ਚੰਡੀਗੜ੍ਹ ਡੈਸਕ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦਾ ਸਾਜਿਸ਼ਕਰਤਾ ਗੈਂਗਸਟਰ ਗੋਲਡੀ ਬਰਾੜ ਅਮਰੀਕਾ ਵਿੱਚ ਪੱਕਾ ਵਸਨੀਕ ਬਣਨ ਦੀ ਤਿਆਰੀ ਕਰ ਰਿਹਾ ਹੈ। ਭਾਰਤੀ ਏਜੰਸੀਆਂ ਨੂੰ ਇਸਦੀ ਸੂਚਨਾ ਮਿਲੀ ਹੈ ਕਿ ਗੋਲਡੀ ਬਰਾੜ ਕੈਲੀਫੋਰਨੀਆ ਦੀ ਨਾਗਰਿਕਤਾ ਲੈਣ ਲਈ ਕਿਸੇ ਅਮਰੀਕੀ ਦੀ ਕੁੜੀ ਨਾਲ ਫੇਰੇ ਲੈਣ ਦੀ ਤਿਆਰੀ ਕਰ ਰਿਹਾ ਹੈ। ਇਹ ਵੀ ਸੂਚਨਾ ਮਿਲ ਰਹੀ ਹੈ ਕਿ ਉਹ ਅਫਰੀਕਨ ਕੁੜੀਆਂ ਦੇ ਸੰਪਰਕ ਵਿੱਚ ਹੈ। ਇਹੀ ਕੁੜੀਆਂ ਅਮਰੀਕਾ ਦੀਆਂ ਵਸਨੀਕ ਹਨ।
ਅਮਰੀਕਾ ਵਿੱਚ ਲੁਕਿਆ ਹੈ ਗੋਲਡੀ : ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਹੋ ਜਿਹੀਆਂ ਖਬਰਾਂ ਆਈਆਂ ਸਨ ਕਿ ਰਾਜਸਥਾਨ ਅਤੇ ਹਰਿਆਣਾ ਦੇ 8 ਦੋਸਤਾਂ ਕੋਲ ਲੁਕੇ ਹੋਏ ਗੋਲਡੀ ਬਰਾੜ ਨੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਗੋਲਡੀ ਬਰਾੜ ਦੇ ਇਹ ਦੋਸਤ ਕੈਲੀਫੋਰਨੀਆ ਵਿੱਚ ਲੁਕੇ ਹੋਏ ਹਨ। ਇਹ ਸਾਰੇ ਡੌਂਕੀ ਲਗਾ ਕੇ ਕੈਲੀਫੋਰਨੀਆਂ ਗਏ ਹਨ ਅਤੇ ਗੋਲਡੀ ਬਰਾੜ ਕੋਲ ਹੀ ਰਹਿ ਰਹੇ ਹਨ। ਦਰਅਸਲ, ਗੋਲਡੀ ਬਰਾੜ ਕੈਨੇਡਾ ਤੋਂ ਭੱਜ ਕੇ ਅਮਰੀਕਾ ਵੜ ਗਿਆ ਹੈ। ਹੁਣ ਉਹ ਉੱਥੇ ਲੁਕਿਆ ਹੋਇਆ ਹੈ।
- ਕਪੂਰਥਲਾ 'ਚ ਚਲਾਇਆ ਗਿਆ ਸਵੱਛ ਸਫਾਈ ਅਭਿਆਨ, ਵਿਧਾਇਕ ਰਾਣਾ ਗੁਰਜੀਤ ਨੇ ਕੱਸਿਆ ਤੰਜ
- Komi Insaf March : ਦਮਦਮਾ ਸਾਹਿਬ ਤੋਂ ਆਰੰਭ ਹੋਇਆ ਕੌਮੀ ਇਨਸਾਫ ਮਾਰਚ, ਸਿਮਰਨਜੀਤ ਸਿੰਘ ਮਾਨ ਵੀ ਹੋਏ ਸ਼ਾਮਲ
- Holland based Cattle Feed Plant: ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪੁਰਾ 'ਚ ਰੱਖਿਆ ਹਾਲੈਂਡ ਆਧਾਰਤ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ
ਇਹ ਵੀ ਯਾਦ ਰਹੇ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰ ਮਾਈਂਡ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਭਾਰਤ ਤੋਂ ਬਾਅਦ ਹੁਣ ਕੈਨੇਡਾ ਦੇ ਸਭ ਤੋਂ ਜਿਆਦਾ ਲੋੜੀਂਦੇ ਅਪਰਾਧੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਉਸ ਨੂੰ ਕੈਨੇਡਾ ਦੇ ਸਿਖਰਲੇ 25 ਮੋਸਟ ਵਾਂਟੇਡ ਭਗੌੜੇ ਅਪਰਾਧੀਆਂ ਵਿਚ ਸ਼ਾਮਲ ਕੀਤਾ ਗਿਆ ਹੈ।