ETV Bharat / state

ਪੰਜਾਬ ਦੇ ਰਾਜਪਾਲ ਨੇ ਲਿਖਿਆ ਮੁੱਖ ਮੰਤਰੀ ਮਾਨ ਨੂੰ ਯਾਦ ਪੱਤਰ, ਕਿਹਾ-ਸੰਵਿਧਾਨ ਦੀ ਮੰਨੋਂ ਤੇ ਜਵਾਬ ਦਿਓ - The Governor asked for answers to the letters

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਇੱਕ ਯਾਦ ਪੱਤਰ ਲਿਖਿਆ ਹੈ। ਇਸ ਵਿੱਚ ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਰਚਣਹਾਰੇ ਫੋਟੋ ਦੇ ਨਾਲ ਨਾਲ ਇਸਨੂੰ ਮੰਨਦਿਆਂ ਜਵਾਬ ਦਿੱਤੇ ਜਾਣ।

Governor sent a reminder letter to the Chief Minister of Punjab
ਪੰਜਾਬ ਦੇ ਰਾਜਪਾਲ ਨੇ ਲਿਖਿਆ ਮੁੱਖ ਮੰਤਰੀ ਮਾਨ ਨੂੰ ਯਾਦ ਪੱਤਰ, ਕਿਹਾ-ਸੰਵਿਧਾਨ ਦੀ ਮੰਨੋਂ ਤੇ ਜਵਾਬ ਦਿਓ
author img

By

Published : Aug 1, 2023, 9:22 PM IST

ਚੰਡੀਗੜ੍ਹ ਡੈਸਕ : ਪੰਜਾਬ ਦੇ ਰਾਜਪਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਇਕ ਵਾਰ ਫਿਰ ਯਾਦ ਪੱਤਰ ਲਿਖਿਆ ਹੈ ਅਤੇ ਇਸ ਵਿੱਚ ਉਨ੍ਹਾਂ ਵੱਲੋਂ ਕਈ ਗੱਲਾਂ ਵੱਲ ਧਿਆਨ ਖਿੱਚਿਆ ਹੈ। ਉਨ੍ਹਾਂ ਲਿਖਿਆ ਹੈ ਕਿ ਉਹ ਪਹਿਲਾਂ ਵੀ ਮੁੱਖ ਮੰਤਰੀ ਦੀ ਉਦਾਸੀਨਤਾ ਨੂੰ ਲੈ ਕੇ ਆਪਣੀ ਨਾਰਾਜ਼ਗੀ ਜਾਹਿਰ ਕਰ ਚੁੱਕੇ ਹਨ। ਰਾਜਪਾਲ ਨੇ ਲਿਖਿਆ ਹੈ ਕਿ ਲਗਾਤਾਰ ਉਨ੍ਹਾਂ ਵੱਲੋਂ ਮੁੱਖ ਮੰਤਰੀ ਨੂੰ ਚਿੱਠੀਆਂ ਲਿਖੀਆਂ ਹਨ ਪਰ ਕੋਈ ਵੀ ਜਵਾਬ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਵਿੱਚ ਰਾਜਪਾਲ ਦੇ ਦਫ਼ਤਰ ਬਾਰੇ ਕੀ ਵਿਆਖਿਆ ਕੀਤੀ ਇਸਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

Governor sent a reminder letter to the Chief Minister of Punjab
ਪੰਜਾਬ ਦੇ ਰਾਜਪਾਲ ਨੇ ਲਿਖਿਆ ਮੁੱਖ ਮੰਤਰੀ ਮਾਨ ਨੂੰ ਯਾਦ ਪੱਤਰ, ਕਿਹਾ-ਸੰਵਿਧਾਨ ਦੀ ਮੰਨੋਂ ਤੇ ਜਵਾਬ ਦਿਓ

ਸੰਵਿਧਾਨ ਦੇ ਅਨੁਸਾਰ ਦਿਓ ਜਵਾਬ: ਦਰਅਸਲ, ਆਪਣੇ ਪੱਤਰ 'ਚ ਮੁੱਖ ਮੰਤਰੀ ਭਗਵੰਤ ਮਾਨ 'ਤੇ ਰਾਜਪਾਲ ਨੇ ਵਿਅੰਗ ਕੱਸਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਦਫਤਰ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਤਸਵੀਰ ਟੰਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਸੰਵਿਧਾਨ ਲਿਖਣ ਵਾਲੇ ਨੂੰ ਮੰਨਦੇ ਹਨ ਤਾਂ ਫਿਰ ਇਕ ਚੰਗਾ ਸੁਨੇਹਾ ਦੇਣਾ ਚਾਹੀਦਾ ਹੈ ਅਤੇ ਚਿੱਠੀਆਂ ਦਾ ਜਵਾਬ ਦੇ ਕੇ ਇਹ ਸੁਨੇਹਾ ਦਿਓ ਕਿ ਤੁਸੀਂ ਸੰਵਿਧਾਨ ਨੂੰ ਮੰਨਦੇ ਹੋ। ਉਨ੍ਹਾਂ ਲਿਖਿਆ ਕਿ ਮੈਂ ਹੈਰਾਨ ਹਾਂ ਕਿ ਕੀ ਇਸ ਦਾ ਕੋਈ ਤੱਥ ਆਧਾਰਿਤ ਆਧਾਰ ਹੈ।

ਰਾਜਪਾਲ ਨੇ ਚਿੱਠੀ ਵਿੱਚ ਜਿਕਰ ਕੀਤਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਪੰਜਾਬ ਦੀ ਮਾਨ ਸਰਕਾਰ ਹੁਣ ਕਣਕ ਦੀ ਥਂ ਸੂਬੇ ਵਿੱਚ ਸਹੀ ਰੇਟ ਉੱਤੇ ਦੁਕਾਨਾਂ 'ਤੇ ਸਸਤੇ ਭਾਅ 'ਤੇ ਆਟਾ ਉਪਲਬਧ ਕਰਵਾਉਣ ਦੀ ਸਕੀਮ ਲਾਗੂ ਕਰਨ ਜਾ ਰਹੀ ਹੈ। ਰਾਜਪਾਲ ਨੇ ਕਿਹਾ ਕਿ ਉਹ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਨ ਕਿ ਪੰਜਾਬ ਦੇ ਮੁੱਖ ਸਕੱਤਰ ਨੂੰ ਰਾਜ ਭਵਨ ਵਿਖੇ ਆਪਣੇ ਸਕੱਤਰ ਰਾਹੀਂ ਇਸ ਮੁੱਦੇ 'ਤੇ ਦਿਸ਼ਾ-ਨਿਰਦੇਸ਼ਾਂ ਬਾਰੇ ਦੱਸਿਆ ਗਿਆ ਸੀ। ਪਰ ਹੁਣ ਤੱਕ ਉਸ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.