ETV Bharat / state

ਹਾਈ ਕੋਰਟ ਨੇ ਧਾਰਮਿਕ ਸਥਾਨ ਖੋਲ੍ਹਣ ਵਾਲੀ ਪਟੀਸ਼ਨ ਕੀਤੀ ਖਾਰਜ

author img

By

Published : May 28, 2020, 2:12 PM IST

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਧਾਰਮਿਕ ਸਥਾਨ ਖੋਲ੍ਹਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਜੋ ਕਿ ਹਾਈ ਕੋਰਟ ਦੇ ਵਕੀਲ ਮੋਬੀਨ ਫਾਰੂਖੀ ਵੱਲੋਂ ਦਾਖਲ ਕੀਤੀ ਗਈ ਸੀ।

ਫ਼ੋਟੋ।
ਫ਼ੋਟੋ।

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਧਾਰਮਿਕ ਸਥਾਨ ਖੋਲ੍ਹਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਦਰਅਸਲ ਇਹ ਪਟੀਸ਼ਨ ਹਾਈ ਕੋਰਟ ਦੇ ਵਕੀਲ ਮੋਬੀਨ ਫਾਰੂਖੀ ਜੋ ਕਿ ਮੁਸਲਿਮ ਫੈਡਰੇਸ਼ਨ ਆਫ਼ ਇੰਡੀਆ ਮਲੇਰਕੋਟਲਾ ਦੇ ਪ੍ਰਧਾਨ ਵੀ ਹਨ, ਉਨ੍ਹਾਂ ਵੱਲੋਂ ਦਾਖਲ ਕੀਤੀ ਗਈ ਸੀ।

ਵੇਖੋ ਵੀਡੀਓ

ਪਟੀਸ਼ਨ ਕਰਤਾ ਵੱਲੋਂ ਕਿਹਾ ਗਿਆ ਸੀ ਕਿ ਗ੍ਰਹਿ ਮੰਤਰਾਲੇ ਵੱਲੋਂ ਲੌਕਡਾਊਨ ਤੇ ਕਰਫਿਊ ਦੌਰਾਨ ਜੋ ਹੁਕਮ ਦਿੱਤੇ ਗਏ ਹਨ ਉਨ੍ਹਾਂ ਵਿੱਚ ਧਾਰਮਿਕ ਸਥਾਨਾਂ ਨੂੰ ਕੋਈ ਛੋਟ ਨਹੀਂ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਅਤੇ ਇਸਲਾਮਿਕ ਧਰਮ ਦੇ ਵਿੱਚ ਰਮਜ਼ਾਨ ਦੀ ਬਹੁਤ ਜ਼ਿਆਦਾ ਅਹਿਮੀਅਤ ਹੁੰਦੀ ਹੈ ਤੇ ਇਸ ਦਿਨ ਸਾਰਾ ਮੁਸਲਿਮ ਭਾਈਚਾਰਾ ਮਸਜਿਦ ਵਿਚ ਜਾ ਕੇ ਦੁਆ ਕਰਦਾ ਹੈ।

ਅਜਿਹੇ ਮਾਹੌਲ ਵਿੱਚ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਇੱਕ ਘੰਟੇ ਦੀ ਛੋਟ ਦਿੱਤੀ ਜਾਏ ਜਿੱਥੇ ਮਸਜਿਦ ਵਿਚ ਜਾ ਕੇ ਮੁਸਲਿਮ ਭਾਈਚਾਰੇ ਦੇ ਲੋਕ ਦੁਆ ਕਰ ਸਕਣ ਜਾਂ ਫਿਰ ਈਦ-ਉਲ-ਫਿਤਰ ਉੱਤੇ ਨਮਾਜ਼ ਪੜ੍ਹ ਸਕਣ।

ਇਸ ਤੋਂ ਇਲਾਵਾ ਪਟੀਸ਼ਨ ਕਰਤਾ ਨੇ ਇਹ ਵੀ ਕਿਹਾ ਸੀ ਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆਉਣ ਵਾਲਾ ਹੈ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵੀ ਸਮਾਜਿਕ ਦੂਰੀ ਬਣਾਉਂਦੇ ਹੋਏ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਮੰਦਰ, ਗੁਰਦੁਆਰਾ ਸਾਹਿਬ ਤੇ ਮਸਜਿਦਾਂ ਖੋਲ੍ਹ ਦਿੱਤੀਆਂ ਜਾਣ ਪਰ ਉਸ ਦੇ ਲਈ ਕੋਈ ਟਾਈਮ ਰੱਖਿਆ ਜਾਵੇ ਜਿਹੜਾ ਕਿ ਸੂਬਾ ਸਰਕਾਰਾਂ ਜਾਂ ਫਿਰ ਪ੍ਰਸ਼ਾਸਨ ਖੁਦ ਤੈਅ ਕਰ ਲਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.