ਚੰਡੀਗੜ੍ਹ: ਪੰਜਾਬ 'ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰਕੇ ਭਾਰਤੀ ਜਨਤਾ ਪਾਰਟੀ 'ਤੇ ਵੱਡੇ ਦੋਸ਼ ਲਾਏ ਹਨ। ਚੀਮਾ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ (AAP Allegation On BJP) ਕਰ ਰਹੀ ਹੈ ਅਤੇ ਹਰੇਕ ਵਿਧਾਇਕ ਨੂੰ 25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਹਰਪਾਲ ਚੀਮਾ ਨੇ ਕਿਹਾ ਕਿ ਪਹਿਲਾਂ ਭਾਜਪਾ ਗੋਆ, ਕਰਨਾਟਕ, ਮਹਾਰਾਸ਼ਟਰ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਅਜਿਹਾ ਹੀ ਕਰ ਚੁੱਕੀ ਹੈ ਅਤੇ ਹੁਣ ਪੰਜਾਬ ਵਿੱਚ ਵੀ ‘ਆਪ’ ਦੇ ਵਿਧਾਇਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਕੇਂਦਰੀ ਏਜੰਸੀਆਂ ਸੀਬੀਆਈ ਅਤੇ ਈਡੀ ਨੂੰ ਵੀ ਵਿਧਾਇਕਾਂ ਨੂੰ ਆਪਣੇ ਹੱਕ ਵਿੱਚ ਲਿਆਉਣ ਲਈ ਵਰਤਿਆ ਜਾ ਰਿਹਾ ਹੈ।
ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਤੋੜਨ ਲਈ ਭਾਜਪਾ ਨੇ 1375 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਜੋ ਕਾਲੇ ਧਨ ਤੋਂ ਇਕੱਠਾ ਕੀਤਾ ਗਿਆ ਹੈ। ਚੀਮਾ ਨੇ ਦੋਸ਼ ਲਾਇਆ ਕਿ ਪਿਛਲੇ ਇੱਕ ਹਫ਼ਤੇ ਤੋਂ ਆਮ ਆਦਮੀ ਪਾਰਟੀ ਦੇ 7 ਤੋਂ 10 ਵਿਧਾਇਕਾਂ ਨੂੰ ਭਾਜਪਾ ਵੱਲੋਂ ਸਿੱਧੇ ਜਾਂ ਕਿਸੇ ਵੀ ਤਰੀਕੇ ਨਾਲ ਭਾਜਪਾ ਵਿੱਚ ਸ਼ਾਮਲ ਹੋਣ ਲਈ ਭਰਮਾਇਆ ਜਾ ਰਿਹਾ ਹੈ।
ਅਨਿਲ ਸਰੀਨ ਦਾ ਹਰਪਾਲ ਚੀਮਾ ਨੂੰ ਚੈਲੰਜ: ਦੂਜੇ ਪਾਸੇ, ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਕਿਹਾ ਕਿ ਤੁਸੀਂ ਇਹ ਸਾਰੇ ਬਿਆਨ ਆਪਣੇ ਕੁਕਰਮ ਛੁਪਾਉਣ ਲਈ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਹਰਪਾਲ ਚੀਮਾ ਖੁਦ ਦਿੱਲੀ ਦੀ ਐਕਸਾਈਜ਼ ਪਾਲਸੀ ਵਾਂਗ ਪੰਜਾਬ ਦੀ ਐਕਸਾਈਜ਼ ਪਾਲਸੀ ਵਾਂਗ ਫੱਸਣ ਵਾਲੇ ਹਨ। ਸਰੀਨ ਨੇ ਕਿਹਾ ਕਿ ਉਹ ਚੈਲੰਜ ਕਰਦੇ ਹਨ ਕਿ ਸਾਡੇ ਸਾਹਮਣੇ ਉਹ ਨਾਂਅ ਜਨਤਕ ਕਰਨ ਜਿਨ੍ਹਾਂ ਨੇ ਆਪ ਵਿਧਾਇਕਾਂ ਨੂੰ ਅਪਰੋਚ ਕੀਤੀ ਗਈ ਹੈ।
'ਆਪ ਵਿਧਾਇਕਾਂ ਨੂੰ 25 ਕਰੋੜ ਤਾਂ ਕਿ 25 ਰੁਪਏ ਨਾ ਦੇਵੇ': ਬੀਜੇਪੀ ਨੇਤਾ ਰਾਜ ਕੁਮਾਰ ਵੇਰਕਾ ਨੇ ਹਰਪਾਲ ਚੀਮਾ ਦੇ ਬਿਆਨ 'ਤੇ ਚੁੱਟਕੀ ਲੈਦਿਆ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ 25 ਕਰੋੜ ਤਾਂ ਕਿ 25 ਰੁਪਏ ਨਾ ਦੇਵੇ। ਪੰਜਾਬ ਬੀਜੇਪੀ ਦੇ ਵੱਡੇ ਨੇਤਾ ਨੇ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਆਮ ਆਦਮੀ ਦੇ ਇਸ ਇਲਜ਼ਾਮਾਂ ਨੂੰ ਛਿਪਾਉਣ ਲਈ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ। ਇਸੇ ਤਰ੍ਹਾਂ ਹੀ ਦਿੱਲੀ ਮਨਜਿੰਦਰ ਸਿਰਸਾ ਨੇ ਆਪ ਦੇ ਵਰ੍ਹਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਝੂਠ ਦੀ ਰਾਜਨੀਤੀ ਕਰਦੀ ਹੈ। ਪ੍ਰੈਸ ਕਾਨਫਰੰਸ ਦੌਰਾਨ ਹਰਪਾਲ ਚੀਮਾ ਨੇ ਭਾਜਪਾ ਦੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਸਾਡੇ ਨੇਤਾਵਾਂ ਨੂੰ ਈਡੀ ਸੀਬੀਆਈ ਰਾਹੀ ਡਰਾਉਣਾ ਚਾਹੁੰਦੀ ਹੈ।
'ਕੇਜਰੀਵਾਲ ਅਤੇ ਭਗਵੰਤ ਮਾਨ 'ਚ ਫੁੱਟ ਪੈ ਰਹੀ': ਉੱਥੇ ਹੀ, ਪੰਜਾਬ, ਭਾਜਪਾ ਦੇ ਜਨਰਲ ਸੱਕਤਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਭਾਜਪਾ ਉੱਤੇ ਆਮ ਆਦਮੀ ਪਾਰਟੀ ਬੇਬੁਨਿਆਦ ਇਲਜ਼ਾਮ ਲਾ ਰਹੀ ਹੈ। ਇਹ ਬਿਆਨਬਾਜ਼ੀ ਤਾਂ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਵਿੱਚ ਆਪਸ 'ਚ ਫੁੱਟ ਪੈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਇਲਜ਼ਾਮਾਂ ਤੋਂ ਲੱਗਦਾ ਹੈ ਕਿ ਦਿੱਲੀ ਦੇ ਕੇਜਰੀਵਾਲ ਸਾਬ੍ਹ ਤੇ ਭਗਵੰਤ ਮਾਨ ਵਿੱਚ ਪਾੜ ਪੈ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਰਪਾਲ ਚੀਮਾ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਕੇਜਰੀਵਾਲ ਸਾਬ੍ਹ ਨੂੰ ਸਮਝਾਉਣਾ ਚਾਹੀਦਾ ਹੈ ਕਿ ਰਾਘਵ ਚੱਢਾ ਉੱਥੇ ਨੱਥ ਪਾਉਣ ਤਾਂ ਜੋ ਉਹ ਪੰਜਾਬ ਵਿੱਚ ਦਖਲਅੰਦਾਜੀ ਨਾ ਕਰਨ।
ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਨਾਨ ਪਰਫਾਮਿੰਗ ਸਰਕਾਰ ਹੈ ਜੋ ਆਪਣੇ ਵਾਅਦੇ ਪੂਰੇ ਨਹੀਂ ਕਰ ਪਾ ਰਹੀ, ਇਹ ਡਿੱਗੇਗੀ ਤਾਂ ਆਪਣੀ ਗ਼ਲਤੀ ਤੋਂ, ਇਸ ਵਿੱਚ ਭਾਜਪਾ ਦਾ ਕੋਈ ਲੈਣ ਦੇਣ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਚੀਮਾ ਵੱਲੋਂ ਲਾਏ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਹਾਂ।
ਇਹ ਵੀ ਪੜ੍ਹੋ: ਸਿਮਰਨਜੀਤ ਮਾਨ ਵਲੋਂ ਚੱਲਦੀ ਪ੍ਰੈਸ ਕਾਨਫਰੰਸ ਵਿੱਚ ਆਪਣੀ ਹੀ ਪਾਰਟੀ ਵਰਕਰਾਂ ਨਾਲ ਬਦਸਲੂਕੀ !