ETV Bharat / state

ਚੰਡੀਗੜ੍ਹ ਵਿੱਚ ਕੋਰੋਨਾ ਨਾਲ ਪਹਿਲੀ ਮੌਤ - ਚੰਡੀਗੜ੍ਹ ਕੋਰੋਨਾ ਵਾਇਰਸ ਦੇ ਮਾਮਲੇ

ਚੰਡੀਗੜ੍ਹ ਵਿੱਚ ਕੋਰੋਨਾ ਨਾਲ ਪਹਿਲੀ ਮੌਤ ਹੋ ਗਈ ਹੈ। ਕੋਰੋਨਾ ਵਾਇਰਸ ਨਾਲ ਮਰਨ ਵਾਲੀ ਮਹਿਲਾ ਦਾ ਨਾਂਅ ਦਰਸ਼ਨਾ ਹੈ, ਜਿਸਦੀ ਉਮਰ 82 ਸਾਲ ਦੱਸੀ ਜਾ ਰਹੀ ਹੈ।

ਚੰਡੀਗੜ੍ਹ ਵਿੱਚ ਕੋਰੋਨਾ ਨਾਲ ਪਹਿਲੀ ਮੌਤ
ਚੰਡੀਗੜ੍ਹ ਵਿੱਚ ਕੋਰੋਨਾ ਨਾਲ ਪਹਿਲੀ ਮੌਤ
author img

By

Published : May 3, 2020, 3:51 PM IST

ਚੰਡੀਗੜ੍ਹ: ਪੰਚਕੂਲਾ ਦੇ ਅਲਕੇਮਿਸਟ ਹਸਪਤਾਲ ਵਿੱਚ ਕੋਰੋਨਾ ਮਰੀਜ਼ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਕੋਰੋਨਾ ਵਾਇਰਸ ਨਾਲ ਮਰਨ ਵਾਲੀ ਮਹਿਲਾ ਦਾ ਨਾਂਅ ਦਰਸ਼ਨਾ ਹੈ, ਜਿਸਦੀ ਉਮਰ 82 ਸਾਲ ਦੱਸੀ ਜਾ ਰਹੀ ਹੈ। ਪੰਚਕੁਲਾ ਦੇ ਐਸਐਮਓ ਜਸਜੀਤ ਕੌਰ ਨੇ ਦੱਸਿਆ ਕਿ ਚੰਡੀਗੜ੍ਹ ਦੀ ਕੋਰੋਨਾ ਤੋਂ ਪੀੜਤ ਮਹਿਲਾ ਦਰਸ਼ਨਾ ਪੰਚਕੁਲਾ ਦੇ ਅਲਕੇਮਿਸਟ ਹਸਪਤਾਲ ਵਿੱਚ ਦਾਖ਼ਲ ਸੀ ਅਤੇ ਉਸ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀ ਚੱਲ ਰਹੀ ਸੀ ਅਤੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ।

ਵੇਖੋ ਵੀਡੀਓ

ਐਸਐਮਓ ਨੇ ਦੱਸਿਆ ਕਿ ਦਰਸ਼ਨਾ ਦਾ ਪੁੱਤਰ ਚੰਡੀਗੜ੍ਹ ਦਾ ਰਹਿਣ ਵਾਲਾ ਹੈ, ਜਿਸ ਦੇ ਚੱਲਦਿਆਂ ਦਰਸ਼ਨਾ ਦਾ ਅੰਤਿਮ ਸਸਕਾਰ ਚੰਡੀਗੜ੍ਹ ਵਿੱਚ ਹੋਵੇਗਾ। ਜਿਸ ਦੇ ਲਈ ਪੰਚਕੁਲਾ ਦਾ ਸਿਹਤ ਵਿਭਾਗ ਅਲਕੇਮਿਸਟ ਹਸਪਤਾਲ ਦੇ ਨਾਲ ਮਿਲ ਕੇ ਦਰਸ਼ਨਾ ਦੀ ਦੇਹ ਨੂੰ ਚੰਡੀਗੜ੍ਹ ਵਿੱਚ ਭੇਜਣ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੰਤਿਮ ਸਸਕਾਰ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਨਾਲ ਗੱਲ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 989, ਹੁਣ ਤੱਕ 20 ਦੀ ਹੋ ਚੁੱਕੀ ਹੈ ਮੌਤ

ਇਸ ਦੇ ਨਾਲ ਹੀ ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਹੁਣ ਤੱਕ ਕੋਰੋਨਾ ਦੇ 95 ਮਾਮਲੇ ਸਾਹਮਣੇ ਆ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.