ਚੰਡੀਗੜ੍ਹ: ਮਾਂ ਬਣਨਾ ਇਕ ਖੂਬਸੂਰਤ ਅਹਿਸਾਸ। ਮਾਂ ਬਣਨ ਤੋਂ ਬਾਅਦ ਇਕ ਔਰਤ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਆਪਣੇ ਦੇ ਮੋਹ ਵਿਚ ਭਿੱਜੀ ਮਾਂ ਇਕ ਨਵੀਂ ਜ਼ਿੰਮੇਵਾਰੀ ਦਾ ਅਹਿਸਾਸ ਹੰਢਾਉਂਦੀ ਹੈ। ਪਰ ਬਦਕਿਸਮਤੀ ਨਾਲ ਕੁਝ ਔਰਤਾਂ ਮਾਂ ਬਣਨ ਤੋਂ ਬਾਅਦ ਪੋਸਟ ਪਾਰਟਮ ਡਿਪਰੈਸ਼ਨ ਦਾ ਸ਼ਿਕਾਰ ਹੁੰਦੀਆਂ ਹਨ, ਜੋ ਆਪਣੇ ਹੀ ਬੱਚੇ ਦੀਆਂ ਦੁਸ਼ਮਣ ਬਣ ਜਾਂਦੀਆਂ ਹਨ। ਬੱਚੇ ਨੂੰ ਜਾਨ ਤੋਂ ਮਾਰਨ ਤੱਕ ਦੇ ਖਿਆਲ ਮਾਂ ਦੇ ਮਨ ਵਿਚ ਆਉਂਦੇ ਹਨ, ਬੱਚੇ ਦੀਆਂ ਕਿਲਕਾਰੀਆਂ ਨਾਲ ਉਸਨੂੰ ਨਫ਼ਰਤ ਹੋ ਜਾਂਦੀ ਹੈ ਅਤੇ ਆਪਣੇ ਆਲੇ ਦੁਆਲੇ ਦਾ ਸੰਸਾਰ ਉਸਨੂੰ ਬਿਲਕੁਲ ਚੰਗਾ ਨਹੀਂ ਲੱਗਦਾ।
ਦੇਸ਼ ਭਰ ਦੇ ਵਿੱਚ 25 ਤੋਂ 30 ਪ੍ਰਤੀਸ਼ਤ ਔਰਤਾਂ ਇਸ ਬਿਮਾਰੀ ਨਾਲ ਜੂਝ ਰਹੀਆਂ ਹਨ ਜੋ ਕਿ ਮਾਂ ਬਣਨ ਦੇ ਸ਼ੁਰੂਆਤੀ ਦੌਰ ਤੋਂ ਕੁਝ ਮਹੀਨਿਆਂ ਤੱਕ ਇਸ ਬਿਮਾਰੀ ਦੀ ਜਕੜ ਵਿਚ ਰਹਿੰਦੀਆਂ ਹਨ।
ਸਿਹਤ ਮਾਹਿਰਾਂ ਅਨੁਸਾਰ ਇਹ ਉਹ ਅੰਕੜੇ ਹਨ ਜੋ ਸਾਹਮਣੇ ਆਏ ਹਨ। ਬਹੁਤ ਸਾਰੀਆਂ ਔਰਤਾਂ ਤਾਂ ਅਜਿਹੀਆਂ ਹਨ ਜੋ ਇਸ ਬਿਮਾਰੀ ਨਾਲ ਜੂਝ ਵੀ ਰਹੀਆਂ ਹਨ, ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਕਿਵੇਂ ਨਜਿੱਠਿਆ ਜਾਵੇ। ਬੱਚੇ ਦੇ ਜਨਮ ਤੋਂ ਬਾਅਦ ਪਹਿਲੇ ਦੋ-ਤਿੰਨ ਦਿਨਾਂ ਦੇ ਅੰਦਰ ਇਸਦੇ ਲੱਛਣ ਸ਼ੁਰੂ ਹੋ ਜਾਂਦੇ ਹਨ। ਜੇਕਰ ਇਸਨੂੰ ਸਮੇਂ ਸਿਰ ਠੀਕ ਨਾ ਕੀਤਾ ਜਾ ਸਕਦੇ ਤਾਂ ਕੁਝ ਔਰਤਾਂ ਵਿੱਚ ਅਜਿਹੀਆਂ ਸਮੱਸਿਆਵਾਂ ਲੰਬੇ ਸਮੇਂ ਤੱਕ ਰਹਿ ਸਕਦੀਆਂ ਹਨ। ਇਹ ਬਿਮਾਰੀ ਇੰਨੀ ਗੰਭੀਰ ਹੋ ਸਕਦੀ ਹੈ ਕਿ ਮਾਂ ਆਪਣੀ ਜਾਂ ਆਪਣੇ ਬੱਚੇ ਦੀ ਜਾਨ ਲੈਣ ਦੀ ਕੋਸ਼ਿਸ਼ ਵੀ ਕਰ ਸਕਦੀ ਹੈ। ਪੰਜਾਬ ਦੇ ਵਿਚ ਵੀ ਸਿਹਤ ਵਿਭਾਗ ਵੱਲੋਂ ਨੂਰਾ ਹੈਲਥਕੇਆਰ ਨਾਲ ਮਿਲਕੇ ਮਾਂ ਅਤੇ ਬੱਚੇ ਦੀ ਸਿਹਤ ਲਈ ਕੇਅਰ ਕੰਪੈਨੀਅਨ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।
ਕੀ ਹੈ ਪੋਸਟ ਪਾਰਟਮ ਡਿਪਰੈਸ਼ਨ ? ਪੋਸਟ ਪਾਰਟਮ ਡਿਪਰੈਸ਼ਨ ਮਾਂ ਬਣਨ ਤੋਂ ਕੁਝ ਸਮਾਂ ਬਾਅਦ ਕਈ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ ਜਿਵੇਂ ਕਿ ਮੂਡ ਸਵਿੰਗ, ਚਿੰਤਾ ਅਤੇ ਸੌਣ ਵਿੱਚ ਮੁਸ਼ਕਲ, ਨੀਂਦ ਦੀ ਕਮੀ, ਅਤੇ ਚਿੜਚਿੜਾਪਨ, ਕੁਝ ਚੰਗਾ ਨਾ ਲੱਗਣਾ ਅਤੇ ਕਈ ਔਰਤਾਂ ਨੂੰ ਤਾਂ ਆਪਣੇ ਨਵੇਂ ਜਨਮੇ ਬੱਚੇ ਨਾਲ ਘ੍ਰਿਣਾ ਵੀ ਹੋ ਜਾਂਦੀ ਹੈ। ਪੋਸਟਪਾਰਟਮ ਡਿਪਰੈਸ਼ਨ ਦਾ ਕੋਈ ਇੱਕ ਕਾਰਨ ਨਹੀਂ ਹੁੰਦਾ, ਇਹ ਕਈ ਸਰੀਰਕ ਤੇ ਭਾਵਨਾਤਮਕ ਬਦਲਾਵਾਂ ਨਾਲ ਪੈਦਾ ਹੋਣ ਵਾਲੀ ਸਮੱਸਿਆ ਹੈ। ਬੱਚੇ ਦੇ ਜਨਮ ਤੋਂ ਬਾਅਦ ਤੁਹਾਡੇ ਸਰੀਰ ਵਿੱਚ ਹਾਰਮੋਨਸ ਦੇ ਪੱਧਰ ਵਿੱਚ ਵੱਡਾ ਬਦਲਾਅ ਹੁੰਦਾ ਹੈ।
ਇਸ ਨਾਲ ਪੀੜਤ ਮਾਵਾਂ ਨੂੰ ਸਰੀਰਕ ਕਮਜ਼ੋਰੀ ਮਹਿਸੂਸ ਹੁੰਦੀ ਰਹਿੰਦੀ ਹੈ, ਜ਼ਿੰਦਗੀ ਵਿਚ ਵੱਡੇ ਮੌਕੇ ਖੁੱਸਣ ਦਾ ਡਰ ਬਣਿਆ ਰਹਿੰਦਾ ਹੈ, ਪਤੀ ਅਤੇ ਦੋਸਤਾਂ ਨਾਲ ਸਬੰਧ ਖ਼ਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਵਿੱਤੀ ਸੰਕਟ ਹੋਣ ਦਾ ਖਿਆਲ ਆਉਂਦਾ ਰਹਿੰਦਾ ਹੈ।
- menstruation: ਮਾਹਵਾਰੀ ਦੇ ਦਰਦ ਨੂੰ ਘਟਾਉਣ ਲਈ ਇਹ ਭੋਜਣ ਹੋ ਸਕਦੈ ਤੁਹਾਡੇ ਲਈ ਫ਼ਾਇਦੇਮੰਦ, ਪਰ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਕਰੋ ਪਰਹੇਜ਼
- Skin Care: ਫਿਣਸੀਆਂ ਤੋਂ ਛੁਟਕਾਰਾ ਪਾਉਣ ਲਈ ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਕੰਮ, ਹੋ ਜਾਓ ਸਾਵਧਾਨ
- Asafoetida Benefits: ਸਿਰ ਦਰਦ ਤੋਂ ਲੈ ਕੇ ਦੰਦਾ ਦੇ ਦਰਦ ਤੱਕ ਕਈ ਸਮੱਸਿਆਵਾਂ ਲਈ ਅਸਰਦਾਰ ਹੈ ਹਿੰਗ, ਜਾਣੋ ਇਸਦੇ ਹੋਰ ਫ਼ਾਇਦੇ
ਇਸਦਾ ਇਲਾਜ ਸਮੇਂ ਸਿਰ ਹੋਣਾ ਕਿਉਂ ਜ਼ਰੂਰੀ ? ਔਰਤਾਂ ਦੀ ਮਾਹਿਰ ਡਾਕਟਰ ਪਾਰੁਲ ਬੇਦੀ ਮੁਤਾਬਕ ਪਿਛਲੇ 10 ਸਾਲਾਂ 'ਚ ਪੋਸਟ ਪਾਰਟਮ ਡਿਪਰੈਸ਼ਨ ਜ਼ਿਆਦਾ ਸੁਣਨ ਅਤੇ ਵੇਖਣ 'ਚ ਸਾਹਮਣੇ ਆ ਰਿਹਾ ਹੈ। ਇਹ ਬਿਮਾਰੀ ਆਮ ਲੋਕਾਂ ਦੀ ਨਜ਼ਰ ਵਿਚ ਕੁਝ ਵੀ ਨਹੀਂ ਹੁੰਦੀ ਪਰ ਇਸਦੇ ਨਤੀਜੇ ਭਿਆਨਕ ਹੋ ਸਕਦੇ ਹਨ। ਜੇਕਰ ਸਮੇਂ ਸਿਰ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਮਾਂ ਅਤੇ ਬੱਚੇ ਦੋਵਾਂ ਲਈ ਖ਼ਤਰਨਾਕ ਹੋ ਸਕਦਾ ਹੈ। ਕਈ ਮਾਵਾਂ ਇਸ ਸਥਿਤੀ ਨਾਲ ਸੌਖਿਆਂ ਨਜਿੱਠ ਲੈਂਦੀਆਂ ਹਨ ਅਤੇ ਕਈਆਂ ਲਈ ਸਥਿਤੀ ਸਾਂਭਣੀ ਔਖੀ ਹੋ ਜਾਂਦੀ ਹੈ। ਜੇਕਰ ਨਵੀਂ ਬਣੀ ਮਾਂ ਵਿਚ ਅਜਿਹੇ ਲੱਛਣ ਵਿਖਾਈ ਦੇਣ ਤਾਂ ਤੁਰੰਤ ਡਾਕਟਰ ਜਾਂ ਮਨੋਵਿਗਆਨਕ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਅਜਿਹੇ ਡਿਪਰੈਂਸ਼ਨ ਤੋਂ ਪੀੜਤ ਰਹੀ ਮਾਂ ਦੇ ਬੱਚਿਆਂ ਨੂੰ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸਦੇ ਵਿਕਾਸ ਸਮੇਂ ਕਈ ਮੁਸ਼ਕਿਲਾਂ ਆਉਂਦੀਆਂ ਹਨ, ਸਕੂਲ ਵਿਚ ਬੱਚਿਆਂ ਨਾਲ ਅਤੇ ਪੜਾਈ 'ਚ ਚੰਗਾ ਪ੍ਰਦਰਸ਼ਨ ਨਹੀਂ ਰਹਿੰਦਾ, ਬੱਚਾ ਜ਼ਿਆਦਾ ਭਾਵਨਾਤਮਕ ਮਹਿਸੂਸ ਕਰਦਾ ਹੈ ਅਤੇ ਸਮਾਜਿਕ ਤੌਰ 'ਤੇ ਆਤਮ ਵਿਸ਼ਵਾਸ ਨਾਲ ਲੋਕਾਂ 'ਚ ਵਿਚਰ ਨਹੀਂ ਸਕਦਾ। ਬੱਚੇ ਦੇ ਜਨਮ ਤੋਂ ਬਾਅਦ ਕਈ ਵਾਰ ਬੱਚੇ ਦਾ ਪਿਤਾ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ, ਕਿਉਂਕਿ ਔਰਤ ਦਾ ਸਾਰਾ ਧਿਆਨ ਬੱਚੇ ਵੱਲ ਜਾਂਦਾ ਹੈ ਅਤੇ ਸਰੀਰਕ ਦੂਰੀ ਵੀ ਵੱਧ ਜਾਂਦੀ ਹੈ।