ਚੰਡੀਗੜ੍ਹ: ਐਤਵਾਰ ਨੂੰ ਚੰਡੀਗੜ੍ਹ ਦੇ ਵਿੱਚ ਹੋਈ ਫਿਟਨੈਸ ਮੈਰਾਥਨ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ। ਇਸ ਫਿਟਨੈੱਸ ਮੈਰਾਥਨ ਨੂੰ "ਫਿੱਟ ਇੰਡੀਆ ਮੈਰਾਥਨ" ਦਾ ਨਾਂਅ ਦਿੱਤਾ ਗਿਆ ਹੈ। ਇਹ ਅਲੱਗ ਪ੍ਰਾਜੈਕਟ ਡੇਵਿਡ ਦੇ ਵੱਲੋਂ ਕਰਵਾਇਆ ਗਿਆ। ਇਹ ਪ੍ਰੋਗਰਾਮ ਛੇ ਸਾਲ ਦੇ ਬੱਚਿਆਂ ਤੋਂ ਲੈ ਕੇ 70 ਸਾਲ ਦੇ ਬਜ਼ੁਰਗਾਂ ਲਈ ਰੱਖਿਆ ਗਿਆ ਹੈ।
ਇਸ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਦੀਪਾਸ਼ ਸੇਖਰੀ ਅਤੇ ਐੱਮਟੀਵੀ ਫੇਮ ਕਲਾਕਾਰ ਅਦਿਤੀ ਗੋਇਲ ਨੇ ਦੱਸਿਆ ਕਿ ਇਸ ਮੈਰਾਥਨ ਦੇ ਵਿੱਚ ਲੋਕਾਂ ਨੇ ਯੋਗਾ, ਡਾਂਸ, ਭੰਗੜਾ, ਜ਼ੁੰਬਾ ਕਰਕੇ ਬਹੁਤ ਅਨੰਦ ਮਾਣਿਆ। ਰਸ਼ੀਆ ਤੋਂ ਆਈ ਇੱਕ ਯੋਗਾ ਟੀਚਰ ਨੇ ਬੱਚਿਆਂ ਨੂੰ ਯੋਗਾ ਕਰਵਾ ਕੇ ਉਨ੍ਹਾਂ ਨੂੰ ਸਿਹਤਮੰਦ ਰਹਿਣ ਲਈ ਯੋਗਾ ਦੀ ਕਲਾਸ ਦਿੱਤੀ। ਉਸ ਤੋਂ ਬਾਅਦ ਭੰਗੜਾ ਦੀ ਟੀਮ ਨੇ ਪਾਰਟੀ ਸਟੈਂਡ ਨੂੰ ਭੰਗੜਾ ਕਰਵਾਇਆ ਅਤੇ ਜ਼ੁੰਬਾ ਦੀ ਟੀਮ ਨੇ ਜ਼ੁੰਬਾ ਕਰਵਾਇਆ।
ਇਹ ਵੀ ਪੜੋ: ਵਿਸਾਖੀ ਮੌਕੇ 3 ਹਜ਼ਾਰ ਸਿੱਖ ਸ਼ਰਧਾਲੂ ਕਰਨਗੇ ਪਾਕਿ ਸਥਿਤ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ
ਇਸ ਮੈਰਾਥਨ ਦੇ ਵਿੱਚ ਅਨੰਦ ਮਾਣਦੇ ਹੋਏ ਫਿਟਨੈੱਸ ਕਿਸ ਤਰ੍ਹਾਂ ਰੱਖੀ ਜਾ ਸਕਦੀ ਹੈ ਉਹ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਅਤੇ ਕਰਵਾਈਆਂ ਗਈਆਂ। ਇਸ ਮੈਰਾਥਨ ਦੇ ਵਿੱਚ ਸਪੈਸ਼ਲ ਬੱਚਿਆਂ ਨੇ ਵੀ ਭਾਗ ਲਿਆ। ਜਿਨ੍ਹਾਂ ਦੇ ਲਈ ਇਸ ਮੈਰਾਥਨ ਤੋਂ ਆਈ ਆਮਦਾਨ ਦਾ 30% ਇਨ੍ਹਾਂ ਬੱਚਿਆਂ ਨੂੰ ਦਿੱਤਾ ਜਾਏਗਾ। ਇਸ ਮੈਰਾਥਨ ਦੇ ਵਿਚ ਜ਼ੁੰਬਾ ਭੰਗੜੇ ਦੇ ਨਾਲ-ਨਾਲ ਬੱਚਿਆਂ ਨੂੰ ਸੈਲਫ ਡਿਫੈਂਸ ਵੀ ਸਿਖਾਈ ਗਈ। ਇਸ ਪ੍ਰੋਗਰਾਮ ਵਿੱਚ ਮਸ਼ਹੂਰ ਟਿੱਕ- ਟਾਕ ਸਟਾਰ ਮਾਨਵ ਛਾਬੜਾ ਨੇ ਲੋਕਾਂ ਨਾਲ ਭੰਗੜਾ ਵੀ ਪਾਇਆ।