ਚੰਡੀਗੜ੍ਹ: ਪੂਰੇ ਦੇਸ਼ 'ਚ ਭਾਜਪਾ ਲੋਕ ਸੰਪਰਕ ਅਭਿਆਨ ਚਲਾ ਰਿਹਾ ਹੈ। ਇਸ ਅਭਿਆਨ ਤਹਿਤ ਭਾਜਪਾ ਸਰਕਾਰ ਦੀਆਂ ਉਪਲਬਧੀਆਂ ਦੀ ਗਿਣਤੀ ਕਰਾਉਣ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਚੰਡੀਗੜ੍ਹ ਪਹੁੰਚੀ। ਇਸ ਅਭਿਆਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਹਰਸਿਮਰਤ ਨੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।
ਕੇਂਦਰੀ ਮੰਤਰੀ ਨੇ ਉਦਘਾਟਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੀਆਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਜਨ ਕਨੈਕਟ ਨਾਂਅ ਦੀ ਕਿਤਾਬ ਜਾਰੀ ਕੀਤੀ। ਇਸ ਕਿਤਾਬ ਵਿੱਚ ਮੋਦੀ ਸਰਕਾਰ ਦੇ ਸੌ ਦਿਨਾਂ ਦੀਆਂ ਉਪਲਬਧੀਆਂ ਦਾ ਵੇਰਵਾ ਦੱਸਿਆ ਗਿਆ ਹੈ। ਇਸ ਦੌਰਾਨ ਹਰਸਿਮਰਤ ਨੇ ਦੱਸਿਆ ਕਿ ਭਾਜਪਾ ਨੇ ਕਿਵੇਂ ਸੌ ਦਿਨਾਂ ਦੇ ਅੰਦਰ ਉਹ ਫ਼ੈਸਲੇ ਲਏ ਜੋ ਭਾਰਤ ਦੇ ਇਤਿਹਾਸ ਵਿੱਚ ਇਤਿਹਾਸਕ ਮਨੇ ਜਾ ਰਹੇ ਹਨ।
ਇਹ ਵੀ ਪੜ੍ਹੋ: ਕੈਪਟਨ ਦੇ ਕਹਿਣ 'ਤੇ ਸਿਮਰਜੀਤ ਬੈਂਸ 'ਤੇ ਹੋਈ ਐੱਫ਼ਆਈਆਰ
ਹਰਸਿਮਰਤ ਨੇ ਕਿਹਾ ਕਿ ਇਸ ਸੌ ਦਿਨਾਂ ਦੇ ਭਾਜਪਾ ਨੇ ਤਿੰਨ ਤਲਾਕ, ਧਾਰਾ 370 ਖ਼ਤਮ ਕਰ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਜਿਹੇ ਵਡੇ ਫ਼ੈਸਲੇ ਲਏ। ਇਸ ਤੋਂ ਇਲਾਵਾ ਮੋਦੀ ਸਰਕਾਰ ਨੇ ਦੋ ਕਰੋੜ ਲੋਕਾਂ ਨੂੰ ਜਨ ਆਵਾਸ ਯੋਜਨਾ ਦੇ ਤਹਿਤ ਘਰ ਬਣਾ ਕੇ ਦਿੱਤੇ ਤੇ ਹਰ ਘਰ ਵਿੱਚ ਗੈਸ ਚੁੱਲ੍ਹਾ ਤੇ ਬਿਜਲੀ ਪਹੁੰਚਾਉਣ ਜਿਹੇ ਉਪਰਾਲੇ ਕੀਤੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ 2022 ਤੱਕ ਭਾਰਤ ਲਈ 5 ਟ੍ਰਿਲੀਅਨ ਦਾ ਅਰਥਚਾਰਾ ਹਾਸਲ ਕਰਨਾ ਅਗਲਾ ਟੀਚਾ ਹੈ।