ਚੰਡੀਗੜ੍ਹ: ਬੇਅਦਬੀ ਮਾਮਲਿਆਂ ਬਾਰੇ ਜਾਂਚ ਕਰ ਰਹੀਆਂ ਸਿੱਟਾਂ 'ਤੇ ਸਵਾਲ ਚੁੱਕਦੇ ਹੋਏ ਵਿਰੋਧੀ ਧਿਰਾਂ ਦੇ ਨੇਤਾ ਅਤੇ ਆਪ ਵਿਧਾਇਕ ਹਰਪਾਲ ਚੀਮਾ ਨੇ ਕਿਹਾ ਕਿ ਇਹ ਸਿੱਟਾਂ ਸੈਟਿੰਗ ਕਰਕੇ ਦੋਸ਼ੀਆਂ ਨੂੰ ਬਚਾ ਰਹੀਆਂ ਹਨ।
ਹਰਪਾਲ ਚੀਮਾ ਨੇ ਕਿਹਾ ਕਿ ਬਾਦਲ ਸਰਕਾਰ ਸਮੇਂ ਬਣੀਆਂ ਸਿੱਟਾਂ ਹਾਲੇ ਤੱਕ ਜਾਂਚ ਕਰ ਰਹੀਆਂ ਹਨ। ਚੀਮਾ ਕਿਹਾ ਇਹ ਸਿੱਟਾਂ ਨਵੀਆਂ-ਨਵੀਆਂ ਕਹਾਣੀਆਂ ਘੜ ਕੇ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗੀਆਂ ਹੋਈਆਂ ਹਨ। ਚੀਮਾ ਨੇ ਕਿਹਾ ਕੈਪਟਨ ਅਤੇ ਬਾਦਲ ਰੱਲ ਕੇ ਖੇਡ ਰਹੇ ਹਨ, ਇਨ੍ਹਾਂ ਵੱਲੋਂ ਜਾਣ ਬੁੱਝ ਕੇ ਸਿੱਟਾਂ ਨੂੰ ਬਦਲਿਆਂ ਜਾ ਰਿਹਾ ਹੈ ਅਤੇ ਅਦਾਲਤ ਵਿੱਚ ਗਲਤ ਤੱਥ ਪੇਸ਼ ਕੀਤੇ ਜਾ ਰਹੇ ਹਨ।
ਇਸ ਦੇ ਨਾਲ ਹੀ ਚੀਮਾ ਕਿਹਾ ਕਿ ਸੀਬੀਆਈ ਕੇਂਦਰ ਦੇ ਹੇਠਾਂ ਕੰਮ ਰਹੀ ਹੈ ਜੋ ਬਾਦਲਾਂ ਨੂੰ ਬਚਾਉਣ 'ਚ ਲੱਗੀ ਹੋਈ ਹੈ। ਇਸ ਮਾਮਲੇ ਵਿੱਚ ਦੋ ਸਿੱਟਾਂ ਵੱਲੋਂ ਕੀਤੀ ਜਾ ਰਹੀ ਜਾਂਚ ਬਾਰੇ ਬੋਲਦਿਆਂ ਚੀਮਾ ਕਿਹਾ ਕਿ ਜਾਂਚ ਉਲਝਾਉਣ ਲਈ ਜਾਣ ਬੁੱਝ ਦੋ ਸਿੱਟਾਂ ਜਾਂਚ 'ਤੇ ਲਗਾਈਆਂ ਹੋਈਆਂ ਹਨ।
ਚੀਮਾ ਨੇ ਕਿਹਾ ਕਿ ਸਾਲ 2017 ਦੀਆਂ ਚੋਣਾਂ ਦੇ ਵਿੱਚ ਵੀ ਇਹ ਮੁੱਦਾ ਗਰਮਾਇਆ ਸੀ। ਉਨ੍ਹਾਂ ਕਿਹਾ ਇਸ ਮੁੱਦੇ ਨੂੰ ਹੁਣ ਫਿਰ ਕੈਪਟਨ 2022 ਦੀਆਂ ਚੋਣਾਂ ਤੱਕ ਖਿੱਚ ਕੇ ਲੈ ਕੇ ਜਾਣਾ ਚਾਹੁੰਦੇ ਹਨ।
ਇਹ ਵੀ ਪੜੋ: ਠੱਗ ਪ੍ਰਵਾਸੀ ਲਾੜਿਆਂ 'ਤੇ ਵਿਦੇਸ਼ ਮੰਤਰਾਲਾ ਕਸ ਰਿਹੈ ਸ਼ਿਕੰਜਾ... ਹੁਣ ਤੱਕ 450 ਪਾਸਪੋਰਟ ਰੱਦ
ਅਖੀਰ ਵਿੱਚ ਚੀਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਿਰਧਾਰਿਤ ਸਮਾਂ ਤੈਅ ਕਰਕੇ ਬੇਅਦਬੀ ਮਾਮਲਿਆਂ ਦੀ ਜਾਂਚ ਕੀਤੀ ਜਾਵੇ।