ETV Bharat / state

Punjab Budget 2023: ਸਿਹਤ ਖੇਤਰ ਲਈ ਐਲਾਨ ਵੱਡੇ, ਸਿਹਤ ਸਮੱਸਿਆਵਾਂ ਤੋਂ ਨਹੀਂ ਜਾਣੂ ਸਰਕਾਰ, ਸਿਹਤ ਮਾਹਿਰਾਂ ਨੇ ਕੀਤੇ ਵੱਡੇ ਖੁਲਾਸੇ - ਸਿਹਤ ਮਾਹਿਰਾਂ ਨੇ ਬਜਟ ਸਬੰਧੀ ਕੀਤੇ ਵੱਡੇ ਖੁਲਾਸੇ

ਸਿਹਤ ਮਾਹਿਰਾਂ ਦੀ ਮੰਨੀਏ ਤਾਂ ਪੰਜਾਬ ਸਰਕਾਰ ਵੱਲੋਂ ਸਿਹਤ ਖੇਤਰ ਲਈ ਜੋ-ਜੋ ਵੀ ਐਲਾਨ ਅਤੇ ਕਰੋੜਾਂ ਦਾ ਬਜਟ (Punjab Budget 2023) ਰੱਖਿਆ ਗਿਆ ਹੈ, ਉਹ ਕਾਗਜ਼ੀ ਦਸਤਾਵੇਜਾਂ ਲਈ ਬਿਲਕੁਲ ਠੀਕ ਬੈਠਦਾ ਹੈ। ਮੈਡੀਕਲ ਸਿੱਖਿਆ ਲਈ ਵੀ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਗਈਆਂ ਹਨ। ਪਰ ਪੰਜਾਬ ਸਰਕਾਰ ਸਿਹਤ ਖੇਤਰ ਦੀਆਂ ਅਸਲੀ ਸਮੱਸਿਆਵਾਂ ਤੋਂ ਜਾਣੂ ਨਹੀਂ ਇਹ ਗਿਣਤੀਆਂ ਮਿੰਨਤੀਆਂ ਪੰਜਾਬ ਦੀਆਂ ਸਿਹਤ ਸਮੱਸਿਆਵਾਂ ਨੂੰ ਸੁਲਝਾ ਨਹੀਂ ਸਕਦੀਆਂ।

Punjab Budget 2023
Punjab Budget 2023
author img

By

Published : Mar 10, 2023, 7:33 PM IST

ਪੰਜਾਬ ਦੇ ਸਿਹਤ ਤੇ ਮੈਡੀਕਲ ਸਿੱਖਿਆ ਲਈ ਬਜਟ ਬਾਰੇ ਸਿਹਤ ਮਾਹਿਰਾਂ ਨੇ ਕੀਤੇ ਵੱਡੇ ਖੁਲਾਸੇ

ਚੰਡੀਗੜ੍ਹ: ਪੰਜਾਬ ਦੇ ਬਜਟ (Punjab Budget 2023) ਵਿਚ ਸਰਕਾਰ ਵੱਲੋਂ ਸਿਹਤ ਅਤੇ ਮੈਡੀਕਲ ਸਿੱਖਿਆ ਖੇਤਰੀ ਲਈ ਕਰੋੜਾਂ ਦੇ ਫੰਡ ਦੇਣ ਦਾ ਐਲਾਨ ਕੀਤਾ ਗਿਆ। ਜਿਸ ਤੋਂ ਬਾਅਦ ਸਿਹਤ ਖੇਤਰ ਨਾਲ ਸਬੰਧਿਤ ਮਾਹਿਰਾਂ ਨੇ ਆਪੋ- ਆਪਣੀ ਰਾਏ ਦਿੱਤੀ ਹੈ। ਪੰਜਾਬ ਯੂਨੀਵਰਸਿਟੀ ਦੇ ਮੈਡੀਕਲ ਫੈਕਲਟੀ ਦੇ ਡੀਨ ਡਾ. ਪਿਆਰੇ ਲਾਲ ਗਰਗ ਨੇ ਸਰਕਾਰ ਦੇ ਸਿਹਤ ਖੇਤਰ ਲਈ ਕੀਤੇ ਐਲਾਨਾਂ ਅਤੇ ਫੰਡਾਂ ਲਈ ਕੋਈ ਜ਼ਿਆਦਾ ਸਕਰਾਤਮਕਤਾ ਨਹੀਂ ਵਿਖਾਈ। ਈਟੀਵੀ ਭਾਰਤ ਵੱਲੋਂ ਉਹਨਾਂ ਨਾਲ ਖਾਸ ਗੱਲਬਾਤ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਸਿਹਤ ਲਈ ਕੀਤੇ ਐਲਾਨ ਬਿਨ੍ਹਾਂ ਜਾਣਕਾਰੀ ਦੇ ਕੀਤੇ ਗਏ ਹਨ, ਇਹ ਸਿਹਤ ਮਾਹਿਰਾਂ ਦਾ ਕਹਿਣਾ ਹੈ।

ਕਾਗਜ਼ੀ ਦਸਤਾਵੇਜ਼ਾਂ ਲਈ ਠੀਕ ਹੈ:- ਮਾਹਿਰਾਂ ਦੀ ਮੰਨੀਏ ਤਾਂ ਪੰਜਾਬ ਸਰਕਾਰ ਵੱਲੋਂ ਸਿਹਤ ਖੇਤਰ ਲਈ ਜੋ ਜੋ ਵੀ ਐਲਾਨ ਅਤੇ ਕਰੋੜਾਂ ਦਾ ਬਜਟ (Punjab Budget 2023) ਰੱਖਿਆ ਗਿਆ ਹੈ ਉਹ ਕਾਗਜ਼ੀ ਦਸਤਾਵੇਜਾਂ ਲਈ ਬਿਲਕੁਲ ਠੀਕ ਬੈਠਦਾ ਹੈ। ਮੈਡੀਕਲ ਸਿੱਖਿਆ ਲਈ ਵੀ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਹਨ। ਪਰ ਪੰਜਾਬ ਸਰਕਾਰ ਸਿਹਤ ਖੇਤਰ ਦੀਆਂ ਅਸਲੀ ਸਮੱਸਿਆਵਾਂ ਤੋਂ ਜਾਣੂ ਨਹੀਂ ਇਹ ਗਿਣਤੀਆਂ ਮਿੰਨਤੀਆਂ ਪੰਜਾਬ ਦੀਆਂ ਸਿਹਤ ਸਮੱਸਿਆਵਾਂ ਨੂੰ ਸੁਲਝਾ ਨਹੀਂ ਸਕਦੀਆਂ। ਸਰਕਾਰ ਨੂੰ ਨਾਂ ਤਾਂ ਕੈਂਸਰ ਦੇ ਮਰੀਜ਼ਾਂ ਦਾ ਅੰਕੜਾ ਪਤਾ ਹੈ ਤੇ ਨਾ ਕੁੱਝ ਹੋਰ। ਬਿਨ੍ਹਾ ਜਾਣਕਾਰੀ ਦੇ ਕੈਂਸਰ ਹਸਪਤਾਲ ਖੋਲ੍ਹਣ ਉੱਤੇ ਜ਼ੋਰ ਦਿੱਤਾ ਹੋਇਆ ਹੈ। ਕਾਲੇ ਪੀਲੀਏ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਸਰਕਾਰ ਨੂੰ ਇਸਦਾ ਕੋਈ ਇਲਮ ਨਹੀਂ। ਸਿਹਤ ਵਿਭਾਗ ਦੀ ਸਰਕਾਰੀ ਵੈਬਸਾਈਟ ਉੱਤੇ ਮਰੀਜ਼ਾਂ ਦਾ ਅੰਕੜਾ ਵੀ ਨਹੀਂ ਦੱਸਦਾ, ਫਿਰ ਸਿਹਤ ਵਿਭਾਗ ਕੰਮ ਕਿਵੇਂ ਕਰੇਗਾ ?

ਸਿਹਤ ਵਿਭਾਗ 'ਚ ਖਾਮੀਆਂ ਹਨ:- ਪੰਜਾਬ ਸਰਕਾਰ ਤੇ ਪਿਆਰੇ ਲਾਲ ਗਰਗ ਵੱਲੋਂ ਸਿਹਤ ਬਜਟ ਲਈ ਸਵਾਲਾਂ ਦੀ ਝੜੀ ਲਗਾਈ ਗਈ। ਪੰਜਾਬ ਵਿਚ ਇਸ ਵੇਲੇ ਡਾਕਟਰਾਂ ਦੀਆਂ 800 ਅਸਾਮੀਆਂ ਖਾਲੀ ਹਨ। ਫਿਰ ਹਸਪਤਾਲਾਂ ਵਿਚ ਕੰਮ ਕਿਵੇਂ ਹੋਵੇਗਾ। ਸਿਹਤ ਮੰਤਰੀ ਬਲਬੀਰ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਇਹ ਤੱਥ ਉਜਾਗਰ ਕੀਤੇ ਗਏ ਕਿ ਸਰਕਾਰ ਮੁਹੱਲਾ ਕਲੀਨਿਕਾਂ ਤੋਂ ਬਾਅਦ ਪੰਜਾਬ ਵਿਚ ਵਧੀਆ ਇਲਾਜ ਮਿਲਣ ਦਾ ਦਾਅਵਾ ਕਰ ਰਹੀ ਹੈ।

ਪੀਸੀਐਮਐਸ ਅਫ਼ਸਰ 4 ਘੰਟੇ ਕੰਮ ਕਰਦੇ ਹਨ ਜੇਕਰ ਅਜਿਹਾ ਹੈ ਤਾਂ ਫਿਰ ਪੰਜਾਬ ਵਿਚ 24 ਘੰਟੇ ਹਸਪਤਾਲ ਕਿਵੇਂ ਕੰਮ ਕਰ ਰਹੇ ਹਨ। ਪੰਜਾਬ ਵਿਚ 42 ਤਹਿਸੀਲ ਪੱਧਰ ਦੇ ਹਸਪਤਾਲ ਹਨ, 23 ਜ਼ਿਲ੍ਹਾ ਪੱਧਰ ਦੇ ਅਤੇ 2 ਸਪੈਸ਼ਲ ਹਸਪਤਾਲ ਹਨ। ਜੇਕਰ ਡਾਕਟਰ ਆਉਂਦੇ ਨਹੀਂ ਤਾਂ ਫਿਰ ਇਲਾਜ ਕਿਵੇਂ ਹੁੰਦਾ ਹੈ। ਪੰਜਾਬ ਵਿਚ ਡਾਕਟਰਾਂ ਦੀ ਕਮੀ ਹੈ ਹਰੇਕ ਸਰਕਾਰੀ ਹਸਪਤਾਲ ਵਿਚ 5 ਐਮਰਜੈਂਸੀ ਡਾਕਟਰਾਂ ਦੀ ਜ਼ਰੂਰਤ ਹੈ। ਪਰ ਕਿਸੇ ਵੀ ਹਸਪਤਾਲ ਵਿਚ 5 ਐਮਰਜੈਂਸੀ ਡਾਕਟਰ ਨਹੀਂ। ਬੱਸ ਮੁਹੱਲਾ ਕਲੀਨਿਕਾਂ ਦਾ ਹੀ ਗੁਣਗਾਨ ਕੀਤਾ ਜਾ ਰਿਹਾ ਹੈ।

ਸਰਕਾਰੀ ਹਸਪਤਾਲਾਂ ਵਿਚ ਪੌਣੇ ਦੋ ਕਰੋੜ ਮਰੀਜ਼ ਆਉਂਦਾ ਹੈ ਸਾਲਾਨਾ :- ਮਾਹਿਰਾਂ ਅਨੁਸਾਰ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਪੌਣੇ ਦੋ ਕਰੋੜ ਮਰੀਜ਼ ਸਲਾਨਾ ਆਉਂਦਾ ਹੈ। ਉਹਨਾਂ ਨਾਲ ਕਿਵੇਂ ਨਜਿੱਠਿਆ ਜਾਵੇਗਾ ਸਰਕਾਰ ਦੀ ਕੋਈ ਰਣਨੀਤੀ ਨਹੀਂ। ਪੰਜਾਬ ਦੇ ਵਿਵ 7 ਮੈਟਰਨਿਟੀ ਹਸਤਪਾਲ ਖੋਲਣ ਦਾ ਐਲਾਨ ਕੀਤਾ, ਜਿਹਨਾਂ ਲਈ 28 ਕਰੋੜ ਤੋਂ ਜ਼ਿਆਦਾ ਪੈਸਾ ਦੇਣ ਦੀ ਗੱਲ ਕਹੀ ਗਈ ਹੈ। 2 ਆਯੂਰਵੈਦਿਕ ਹਸਪਤਾਲਾਂ ਲਈ 14 ਕਰੋੜ ਰੁਪਈਆ ਰੱਖਿਆ ਗਿਆ। ਸਰਕਾਰ ਦੀ ਸਮਝ ਨਹੀਂ ਆ ਰਹੀ ਕਿ ਸਿਹਤ ਖੇਤਰ ਵਿਚ ਪੈਸੇ ਦੀ ਵੰਡ ਕਿਸ ਹਿਸਾਬ ਨਾਲ ਕੀਤੀ ਗਈ ਹੈ। ਸਿਹਤ ਮੰਤਰੀ ਅਤੇ ਵਿੱਤ ਮੰਤਰੀ ਨੇ ਬਜਟ ਦੀ ਕਾਗਜ਼ੀ ਕਾਰਵਾਈ ਤੋਂ ਬਾਹਰ ਨਿਕਲਕੇ ਵਿਭਾਗਾਂ ਦੀ ਘੋਖ ਨਹੀਂ ਕੀਤੀ।

ਸਿਹਤ ਖੇਤਰ ਲਈ ਸਰਕਾਰ ਦਾ ਪ੍ਰਸਤਾਵਿਤ ਬਜਟ:- ਮੈਡੀਕਲ ਸਿੱਖਿਆ ਲਈ ਸਰਕਾਰ ਵੱਲੋਂ 1015 ਕਰੋੜ ਰੁਪਰੇ ਪ੍ਰਸਤਾਵਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਵਿਚ 142 ਮੁਹੱਲਾ ਕਲੀਨਿਕ ਖੋਲਣਾ ਦਾ ਟੀਚਾ ਮਿੱਥਿਆ ਗਿਆ ਹੈ। ਸਰਕਾਰ ਵੱਲੋ 1071 ਕਰੋੜ ਦਾ ਬਜਟ ਸਿਹਤ ਖੇਤਰ ਲਈ ਰੱਖਿਆ ਗਿਆ ਹੈ।

ਇਹ ਵੀ ਪੜੋ:-Punjab Budget 2023: ਜਾਣੋ, ਪੰਜਾਬ ਬਜਟ ਦੀਆਂ ਖ਼ਾਸ ਗੱਲਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.