ ਦੇ ਦੌਰਾਨ ਪੂਰੇ ਦਿਨ ਵਿੱਚ 5 ਤੋਂ 6 ਹਜ਼ਾਰ ਰੁਪਏ ਦੀ ਆਈਸਕ੍ਰੀਮ ਵੇਚ ਦਿੰਦਾ ਸੀ ਪਰ ਹੁਣ ਲਿਮਟਿਡ ਸਮਾਂ ਹੁੰਦਾ ਹੈ ਤੇ 6 ਵਜੇ ਦੁਕਾਨਾਂ ਬੰਦ ਕਰਨੀਆਂ ਹੁੰਦੀਆਂ ਹਨ। ਇਸ ਦੇ ਚਲਦਿਆਂ ਉਨ੍ਹਾਂ ਦੀ ਕਮਾਈ ਨਹੀਂ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੀ ਜਿਹੜਾ ਰਾਸ਼ਨ ਦਿੱਤਾ ਜਾਂਦਾ ਸੀ ਉਹ ਵੀ ਚਾਰ ਬੰਦਿਆਂ ਵਾਸਤੇ ਪੂਰਾ ਨਹੀਂ ਹੁੰਦਾ ਸੀ। ਹੁਣ ਲੌਕਡਾਊਨ ਕਰਕੇ ਉਹ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ। ਹੁਣ ਵੇਖਣਾ ਇਹ ਹੈ ਕਿ ਕਦੋਂ ਤੱਕ ਇਨ੍ਹਾਂ ਨੂੰ ਇਦਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ?