ETV Bharat / state

ਘੱਲੂਘਾਰਾ ਦਿਵਸ ਕਾਂਗਰਸ ਦੀ ਸਿੱਖਾਂ ਪ੍ਰਤੀ ਨਫਰਤ ਦਾ ਪ੍ਰਤੀਕ: ਸੁਖਬੀਰ ਬਾਦਲ - ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਘੱਲੂਘਾਰਾ ਦਿਵਸ ਕਾਂਗਰਸ ਦੀ ਸਿੱਖਾਂ ਪ੍ਰਤੀ ਨਫਰਤ ਦਾ ਪ੍ਰਤੀਕ ਹੈ।

Sukhbir Badal
ਸੁਖਬੀਰ ਬਾਦਲ
author img

By

Published : Jun 6, 2020, 8:16 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਹਿਲਾਂ ਜੂਨ 1984 ਤੇ ਫਿਰ ਉਸੇ ਸਾਲ ਅਕਤੂਬਰ-ਨਵੰਬਰ ਦੌਰਾਨ ਵਾਪਰੀਆਂ ਦਰਦਨਾਕ ਘਟਨਾਵਾਂ ਕੇਂਦਰ ਤੇ ਪੰਜਾਬ ਵਿਚ ਸਮੇਂ ਸਮੇਂ ਦੀਆਂ ਕਾਂਗਰਸ ਸਰਕਾਰਾਂ ਵੱਲੋਂ ਅਪਣਾਈਆਂ ਬੇਰਹਿਮ ਤੇ ਨਫਰਤ ਭਰੀਆਂ ਸਿੱਖ ਵਿਰੋਧੀ ਨੀਤੀਆਂ ਤੇ ਲਏ ਗਏ ਫੈਸਲਿਆਂ ਦਾ ਪ੍ਰਤੀਕ ਹਨ।

ਇੱਥੇ ਜਾਰੀ ਕੀਤੇ ਇੱਕ ਬਿਆਨ ਵਿਚ ਸ੍ਰੀ ਬਾਦਲ ਜਿਹਨਾਂ ਨੇ ਅੱਜ ਦੁਨੀਆਂ ਭਰ ਵਿਚ ਲੱਖਾਂ ਸਿੱਖਾਂ ਦੀ ਅਗਵਾਈ ਕਰਦਿਆਂ ਕੌਮ ਨਾਲ ਮਿਲ ਕੇ ਖਾਲਸਾ ਪੰਥ ਦੀ ਚੜਦੀਕਲਾ ਲਈ ਅਰਦਾਸ ਕੀਤੀ, ਉੱਥੇ ਹੀ ਜੂਨ 1984 ਦੇ ਪਹਿਲੇ ਹਫਤੇ ਘੱਲੂਘਾਰੇ ਦੌਰਾਨ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੇ ਹੱਥੋਂ ਸ਼ਹੀਦ ਹੋਏ ਹਜ਼ਾਰਾਂ ਨਿਰਦੋਸ਼ ਤੇ ਮਾਸੂਮ ਸ਼ਰਧਾਲੂਆਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।

ਉਨ੍ਹਾਂ ਕਿਹਾ ਕਿ ਅੱਜ ਵੀ ਮੈਨੂੰ ਇਹ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਆਪਣੇ ਹੀ ਮੁਲਕ ਵਿੱਚ ਕੋਈ ਸਰਕਾਰ ਅਸਲੀਅਤ ਤੋਂ ਪਾਸੇ ਹੋ ਕੇ ਭਿਆਨਕ ਤੇ ਵਿਸ਼ਵਾਸ ਨਾ ਕੀਤੇ ਜਾ ਸਕਣ ਵਾਲੇ ਕਦਮ ਚੁੱਕਦਿਆਂ ਸੌੜੀ ਰਾਜਨੀਤੀ ਵਾਸਤੇ ਮਨੁੱਖਤਾ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ 'ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰ ਦੇਵੇਗੀ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਾਅਦ ਵਿੱਚ ਦੁਨੀਆਂ ਨੇ ਉਹ ਡਰਾਉਣੀ ਹਕੀਕਤ ਵੇਖੀ ਜਿਸ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸੀ ਕਿ ਹਜ਼ਾਰਾਂ ਹੀ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਦੀ ਥਾਂ ਰਾਜੀਵ ਗਾਂਧੀ ਨੇ ਕਾਤਲਾਂ ਨੂੰ ਕੈਬਨਿਟ ਮੰਤਰੀ ਦੇ ਅਹੁਦਿਆਂ ਸਮੇਤ ਸੱਤਾ ਤੇ ਮਾਣ ਸਤਿਕਾਰ ਤੇ ਹੋਰ ਪੁਰਸਕਾਰ ਦੇ ਕੇ ਨਵਾਜਿਆ। ''ਰਾਜੀਵ ਗਾਂਧੀ ਸਪਸ਼ਟ ਤੌਰ 'ਤੇ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕ ਰਿਹਾ ਸੀ।'' ਅਕਾਲੀ ਆਗੂ ਨੇ ਕਾਂਗਰਸ ਵਿਚਲੇ ਸਿੱਖ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਅੰਤਮ ਆਤਮਾ 'ਤੇ ਝਾਤ ਮਾਰਨ ਤਾਂ ਦਿਸੇਗਾ ਉਹ ਅਜਿਹੀ ਪਾਰਟੀ ਦਾ ਸਾਥ ਦੇਣ ਦਾ ਬਜ਼ਰ ਗੁਨਾਹ ਕਰ ਰਹੇ ਹਨ ਜਿਸਦੇ ਹੱਥ ਹਜ਼ਾਰਾਂ ਮਾਸੂਸ ਸਿੱਖ ਪੁਰਸ਼ਾਂ, ਮਹਿਲਾਵਾਂ ਤੇ ਬੱਚਿਆਂ ਦੇ ਕਤਲ ਨਾਲ ਰੰਗੇ ਹੋਏ ਹਨ ਜਿਸਨੇ ਖਾਲਸਾ ਪੰਥ ਲਈ ਘਲੂਘਾਰੇ ਨੂੰ ਅਮਲੀ ਜਾਮਾ ਪਹਿਨਾਇਆ।

ਸਾਬਕਾ ਡਿਪਟੀ ਸੀ ਐਮ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿਚ ਆਈ ਐਨ ਡੀ ਏ ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਅਮਲ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਸਮੇਂ ਸਮੇਂ ਆਈਆਂ ਕਾਂਗਰਸ ਸਰਕਾਰਾਂ ਨੇ ਦਹਾਕਿਆਂ ਤੱਕ ਪੂਰਾ ਜ਼ੋਰ ਲਗਾ ਕੇ ਆਪਣੇ ਅਪਰਾਧਾਂ ਨੂੰ ਛੁਪਕਾਉਣ ਲਈ ਟਿੱਲ ਲਾਇਆ। ਤੱਥਾਂ ਨੂੰ ਜੋੜਨ ਦਾ ਕੰਮ ਬਹੁਤ ਔਖਾ ਸੀ ਤੇ ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੋਰ ਵੀ ਮੁਸ਼ਕਿਲ ਸੀ ਕਿਉਂਕਿ ਸ਼ਕਤੀਸ਼ਾਲੀ ਕਾਂਗਰਸੀ ਨੇਤਾਵਾਂ ਨੇ ਉਹਨਾਂ ਨੂੰ ਡਰਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਜੂਨ 1984 ਦਾ ਘੱਲੂਘਾਰਾ ਅਤੇ ਫਿਰ ਉਸੇ ਸਾਲ ਅਕਤੂਬਰ ਨਵੰਬਰ ਦੌਰਾਨ ਵਾਪਰੀਆਂ ਦੁਖਦਾਈ ਘਟਨਾਵਾਂ ਨੇ ਸਾਬਤ ਕੀਤਾ ਕਿ ਕਾਂਗਰਸ ਪਾਰਟੀ ਕਾਤਲ ਮਾਫੀਆ ਵਾਂਗ ਵਿਚਰ ਰਹੀ ਸੀ। ਪਾਰਟੀ ਦੇ ਆਗੂ ਸਰਕਾਰ ਤੇ ਪਾਰਟੀ ਦੇ ਢਾਂਚੇ ਵਿਚ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਸਨ ਤੇ ਉਹ ਗੈਂਗਸਟਰਾਂ ਦੇ ਗੋਡਫਾਦਰ ਬਣੇ ਹੋਏ ਸਨ ਤੇ ਖੂਨ ਦੀਆਂ ਪਿਆਸੀ ਕਾਤਲ ਭੀੜਾਂ ਦੀ ਸਰਪ੍ਰਸਤੀ ਕਰਦੇ ਸਨ ਤੇ ਉਨ੍ਹਾਂ ਦੀ ਅਗਵਾਈ ਕਰਦੇ ਸਨ ਤੇ ਇਹ ਭੀੜਾਂ ਦਿੱਲੀ ਤੇ ਦੇਸ਼ ਦੇ ਹੋਰ ਭਾਗਾਂ ਵਿਚ ਸਿੱਖ ਕਲੌਨੀਅ ਤੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਬਹੁਤ ਹੀ ਬੇਰਹਿਮੀ ਤੇ ਦਹਿਸ਼ਤ ਨਾਲ ਨਸਲਕੁਸ਼ੀ ਨੂੰ ਸਿਰੇ ਚੜ੍ਹਾ ਰਹੀਆਂ ਸਨ। ਹਜ਼ਾਰਾਂ ਸਿੱਖ ਪੁਰਸ਼ਾਂ, ਮਹਿਲਾਵਾਂ ਤੇ ਬੱਚੇ ਸਰਕਾਰ ਵੱਲੋਂ ਸਪਾਂਸਰ ਕੀਤੀ ਇਸ ਹਿੰਸਾ ਦੀ ਬਦੌਲਤ ਸਿਰਫ ਤਿੰਨ ਹੀ ਦਿਨਾਂ ਵਿਚ ਸ਼ਹਾਦਤ ਨੂੰ ਪ੍ਰਾਪਤ ਹੋ ਗਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.