ਬਠਿੰਡਾ : ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਵਿਜੀਲੈਂਸ ਵਿਭਾਗ ਵੱਲੋਂ ਤਲਬ ਕੀਤਾ ਗਿਆ ਸੀ ਦਰਅਸਲ ਬਠਿੰਡਾ ਤੋਂ ਸਾਬਕਾ ਵਿਧਾਇਕ ਸਰੂਪ ਸਿੰਗਲਾ ਦੇ ਵੱਲੋਂ ਮਨਪ੍ਰੀਤ ਬਾਦਲ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ ਕੀ ਮਨਪ੍ਰੀਤ ਬਾਦਲ ਨੇ ਆਪਣੇ ਰਸੂਕ ਦਾ ਇਸਤੇਮਾਲ ਕਰਕੇ ਬਠਿੰਡਾ ਮਾਡਲ ਟਾਊਨ ਫੇਸ ਵਨ ਦੇ ਵਿੱਚ ਕਮਰਸ਼ੀਅਲ ਜਗ੍ਹਾ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਿਹਾਇਸ਼ੀ ਇਲਾਕੇ ਦੇ ਵਿੱਚ ਬਦਲ ਪਲਾਟ ਨੰਬਰ 726 ਅਤੇ ਪਲਾਟ ਨੰਬਰ 727 ਨੂੰ ਮਨਪ੍ਰੀਤ ਬਾਦਲ ਨੇ ਆਪਣੇ ਨਾਮ ਕਰਵਾ ਲਿਆ ਹੈ। ਇਸ ਪੂਰੇ ਮਾਮਲੇ ਤੋਂ ਬਾਅਦ ਵਿਜੀਲੈਂਸ ਵਿਭਾਗ ਵੱਲੋਂ ਮਨਪ੍ਰੀਤ ਬਾਦਲ ਤਲਬ ਕੀਤਾ ਗਿਆ ਸੀ ।
ਕਿੰਨੇ ਘੰਟੇ ਹੋਈ ਪੁੱਛਗਿੱਛ: ਕਾਬਲੇਜ਼ਿਕਰ ਹੈ ਵਿਜੀਂਲੈਂਸ ਵੱਲੋਂ ਮਨਪ੍ਰੀਤ ਬਾਦਲ ਤੋਂ ਤਕਰੀਬਨ 4 ਤੋਂ ਘੰਟੇ ਜ਼ਿਆਦਾ ਪੁੱਛਗਿੱਛ ਕੀਤੀ ਗਈ। ਜਿਸ ਤੋਂ ਬਾਅਦ ਮਨਪ੍ਰੀਤ ਬਾਦਲ ਪ੍ਰੈਸ ਕਾਨਫਰੰਸ ਕਰ ਆਪਣਾ ਪੱਖ ਰੱਖਿਆ। ਉਨ੍ਹਾਂ ਮੀਡੀਆ ਅੱਗੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਆਪਣੇ ਸਿਆਸੀ ਰੰਜਿਸ਼ ਦੇ ਕਾਰਨ ਝੂਠੇ ਬੇਬੁਨਿਆਦੀ ਇਲਜ਼ਾਮਾਂ ਦੇ ਤਹਿਤ ਇਹ ਦਰਖ਼ਾਸਤ ਵਿਜੀਲੈਂਸ ਵਿਭਾਗ ਨੂੰ ਦਿੱਤੀ ਸੀ ਕੀ ਮੈਂ ਆਪਣੇ ਰਸੂਕ ਦਾ ਇਸਤੇਮਾਲ ਕਰਕੇ ਮਹਿੰਗੀ ਜ਼ਮੀਨ ਖਰੀਦਿਆ ਹੈ। ਜਿਸ ਨੂੰ ਕਮਰਸ਼ੀਅਲ ਥਾਂ ਹੋਣ ਦੇ ਬਾਵਜੂਦ ਰਿਹਾਇਸ਼ੀ ਬਣਾ ਕੇ ਖਰੀਦਿਆ ਗਿਆ ਹੈ। ਜਿਸ ਦਾ ਵਿਜੀਲੈਂਸ ਨੂੰ ਵੀ ਮੈਂ ਪਰੂਫ ਦਿੱਤਾ ਹੈ। ਬਾਦਲ ਨੇ ਆਖਿਆ ਕਿ 2011 ਵਿੱਚ ਖਾਲੀ ਜ਼ਮੀਨ ਨੂੰ ਕਮਰਸ਼ੀਅਲ ਦੀ ਥਾਂ ਰਿਹਾਸ਼ੀ ਬਣਾ ਦਿੱਤਾ ਗਿਆ ਸੀ ਜਿਸ ਸਮੇਂ ਸਰੂਪ ਚੰਦ ਸਿੰਗਲਾ ਵਿਧਾਇਕ ਸੀ ਜਿਸ ਦੇ ਪਰਮਾਣ ਵੀ ਹਨ।
ਮਨਪ੍ਰੀਤ ਬਾਦਲ ਦਾ ਸਰੂਪ ਚੰਦ 'ਤੇ ਤਿੱਖਾ ਨਿਸ਼ਾਨਾ: ਉਨ੍ਹਾਂ ਸਰੂਪ ਚੰਦ 'ਤੇ ਤਿੱਖੇ ਸ਼ਬਦੀ ਵਾਰ ਕਰਦੇ ਆਖਿਆ ਕਿ ਰਸੂਖ ਦਾ ਇਸਤੇਮਾਲ ਤਾਂ ਸਰੂਪ ਚੰਦ ਸਿੰਗਲਾ ਨੇ ਕੀਤਾ ਹੈ ਜਿਨ੍ਹਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਾਲੋਨੀਆਂ ਕੱਟੀਆਂ ਹਨ। ਮਨਪ੍ਰੀਤ ਬਾਦਲ ਨੇ ਆਖਿਆ ਕਿ ਸਰੂਪ ਚੰਦ ਨੇ ਕੀ-ਕੀ ਕੀਤਾ ਉਹ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ।
ਭਗਵੰਤ ਮਾਨ 'ਤੇ ਸ਼ਬਦੀ ਹਮਲਾ: ਦੂਜੇ ਪਾਸੇ ਉਨ੍ਹਾਂ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦੇ ਹੋਇਆ ਕਿਹਾ ਕਿ ਭਗਵੰਤ ਆਪਣੀ ਵਿਜੀਲੈਂਸ ਤੋਂ ਮਨਪ੍ਰੀਤ ਬਾਦਲ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਂ ਭਗਵੰਤ ਨੂੰ ਇਹ ਗੱਲ ਚੇਤੇ ਕਰਵਾਉਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਟੋਲ ਪਲਾਜਾ ਤੋਂ ਮੇਰੀ ਗੱਡੀ ਵਿੱਚ ਬੈਠ ਕੇ ਲੰਘ ਰਹੇ ਸੀ ਤਾਂ ਮੈਂ ਟੋਲ ਪਲਾਜਾ ਦੀ ਪਰਚੀ ਕੱਟਵਾਈ ਸੀ । ਉਨਹਾਂ ਸਾਫ਼ ਸਾਫ਼ ਆਖਿਆ ਕਿ ਮਨਪ੍ਰੀਤ ਬਾਦਲ ਨੇ ਅੱਜ ਤੱਕ ਸਰਕਾਰੀ ਖ਼ਜ਼ਾਨੇ ਦੇ ਵਿੱਚੋਂ ਚਾਹ ਦਾ ਕੱਪ ਤੱਕ ਨਹੀਂ ਪੀਤਾ।ਭਗਵੰਤ ਮਾਨ ਨੇ ਬਠਿੰਡਾ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਮੇਰੀ ਜਾਂਚ ਕਰਵਾਈ ਹੈ ਪਰ ਕੋਈ ਮਨਪ੍ਰੀਤ ਬਾਦਲ ਦੇ ਖਿਲਾਫ਼ ਸ਼ਿਕਾਇਤ ਨਹੀਂ ਮਿਲੀ ,ਕਿ ਮਨਪ੍ਰੀਤ ਬਾਦਲ ਨੇ ਕਿਸੇ ਥਾਂ ਤੋਂ ਇੱਕ ਰੁਪਈਆ ਵੀ ਖਾਧਾ ਹੋਵੇ।
ਮੈਨੂੰ ਕਿਸੇ ਦਾ ਡਰ ਨਹੀਂ: ਮਨਪ੍ਰੀਤ ਬਾਦਲ ਨੇ ਆਖਿਆ ਕਿ ਹੁਣ ਸ਼ਾਇਦ ਇਹ ਲੱਗਦਾ ਹੈ ਕਿ ਭਗਵੰਤ ਮਾਨ ਨੂੰ ਲੁਧਿਆਣਾ ਜਾਂ ਕਿਸੇ ਹੋਰ ਜਿਲ੍ਹੇ ਤੋਂ ਚਮਨ ਲਾਲ ਜਾਂ ਮਦਨ ਲਾਲ ਤੋਂ ਮੇਰੇ ਖਿਲਾਫ ਦਰਖ਼ਾਸਤ ਦਬਾ ਦਿਉ ਅਤੇ ਮੈਨੂੰ ਜੇਲ੍ਹ ਵਿੱਚ ਡੱਕ ਦਿਓ ਪਰ ਮੈਂ ਇਹ ਗੱਲ ਦੱਸ ਦੇਣਾ ਚਾਹੁੰਦਾ ਹਾਂ ਕਿ ਮਨਪ੍ਰੀਤ ਬਾਦਲ ਕਿਸੇ ਤੋਂ ਨਹੀਂ ਡਰਦਾ, ਜੇ ਡਰਦਾ ਹੈ ਤਾਂ ਆਪਣੇ ਬਾਪ ਤੋਂ ਅਤੇ ਰੱਬ ਤੋਂ ਡਰਦਾ ਹੈ।ਮਨਪ੍ਰੀਤ ਬਾਦਲ ਨੇ ਕਿਹਾ ਕਿ ਜੇਕਰ ਮੈਂ ਇੱਕ ਵੀ ਪੈਸੇ ਦਾ ਰਵਾਦਾਰ ਹੋਵਾਂ ਤਾਂ ਮੈਨੂੰ ਚੌਂਕ ਵਿੱਚ ਖੜਾ ਕਰਕੇ ਲੋਕਾਂ ਦੀ ਕਚਹਿਰੀ ਵਿੱਚ ਗੋਲੀ ਮਾਰ ਦਿਓ।ਫਿਲਹਾਲ ਵਿਜੀਲੈਂਸ ਵਿਭਾਗ ਦੇ ਵੱਲੋਂ ਆਪਣੀ ਜਾਂਚ ਪੂਰੀ ਕਰ ਲਈ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਜੇਕਰ ਦੁਬਾਰਾ ਬੁਲਾਇਆ ਗਿਆ ਤਾਂ ਖੁਸ਼ੀ ਦੇ ਨਾਲ ਜ਼ਰੂਰ ਪੇਸ਼ ਹੋਵਾਂਗਾ।