ETV Bharat / state

Mohali News: ਫੈਕਟਰੀ ਦੀ ਟੈਂਕੀ ਸਾਫ਼ ਕਰਦਿਆਂ ਗੈਸ ਚੜ੍ਹਨ ਨਾਲ ਚਾਰ ਮਜ਼ਦੂਰਾਂ ਦੀ ਹੋਈ ਮੌਤ, ਜਾਂਚ ਜਾਰੀ

ਮੋਹਾਲੀ ਦੇ ਡੇਰਾਬੱਸੀ ਵਿਖੇ ਇਕ ਫੈਡਰਲ ਐਗਰੋ ਮੀਟ ਪਲਾਂਟ ਦੀ ਟੈਂਕੀ ਦੀ ਸਫ਼ਾਈ ਕਰਨ ਸਮੇਂ ਚਾਰ ਮਜ਼ਦੂਰਾਂ ਦੀ ਗੈਸ ਚੜ੍ਹਨ ਨਾਲ ਮੌਤ ਹੋ ਗਈ। ਪੁਲਿਸ ਮੌਕੇ ਉਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Four workers died due to gas while cleaning the tank of the factory, investigation continues
ਫੈਕਟਰੀ ਦੀ ਟੈਂਕੀ ਸਾਫ਼ ਕਰਦਿਆਂ ਚਾਰ ਮਜ਼ਦੂਰਾਂ ਦੀ ਗੈਸ ਚੜ੍ਹਨ ਨਾਲ ਮੌਤ, ਜਾਂਚ ਜਾਰੀ
author img

By

Published : Apr 21, 2023, 10:20 PM IST

ਫੈਕਟਰੀ ਦੀ ਟੈਂਕੀ ਸਾਫ਼ ਕਰਦਿਆਂ ਚਾਰ ਮਜ਼ਦੂਰਾਂ ਦੀ ਗੈਸ ਚੜ੍ਹਨ ਨਾਲ ਮੌਤ, ਜਾਂਚ ਜਾਰੀ

ਮੋਹਾਲੀ : ਡੇਰਾਬੱਸੀ ਦੇ ਬਹੇੜਾ ਰੋਡ ’ਤੇ ਸਥਿਤ ਫੈਡਰਲ ਐਗਰੋ ਮੀਟ ਪਲਾਂਟ ਵਿੱਚ ਟੈਂਕੀ ਦੀ ਸਫ਼ਾਈ ਕਰਦੇ ਸਮੇਂ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਚਾਰੇ ਮਜ਼ਦੂਰ ਟੈਂਕੀ 'ਚ ਉਤਰੇ ਤਾਂ ਗੈਸ ਚੜ੍ਹਨ ਕਾਰਨ ਇਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਫੈਡਰਲ ਐਗਰੋ ਮੀਟ ਪਲਾਂਟ 'ਚ ਟੈਂਕੀ ਦੀ ਸਫ਼ਾਈ ਦੌਰਾਨ ਦੁਪਹਿਰ ਵੇਲੇ ਵਾਪਰੀ ਜਦੋਂ 4 ਸਫ਼ਾਈ ਕਰਮਚਾਰੀ ਟੈਂਕੀ ਦੀ ਸਫ਼ਾਈ ਕਰਨ ਲਈ ਉਸ 'ਚ ਉਤਰੇ।

ਘਟਨਾ ਵਿੱਚ ਮਾਰੇ ਗਏ ਮਜ਼ਦੂਰਾਂ ਵਿੱਚੋਂ 1 ਪੰਜਾਬ, 1 ਬਿਹਾਰ ਦਾ 2 ਨੇਪਾਲ ਦੇ : ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਚਾਰੇ ਮਜ਼ਦੂਰ ਫੈਕਟਰੀ ਦੀ ਜ਼ਮੀਨਦੋਜ਼ ਤੇਲ ਟੈਂਕੀ ਦੀ ਸਫਾਈ ਕਰਨ ਲਈ ਟੈਂਕੀ ਦੇ ਅੰਦਰ ਗਏ ਸਨ। ਮ੍ਰਿਤਕਾਂ ਦੀ ਪਛਾਣ ਬੇਹਰਾ ਦੇ ਪਿੰਡ ਮਾਣਕ, ਸ਼੍ਰੀਧਰ ਪਾਂਡੇ ਨੇਪਾਲ, ਜਨਕ ਵਾਸੀ ਨੇਪਾਲ ਤੇ ਕੁਰਬਾਨ ਵਾਸੀ ਬਿਹਾਰ ਵਜੋਂ ਹੋਈ ਹੈ। ਲਾਸ਼ਾਂ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਸਬੰਧੀ ਫੈਕਟਰੀ ਦੇ ਠੇਕੇਦਾਰ ਗਿਆਨ ਬਹਾਦੁਰ ਨੇ ਦੱਸਿਆ ਕਿ ਟੈਂਕੀ ਦੀ ਸਫਾਈ ਲਈ ਪਹਿਲਾਂ ਇਕ ਮੁਲਾਜ਼ਮ ਅੰਦਰ ਗਿਆ ਸੀ, ਜਦੋਂ ਕੁਝ ਸਮਾਂ ਉਹ ਬਾਹਰ ਨਹੀਂ ਆਇਆ ਤਾਂ ਉਸ ਨੂੰ ਦੇਖਣ ਅੰਦਰ ਦੂਸਰਾ ਮੁਲਾਜ਼ਮ ਗਿਆ ਤਾਂ ਉਹ ਵੀ ਬੇਹੋਸ਼ ਹੋ ਗਿਆ। ਦੋਵਾਂ ਦੀ ਮਦਦ ਲਈ ਜਦੋਂ ਤੀਸਰਾ ਮੁਲਾਜ਼ਮ ਅੰਦਰ ਗਿਆ ਤਾਂ ਉਹ ਵੀ ਬੇਹੋਸ਼ ਹੋ ਗਿਆ। ਜਦੋਂ ਫੈਕਟਰੀ ਦਾ ਮੁਲਾਜ਼ਮ ਮਾਣਕ ਤਿੰਨਾਂ ਨੂੰ ਬਾਹਰ ਕਢਾਉਣ ਲਈ ਗਿਆ ਤਾਂ ਉਹ ਵੀ ਮੌਕੇ ਗੈਸ ਚੜ੍ਹਨ ਕਾਰਨ ਬੇਹੋਸ਼ ਹੋ ਗਿਆ। ਇਨ੍ਹਾਂ ਚਾਰਾਂ ਨੂੰ ਫੌਰੀ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਇਨ੍ਹਾਂ ਨੂੰ ਮ੍ਰਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੂੰ ਏਅਰਪੋਰਟ ਉੱਤੇ ਰੋਕਣ ਦਾ ਮਾਮਲਾ, ਜਥੇਦਾਰ ਨੇ ਸਖ਼ਤ ਸ਼ਬਦਾਂ 'ਚ ਕੀਤੀ ਸਰਕਾਰ ਦੀ ਨਿਖੇਧੀ

ਪਹਿਲਾਂ ਵੀ ਵਾਪਰ ਚੁੱਕੀਆਂ ਨੇ ਅਜਿਹੀਆਂ ਖੌਫਨਾਕ ਘਟਨਾਵਾਂ : ਦੱਸ ਦੇਈਏ ਕਿ ਅਜਿਹੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਸੀ। ਇੱਥੇ ਕਾਕੀਨਾਡਾ ਵਿੱਚ ਇੱਕ ਫੈਕਟਰੀ ਵਿੱਚ ਤੇਲ ਦੀ ਟੈਂਕੀ ਦੀ ਸਫਾਈ ਕਰਦੇ ਸਮੇਂ ਦਮ ਘੁੱਟਣ ਨਾਲ ਸੱਤ ਮਜ਼ਦੂਰਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਰਨ ਵਾਲੇ ਲੋਕ ਮੰਡਲ ਦੇ ਪਾਡੇਰੂ ਅਤੇ ਪੁਲੀਮੇਰੂ ਦੇ ਰਹਿਣ ਵਾਲੇ ਸਨ। ਫੈਕਟਰੀ ਵਿੱਚ ਤੇਲ ਦੀਆਂ ਟੈਂਕੀਆਂ ਦੀ ਸਫ਼ਾਈ ਕਰਦੇ ਸਮੇਂ ਮਜ਼ਦੂਰਾਂ ਦਾ ਦਮ ਘੁੱਟਣ ਲੱਗਾ ਅਤੇ ਕੁਝ ਹੀ ਸਮੇਂ ਵਿੱਚ ਉਹ ਸਾਰੇ ਬੇਹੋਸ਼ ਹੋ ਗਏ। ਬਾਅਦ ਵਿੱਚ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਸਸਤਾ ਰੇਤਾ ਉਪਲੱਬਧ ਕਰਵਾਉਣ ਲਈ 20 ਹੋਰ ਖੱਡਾਂ ਲੋਕ ਅਰਪਣ, ਸੀਐੱਮ ਮਾਨ ਨੇ ਸਭ ਨੂੰ ਸਸਤਾ ਰੇਤਾ ਉਪਲੱਬਧ ਕਰਵਾਉਣ ਦਾ ਕੀਤਾ ਦਾਅਵਾ

ETV Bharat Logo

Copyright © 2024 Ushodaya Enterprises Pvt. Ltd., All Rights Reserved.