ETV Bharat / state

Punjab Budget 2023: ਜਾਣੋ, ਪੰਜਾਬ ਬਜਟ ਦੀਆਂ ਖ਼ਾਸ ਗੱਲਾਂ - Highlights of Punjab Budget

ਵਿਧਾਨ ਸਭਾ ਵਿੱਚ ਸਾਲ 2023-24 ਦਾ ਬਜਟ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਉਹਨਾਂ ਕਿਹਾ ‘‘ਬਗੈਰ ਕੋਈ ਨਵਾਂ ਟੈਕਸ ਲਾਏ ਬਿਨਾਂ ਅਸੀਂ ਇਹ ਬਜਟ ਪੇਸ਼ ਕੀਤਾ ਹੈ। ਇਹ ਲੋਕ ਪੱਖੀ ਬਜਟ ਹੈ ਅਤੇ ਭ੍ਰਿਸ਼ਟਾਚਾਰ ਖਿਲਾਫ਼ ਸਾਡੀ ਲੜਾਈ ਜਾਰੀ ਰਹੇਗੀ। ਭਗਵੰਤ ਮਾਨ ਦੀ ਸਰਕਾਰ ਦੀ ਅਗਵਾਈ ਵਿੱਚ ਰੰਗਲਾ ਪੰਜਾਬ ਬਣੇਗਾ। ਇਸ ਦੌਰਾਨ ਕੀ ਕੁਝ ਰਿਹਾ ਖ਼ਾਸ ਮਾਰਦੇ ਹਾਂ ਇਕ ਨਜ਼ਰ ।

Punjab Budget 2023-24: Finance Minister Harpal Cheema is presenting these special things said in the opening speech
Punjab Budget 2023-24 : ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤਾ ਸਾਲ ਦਾ ਪਹਿਲਾ ਬਜਟ , ਜਾਣੋ ਬਜਟ ਸੈਸ਼ਨ 'ਚ ਕੀ ਰਿਹਾ ਖਾਸ?
author img

By

Published : Mar 10, 2023, 2:49 PM IST

Updated : Mar 10, 2023, 3:10 PM IST

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਵਿਧਾਨ ਸਭਾ 'ਚ ਆਪਣਾ ਪਹਿਲਾ ਪੂਰਨ ਬਜਟ ਪੇਸ਼ ਪੇਸ਼ ਕੀਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਸਰਕਾਰੀ ਆਪਣੇ ਬਹੁਤ ਸਾਰੇ ਵਾਅਦੇ ਅਤੇ ਗਾਰੰਟੀਆਂ ਪੂਰੀਆਂ ਕਰਨ ਜਾ ਰਹੀ ਹੈ। ਦੌਰਾਨ ਚੀਮਾ ਨੇ ਕਿਹਾ ਕਿ ਵਿੱਤੀ ਸਾਲ 2023-24 ਲਈ ਪੰਜਾਬ ਦਾ ਬਜਟ 1 ਲੱਖ, 96 ਹਜ਼ਾਰ, 462 ਕਰੋੜ ਰੁਪਏ ਦਾ ਹੋਵੇਗਾ। ਨਾਲ ਹੀ ਇਹ ਵੀ ਕਿਹਾ ਕਿ ਇਸ ਵਾਰ ਦੇ ਬਜਟ ਵਿਚ ਪਿਛਲੇ ਸਾਲ ਤੋਂ 26 ਫ਼ੀਸਦੀ ਜ਼ਿਆਦਾ ਹੈ। ਸਾਲ 2022-23 'ਚ ਪੰਜਾਬ ਦਾ ਕੁੱਲ ਬਜਟ ਇਕ ਲੱਖ 55 ਹਜ਼ਾਰ, 860 ਕਰੋੜ ਰੁਪਏ ਦਾ ਸੀ। ਚੀਮਾ ਨੇ ਦਾਅਵਾ ਕੀਤਾ ਕਿ ਆਪ ਸਰਕਾਰ ਦਾ ਸਭ ਤੋਂ ਜ਼ਿਆਦਾ ਫੋਕਸ ਸਿੱਖਿਆ ਤੇ ਸਿਹਤ ਸੈਕਟਰ 'ਤੇ ਹੈ।

ਖ਼ਰਚਿਆਂ ਦਾ ਜ਼ਿਕਰ : ਸਾਲ 2023-24 ਦੌਰਾਨ ਵਿੱਤ ਮੰਤਰੀ ਨੇ ਬਜਟ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਰਕਾਰ ਦਾ ਇਕ ਸਾਲ ਪੂਰਾ ਹੋਣ ਤੇ ਸਮੂਹ ਆਪ ਵਰਕਰਾਂ ਨੂੰ ਵਧਾਈ ਦਿੱਤੀ। ਇਹ ਬਜਟ ਡਿਜੀਟਲ ਰੂਪ ਵਿਚ ਪੇਸ਼ ਕੀਤਾ ਗਿਆ।ਉਹਨਾਂ ਆਖਿਆ ਕਿ ਆਪ ਸਰਕਾਰ ਰੰਗਲੇ ਪੰਜਾਬ ਲਈ ਅਣਥੱਕ ਯਤਨ ਕਰਦੀ ਰਹੇਗੀ। ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ ਜ਼ਿਆਦਾਤਰ ਨਿੱਜੀ ਖੇਤਰ ਵਿਚ ਨੌਕਰੀਆਂ ਪੈਦਾ ਕਰਨ ਦਾ ਹੀਲਾ ਕੀਤਾ ਜਾਵੇਗਾ। ਉਹਨਾਂ ਆਪਣੀ ਸਰਕਾਰ ਦੀਆਂ ਇਕ ਸਾਲ ਦੀਆਂ ਪ੍ਰਾਪਤੀਆਂ ਗਿਣਵਾਈਆਂ ਆਪਣੇ ਸ਼ੁਰੂਆਤੀ ਭਾਸ਼ਣ ਵਿਚ ਉਹਨਾਂ ਨੇ ਪੰਜਾਬ ਲਈ ਕਈ ਕੀਤੇ ਅਹਿਮ ਐਲਾਨ ਕੀਤੇ। ਵਿੱਤ ਮੰਤਰੀ ਵੱਲੋਂ ਵਿੱਤੀ ਸਾਲ 2023- 24 ਲਈ ਪੰਜਾਬ ਦੇ ਅਨੁਮਾਨਿਤ ਖ਼ਰਚਿਆਂ ਦਾ ਜ਼ਿਕਰ ਕੀਤਾ ਗਿਆ।

ਪੰਜਾਬ ਦਾ ਅਨੁਮਾਨਿਤ ਜੀਐਸਡੀਪੀ : ਆਪਣੇ ਭਾਸ਼ਣ ਵਿਚ ਵਿੱਤ ਮੰਤਰੀ ਨੇ ਪੰਜਾਬ ਦੇ ਜੀਐਸਡੀਪੀ ਬਾਰੇ ਅਨੁਮਾਨਿਤ ਐਲਾਨ ਕਰਦਿਆਂ ਜੀਐਸਡੀਪੀ ਦੇ ਅੰਕੜੇ ਪ੍ਰਧਾਨ ਕੀਤੇ। ਜਿਹਨਾਂ ਅਨੁਸਾਰ ਸਾਲ 2023-24 ਲਈ ਪੰਜਾਬ ਦਾ ਜੀਐਸਡੀਪੀ 6, 98, 635 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ। ਜੀਐਸਡੀਪੀ ਵਿਚ ਸਰਵਿਸ ਸੈਕਟਰ ਦਾ ਯੋਗਦਾਨ 45.91 ਪ੍ਰਤੀਸ਼ਤ, ਖੇਤੀਬਾੜੀ ਦਾ ਯੋਗਦਾਨ 28.94 ਪ੍ਰਤੀਸ਼ਤ ਅਤੇ ਉਦਯੋਗਿਕ ਖੇਤਰ ਦਾ ਯੋਗਦਾਨ 25. 15 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ।

ਟੈਕਸ ਦੀ ਜਾਂਚ ਕਰਨ ਲਈ ਮਾਹਿਰਾਂ ਦੀ ਨਿਯੁਕਤੀ : ਵਿੱਤ ਮੰਤਰੀ ਨੇ ਦੱਸਿਆ ਕਿ ਸਾਲ 2023-24 ਲਈ ਸਰਕਾਰ ਟੈਕਸ ਇੰਟੈਲੀਜੈਂਸ ਯੂਨਿਟ ਨਾਲ ਕੰਮ ਕਰਨ ਲਈ ਪੂਰੀ ਤਰ੍ਹਾਂ ਅਧਿਸੂਚਿਤ ਹੈ।ਟੈਕਸਾਂ ਦੇ ਸਮੁੱਚੇ ਰੂਪ ਵਿਚ ਜਾਂਚ ਕਰਨ ਲਈ ਮਾਹਿਰਾਂ ਦਾ ਗਠਨ ਕੀਤਾ ਜਾਵੇਗਾ। ਇਸਦੇ ਨਾਲ ਹੀ ਵਿੱਤੀ ਸਾਲ 2023- 24 ਲਈ ਏਕੀਕ੍ਰਿਤ ਸੀਕਿੰਗ ਫੰਡ ਵਿਚ 3000 ਕਰੋੜ। ਉਹਨਾਂ ਦੱਸਿਆ ਕਿ ਪਿਛਲੀ ਸਰਕਾਰ ਨੇ 5 ਸਾਲਾਂ ਵਿਚ 2988 ਕਰੋੜ ਦਾ ਯੋਗਦਾਨ ਪਾਇਆ।

ਸਾਲ 2023-24 ਲਈ ਰੱਖਿਆ ਪ੍ਰਸਤਾਵ : ਪੰਜਾਬ ਸਰਕਾਰ ਵੱਲੋਂ ਸਾਲ 2023-24 ਲਈ ਕੁੱਲ 1,96,462 ਕਰੋੜ ਰੁਪਏ ਦੇ ਬਜਟ ਦਾ ਪ੍ਰਸਤਾਵ ਰੱਖਿਆ ਗਿਆ। ਜੋ ਕਿ ਸਾਲ 2022-23 ਤੋਂ 26 ਪ੍ਰਤੀਸ਼ਤ ਜ਼ਿਆਦਾ ਹੈ। ਵਿੱਤ ਮੰਤਰੀ ਨੇ ਪਭਾਵੀ ਵਿੱਤੀ ਘਾਟਾ ਅਤੇ ਮਾਲੀਆ ਘਾਟਾ ਕ੍ਰਮਵਾਰ 3.32 ਪ੍ਰਤੀਸ਼ਤ ਅਤੇ 4.98 ਪ੍ਰਤੀਸ਼ਤ ਰੱਖਿਆ। ਜਿਸ ਵਿਚ ਮਾਲੀਆ ਖਰਚੇ ਦਾ ਅੰਦਾਜਨ 1, 23, 441 ਕਰੋੜ ਵਿੱਤੀ ਸਾਲ 2022-23 ਦੇ ਮੁਕਾਬਲੇ 22 ਪ੍ਰਤੀਸ਼ਤ ਜ਼ਿਆਦਾ ਹੈ।

ਕੋਰਪੋਰੇਟ ਸੈਕਟਰ ਲਈ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਐਲਾਨ : ਆਪਣੇ ਭਾਸ਼ਣ ਦੀ ਸ਼ੁਰੂਆਤ ਵਿਚ ਵਿੱਤ ਮੰਤਰੀ ਕੋਰਪੋਰੇਟ ਸੈਕਟਰ ਲਈ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਵੇਰਵਾ ਦਿੱਤਾ। ਉਹਨਾਂ ਦੱਸਿਆ ਕਿ ਬਟਾਲਾ ਸ਼ੂਗਰ ਮਿਲ ਦੀ ਸਥਾਪਨਾ ਲਈ ਸਰਕਾਰ ਵੱਲੋਂ 75 ਕਰੋੜ ਰੁਪਏ ਮੁਹੱਈਆ ਕਰਵਾਏ ਗਏ ਅਤੇ ਬਾਕੀ ਲੰਬਿਤ ਕੰਮਾਂ ਨੂੰ ਪੂਰਾ ਕਰਨ ਲਈ 100 ਕਰੋੜ ਰੁਪਏ ਅਲਾਟ ਕੀਤੇ ਗਏ। ਮਿਲਕਫੈਡ ਨੂੰ ਪਿੰਡਾਂ ਵਿਚ ਆਪਣਾ ਨੈਟਵਰਕ ਵਧਾਉਣ ਲਈ 100 ਕਰੋੜ ਰੁਪਏ ਅਲਾਟ ਕੀਤੇ ਗਏ।6 ਗੁਦਾਮ ਮਾਰਚ 2023 ਤੱਕ ਪੂਰੇ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

ਅਹਿਮ ਗੱਲਾਂ

ਬਜਟ ਤੋਂ ਪਹਿਲਾਂ ਹਰਪਾਲ ਚੀਮਾ ਦਾ ਭਾਸ਼ਣ: ਵਿੱਤ ਮੰਤਰੀ ਚੀਮਾ ਨੇ ਬਜਟ ਪੇਸ਼ ਕਰਨ ਤੋਂ ਪਹਿਲਾਂ ਬਿਆਨ ਦਿੰਦਿਆਂ ਕਿਹਾ ਕਿ ਪਿਛਲੇ ਸਾਲ ਇਸ ਦਿਨ ਚੋਣ ਨਤੀਜੇ ਐਲਾਨੇ ਗਏ ਸਨ। ਇਸ ਦਿਨ ਪੰਜਾਬ ਦਾ ਦੂਜਾ ਪੂਰਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਸਾਰੇ ਸੈਕਟਰਾਂ ਦਾ ਧਿਆਨ ਰੱਖਿਆ ਗਿਆ ਹੈ ਅਤੇ ਵਾਅਦੇ ਅਤੇ ਗਾਰੰਟੀਆਂ ਨੂੰ ਪੂਰਾ ਕੀਤਾ ਗਿਆ ਹੈ।

ਵਿਧਾਨ ਸਭਾ 10 ਵਜੇ ਸ਼ੁਰੂ ਹੋਈ : ਪੰਜਾਬ ਵਿਧਾਨ ਸਭਾ ਸਵੇਰੇ 10 ਵਜੇ ਸ਼ੁਰੂ ਹੋਈ, ਜਿਸ ਦੌਰਾਨ ਲਿਸਟਾਂ ਜਾਰੀ ਕੀਤੀਆਂ ਗਈਆਂ, ਜਿਸ ਅਨੁਸਾਰ ਸਵਾਲ ਪੁੱਛੇ ਗਏ ਅਤੇ ਉਨ੍ਹਾਂ ਦੇ ਜਵਾਬ ਦਿੱਤੇ ਗਏ। ਇਸ ਤੋਂ ਬਾਅਦ 11 ਵਜੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਪੇਸ਼ ਕੀਤਾ। ਇਸ ਦੌਰਾਨ ਸਭ ਤੋਂ ਲੰਬਾ ਬਜਟ ਬਣਾਉਣ ਦੀ ਚਰਚਾ ਵੀ ਹਰ ਪਾਸੇ ਹੋ ਰਹੀ ਹੈ ਕਿ ਸਭ ਤੋਂ ਲੰਬਾ ਸਮਾਂ ਬੋਲਦੇ ਹੋਏ ਚੀਮਾ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ।

ਬਜਟ ਭਾਸ਼ਣ ਦੌਰਾਨ ਕਾਂਗਰਸ ਦਾ ਹੰਗਾਮਾ : ਪੰਜਾਬ ਵਿਧਾਨ ਸਭਾ 'ਚ ਵਿੱਤ ਮੰਤਰੀ ਵੱਲੋਂ ਬਜਟ ਭਾਸ਼ਣ ਪੜ੍ਹਣ ਦੌਰਾਨ ਕਾਂਗਰਸ ਨੇ ਹੰਗਾਮਾ ਕੀਤਾ। ਇਸ ਦੌਰਾਨ ਕਾਂਗਰਸੀ ਵਿਧਾਇਕਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਵਿਧਾਇਕਾਂ ਨੇ ਕਿਹਾ ਕਿ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ 'ਚ ਕੁਝ ਵੀ ਖ਼ਾਸ ਨਹੀਂ ਹੈ।

ਵੱਡੇ ਐਲਾਨ ......

  1. ਗਰੀਨ ਪੰਜਾਬ ਮਿਸ਼ਨ ਤਹਿਤ 151 ਨਾਨਕ ਬਾਗ ਅਤੇ 68 ਪਵਿੱਤਰ ਜੰਗਲ ਵਿਕਸਿਤ ਕੀਤੇ ਜਾ ਰਹੇ ਹਨ।
  2. ਅਗਲੇ ਸਾਲ ਅਸੀਂ ਜਿੰਨੇ ਵੀ ਨਾਨਕ ਬਾਗ ਅਤੇ ਪਵਿੱਤਰ ਜੰਗਲ ਵਿਕਸਿਤ ਕਰਾਂਗੇ
  3. ਜੰਗਲੀ ਜੀਵ ਅਤੇ ਚਿੜੀਆਘਰ ਲਈ 13 ਕਰੋੜ
  4. ਗ੍ਰੀਨ ਪੰਜਾਬ ਮਿਸ਼ਨ ਲਈ 31 ਕਰੋੜ ਰੁਪਏ ਦੀ ਤਜਵੀਜ਼
  5. ਸਕੂਲ ਅਤੇ ਉੱਚ ਸਿੱਖਿਆ ਲਈ 17 ਹਜ਼ਾਰ 74 ਕਰੋੜ ਰੁਪਏ
  6. ਮਿਲਕਫੈੱਡ ਵਿਸ਼ਵ ਪੱਧਰੀ ਡੇਅਰੀ ਉਤਪਾਦਾਂ ਲਈ ਆਪਣੇ ਖਰੀਦ ਨੈੱਟਵਰਕ ਦਾ ਵਿਸਤਾਰ ਕਰੇਗਾ
  7. ਮਾਰਕਫੈੱਡ ਦੇ ਨਵੇਂ ਗੁਦਾਮਾਂ ਲਈ 100 ਕਰੋੜ ਦਾ ਪ੍ਰਸਤਾਵ
  8. ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਮੋਬਾਈਲ ਵੈਟਰਨਰੀ ਯੂਨਿਟ ਸਥਾਪਤ ਹੋਵੇਗਾ।
  9. ਬਿਜਲੀ ਸਬਸਿਡੀ ਲਈ 9331 ਕਰੋੜ ਦਾ ਪ੍ਰਸਤਾਵ
  10. ਵਿੱਤੀ ਰਕਮ ਮਿਲਕਫੈੱਡ ਨੂੰ ਪਹਿਲੀ ਵਾਰ 36 ਕਰੋੜ ਰੁਪਏ ਦਿੱਤੇ
  11. ਸ਼ੂਗਰਫੈੱਡ ਨੂੰ ਦੇਣਦਾਰੀਆਂ ਦੀ ਅਦਾਇਗੀ ਕਰਨ ਲਈ 400 ਕਰੋੜ ਰੁਪਏ ਦਿੱਤੇ ਗਏ ਸਨ
  12. 2023-24 ਲਈ ਕਿਸਾਨਾਂ ਲਈ 9,331 ਕਰੋੜ ਰੁਪਏ ਰਾਖਵੇਂ ਕਰਨ ਦਾ ਪ੍ਰਸਤਾਵ
  13. ਕਿਸਾਨਾਂ ਨੂੰ ਮੌਸਮ ਦੇ ਬਦਲਾਅ ਤੋਂ ਬਚਾਉਣ ਲਈ ਫਸਲ ਬੀਮਾ ਯੋਜਨਾ ਦਿੱਤੀ ਜਾਵੇਗੀ
  14. ਅਗਲੇ ਵਿੱਤੀ ਸਾਲ ਲਈ ਬਾਗਬਾਨੀ ਲਈ 253 ਕਰੋੜ ਰੁਪਏ ਰੱਖਣ ਦੀ ਤਜਵੀਜ਼
  15. ਰਾਜ ਦੀਆਂ ਨਰਸਰੀਆਂ ਨੂੰ ਰੋਗ ਮੁਕਤ ਬਣਾਉਣ ਲਈ ਐਕਟ ਵਿੱਚ ਸੋਧ ਕੀਤੀ ਗਈ ਸੀ
  16. 2574 ਕਿਸਾਨਾਂ ਦੀ ਭਰਤੀ ਕੀਤੀ ਜਾਵੇਗੀ
  17. ਝੋਨੇ ਅਤੇ ਮੂੰਗੀ ਦੀ ਸਿੱਧੀ ਬਿਜਾਈ ਲਈ 125 ਕਰੋੜ ਰੁਪਏ ਜਾਰੀ ਕੀਤੇ ਜਾਣਗੇ
  18. ਪਰਾਲੀ ਫੂਕਣ ਵਿੱਚ 30% ਕਮੀ
  19. ਮਲੇਰਕੋਟਲਾ ਵਿੱਚ ਉਰਦੂ ਕਾਲਜ ਖੁੱਲ੍ਹੇਗਾ।
  20. ਕਿਸਾਨਾਂ ਦੀਆਂ ਫਸਲਾਂ ਦੀ ਬੀਮਾਂ ਕੀਤਾ ਜਾਵੇਗਾ।

ਇਹ ਵੀ ਪੜੋ: New Schemes Punjab Budget Session: ਉਦਯੋਗ 'ਚ ਨਿਵੇਸ਼ ਵਧਾਉਣ ਲਈ 5 ਨਵੀਂਆਂ ਨੀਤੀਆਂ ਲੈ ਕੇ ਆਵੇਗੀ ਪੰਜਾਬ ਸਰਕਾਰ

Last Updated : Mar 10, 2023, 3:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.