ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh)ਨੇ ਕੋਰੋਨਾ ਨਾਲ ਪੀੜਤ ਚੱਲ ਰਹੇ ਫਲਾਇੰਗ ਸਿੱਖ ਅਤੇ ਕੌਮੀ ਆਈਕਲ ਮਿਲਖਾ ਸਿੰਘ (Milkha Singh ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ। ਮੁੱਖ ਮੰਤਰੀ ਵੱਲੋਂ ਮਿਲਖਾ ਸਿੰਘ ਦੇ ਬੇਟੇ ਜੀਵ ਮਿਲਖਾ ਸਿੰਘ ਨਾਲ ਫੋਨ ਉੱਤੇ ਗਲਬਾਤ ਕੀਤੀ ਗਈ।
ਇਸ ਦੌਰਾਨ ਮੁੱਖ ਮੰਤਰੀ ਨੇ ਮਿਲਖਾ ਸਿੰਘ ਦੇ ਛੇਤੀ ਠੀਕ ਹੋਣ ਦੀ ਪਰਮਾਤਮਾ ਅੱਗੇ ਅਰਦਾਸ ਵੀ ਕੀਤੀ ਅਤੇ ਕਿਹਾ ਕਿ ਇਸ ਸਮੇਂ ਪੂਰਾ ਦੇਸ਼ ਮਿਲ਼ਖਾ ਸਿੰਘ ਜੀ ਦੇ ਠੀਕ ਹੋਣ ਦੀ ਪ੍ਰਰਾਥਨਾ ਕਰ ਰਿਹਾ ਹੈ, ਕਿਉਕਿ ਮਿਲਖਾ ਸਿੰਘ ਨੇ ਦੇਸ਼ ਦਾ ਮਾਣ ਵਧਾਇਆ ਹੈ। ਜੀਵ ਮਿਲਖਾ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਦੱਸਿਆ ਕਿ ਉਨਾਂ ਦੇ ਪਿਤਾ ਜੀ.ਜੀ.ਆਈ. ਦੇ ਆਈ.ਸੀ.ਯੂ. ਵਾਰਡ ਚ ਦਾਖਲ ਹਨ ਅਤੇ ਉਨਾਂ ਦੀ ਹਾਲਤ ਸਥਿਕ ਬਣੀ ਹੋਈ ਹੈ।
ਇਸ ਗਲਬਾਤ ਦੌਰਾਨ ਮੁੱਖ ਮੰਤਰੀ ਵੱਲੋਂ ਮਿਲਖਾ ਸਿੰਘ ਦੇ ਬੇਟੇ ਨੂੰ ਭਰੋਸਾ ਦਿੱਤਾ ਗਿਆ ਕਿ ਪੰਜਾਬ ਸਰਕਾਰ ਮਿਲਖਾ ਸਿੰਘ ਜੀ ਅਤੇ ਉਨਾਂ ਦੇ ਪਰਿਵਾਰ ਦੇ ਨਾਲ ਖੜੀ ਹੈ। ਅਤੇ ਸਰਕਾਰ ਉਨਾੰ ਦੀ ਹਰ ਮਦਦ ਲਈ ਹਰ ਵਕਤ ਤਿਆਰ ਹੈ।
Milkha Singh:ਮਿਲਖਾ ਸਿੰਘ ਦੀ ਸਿਹਤ ਵਿੱਚ ਸੁਧਾਰ:ਡਾ.ਜਗਤ ਰਾਮ
ਫਲਾਇੰਗ ਸਿੱਖ ਮਿਲਖਾ ਸਿੰਘ (Milkha Singh) ਦੀ ਸਿਹਤ ਵਿਚ ਸੁਧਾਰ ਆਇਆ ਹੈ।ਇਸ ਦੀ ਪੁਸ਼ਟੀ PGIMER ਦੇ ਡਾਇਰੈਕਟਰ (Director of PGIMER) ਡਾਕਟਰ ਜਗਤ ਰਾਮ ਨੇ ਕੀਤੀ ਹੈ। ਡਾ.ਜਗਤ ਰਾਮ ਨੇ ਮਿਲਖਾ ਸਿੰਘ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਮਿਲਖਾ ਸਿੰਘ (Milkha Singh) ਦੀ ਸਿਹਤ ਵਿਚ ਸੁਧਾਰ ਆਇਆ ਹੈ ਅਤੇ ਉਨ੍ਹਾਂ ਦੀ ਸਿਹਤ ਦੇ ਸਾਰੇ ਪੈਰਾਮੀਟਰ ਸਥਿਰ ਹਨ।