ETV Bharat / state

MS Gill Died: ਡਾ. ਐਮ.ਐਸ. ਗਿੱਲ ਦਾ ਹੋਇਆ ਦੇਹਾਂਤ, ਕੌਣ ਸਨ ਡਾ. ਐਮ.ਐਸ. ਗਿੱਲ, ਜਿੰਨਾਂ ਦੀ ਤਰਨਤਾਰਨ ਜਿਲ੍ਹੇ ਨੂੰ ਸੀ ਵੱਡੀ ਦੇਣ, ਕਿੰਨੀ ਉਮਰ 'ਚ ਲਏ ਆਖਰੀ ਸਾਹ? ਪੜ੍ਹੋ ਪੂਰੀ ਖ਼ਬਰ

ਸਾਬਕਾ ਖੇਡ ਮੰਤਰੀ ਐੱਮ.ਐੱਸ ਗਿੱਲ ਦੇ ਦਿਹਾਂਤ ਨਾਲ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਕਿੱਥੇ ਹੋਵੇਗਾ। ਪੂਰੀ ਜਾਣਕਾਰੀ ਲਈ ਪੜ੍ਹੋ ਪੂਰੀ ਖ਼ਬਰ (M S Gill Died)

M S Gill Died: ਕੌਣ ਸਨ ਡਾ. ਐਮ.ਐਸ. ਗਿੱਲ, ਜਿੰਨਾਂ ਦੀ ਤਰਨਤਾਰਨ ਜਿਲ੍ਹੇ ਨੂੰ ਸੀ ਵੱਡੀ ਦੇਣ, ਕਿੰਨੀ ਉਮਰ 'ਚ ਲਏ ਆਖਰੀ ਸਾਹ? ਪੜ੍ਹੋ ਪੂਰੀ ਖ਼ਬਰ

author img

By ETV Bharat Punjabi Team

Published : Oct 15, 2023, 11:08 PM IST

ਨਵੀਂ ਦਿੱਲੀ: ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਵਾਲੇ ਡਾ. ਮਨਹੋਰ ਸਿੰਘ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਹੈ। ਡਾ: ਗਿੱਲ (M S Gill Died) ਨੇ ਐਤਵਾਰ ਨੂੰ ਨਵੀਂ ਦਿੱਲੀ ਵਿਖ਼ੇ ਆਖ਼ਰੀ ਸਾਹ ਲਏ। ਉਹ 88 ਸਾਲਾਂ ਦੇ ਸਨ।ਡਾ. ਐੱਮ.ਐੱਸ ਗਿੱਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਆਈ.ਏ.ਐੱਸ. ਅਧਿਕਾਰੀ ਵੱਜੋਂ ਕੀਤੀ ਸੀ। ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਅਲਾਦੀਨ ਪੁਰ ਨਾਲ ਸੰਬੰਧਤ ਡਾ: ਮਨੋਹਰ ਸਿੰਘ ਗਿੱਲ 1958 ਬੈੱਚ ਦੇ ਆਈ.ਏ.ਐੱਸ. ਅਧਿਕਾਰੀ ਸਨ ਜਿਨ੍ਹਾਂ ਨੇ ਪੰਜਾਬ ਅੰਦਰ ਕਈ ਜ਼ਿਿਲ੍ਹਆਂ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਸੀਨੀਅਰ ਅਹੁਦਿਆਂ ’ਤੇ ਕੰਮ ਕੀਤਾ। ਉਨ੍ਹਾਂ ਨੇ ਕੇਂਦਰੀ ਖੇਡ ਮੰਤਰੀ ਹੁੰਦਿਆਂ ਤਰਨਤਾਰਨ ਜ਼ਿਲ੍ਹੇ ਲਈ ਬਹੁਤ ਵੱਡੇ ਉਪਰਾਲੇ ਕੀਤੇ ਸਨ।

ਪਦਮ ਵਿਭੂਸ਼ਣ : ਉਹ 1996 ਤੋਂ 2001 ਤਕ ਭਾਰਤੀ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਬਣੇ। ਬਾਅਦ ਵਿੱਚ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ 1996 ਤੋਂ ਲੈ ਕੇ 2016 ਤਕ ਰਾਜ ਸਭਾ ਮੈਂਬਰ ਰਹੇ। ਉਹ ਡਾ.ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹੇ ਅਤੇ ਉਨ੍ਹਾਂ ਦੇ ਖ਼ੇਡ ਮੰਤਰੀ ਹੁੰਦਿਆਂ ਹੀ ਦੇਸ਼ ਅੰਦਰ ਕਾਮਨਵੈਲਥ ਖ਼ੇਡਾਂ ਕਰਵਾਈਆਂ ਗਈਆਂ ਸਨ।ਉਨ੍ਹਾਂ ਨੂੰ ਪਦਮ ਵਿਭੂਸ਼ਣ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। (M S Gill Died)

ਇਹ ਜਾਣਕਾਰੀ ਦਿੰਦਿਆਂ ਪਰਿਵਾਰ ਦੇ ਨਜ਼ਦੀਕੀ ਸਾਬਕਾ ਚੇਅਰਮੈਨ ਸੁਬੇਗ ਸਿੰਘ ਧੁੰਨ ਨੇ ਦੱਸਿਆ ਕਿ ਇਹ ਪਿੰਡ ਅਲਾਦੀਨਪੁਰ ਅਤੇ ਜ਼ਿਲ੍ਹਾ ਤਰਨਤਾਰਨ ਲਈ ਬੜੀ ਮੰਦਭਾਗੀ ਖ਼ਬਰ ਹੈ ਕਿਉਂਕਿ ਉਨ੍ਹਾਂ ਨੇ ਖੇਡ ਮੰਤਰੀ ਹੁੰਦਿਆਂ ਤਰਨਤਾਰਨ ਜ਼ਿਲ੍ਹੇ ਲਈ ਬਹੁਤ ਵੱਡੇ ਉਪਰਾਲੇ ਕੀਤੇ ਸਨ। ਪ੍ਰਸ਼ਾਸਨਿਕ ਅਹੁਦਿਆਂ ਦੇ ਨਾਲ-ਨਾਲ ਉਹ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਸਨ। ਆਪਣੀ ਸੇਵਾਮੁਕਤੀ ਤੋਂ ਬਾਅਦ, ਉਹ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ 2004 ਵਿੱਚ ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ। (Former chief election commissioner Manohar Singh Gill died)

ਕੱਲ੍ਹ ਹੋਵੇਗਾ ਅੰਤਿਮ ਸਸਕਾਰ: ਜਾਣਕਾਰੀ ਮੁਤਾਬਿਕ ਕੱਲ੍ਹ ਨਵੀਂ ਦਿੱਲੀ ਵਿਖੇ ਡਾ. ਮਨਹੋਰ ਸਿੰਘ ਗਿੱਲ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਜਿੱਥੇ ਵੱਡੀਆਂ ਅਤੇ ਉੱਚ ਰਾਜਨੀਤਕ ਸ਼ਖਸ਼ੀਅਤਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਅਤੇ ਅੰਮਿਤ ਵਿਦਾਈ ਦਿੱਤੀ ਜਾਵੇਗੀ। ਡਾ. ਗਿੱਲ ਦੀ ਮੌਤ ਤੋਂ ਤਰਨਤਾਰਨ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। (Manohar Singh Gill died)

ETV Bharat Logo

Copyright © 2024 Ushodaya Enterprises Pvt. Ltd., All Rights Reserved.