ETV Bharat / state

ਫੌਜਾ ਸਿੰਘ ਸਰਾਰੀ ਨੂੰ ਵਿਰੋਧੀਆਂ ਨੇ ਲਾਏ ਰਗੜੇ,ਕਿਹਾ ਸਿਰਫ਼ ਅਸਤੀਫਾ ਕਾਫੀ ਨਹੀਂ ਸਰਕਾਰ ਕਰੇ ਕਾਰਵਾਈ

ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਅਸਤੀਫ਼ੇ (Fauja Singh Sararis resignation heated politics) ਮਗਰੋਂ ਤਮਾਮ ਵਿਰੋਧੀ ਪੰਜਾਬ ਸਰਕਾਰ ਅਤੇ ਫੌਜਾ ਸਿੰਘ ਸਰਾਰੀ ਨੂੰ ਨਿਸ਼ਾਨੇ ਉੱਤੇ ਲੈ ਰਹੇ ਹਨ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਿਰਫ ਅਸਤੀਫੇ ਨਾਲ ਕੁੱਝ ਨਹੀਂ ਹੋਣਾ ਪੰਜਾਬ ਸਰਕਾਰ ਨੂੰ ਫੌਜਾ ਸਿੰਘ ਖ਼ਿਲਾਫ਼ ਜਾਂਚ ਕਰਵਾ ਕੇ ਢੁੱਕਵੀਂ ਕਾਰਵਾਈ ਕਰਨੀ ਚਾਹੀਦੀ ਹੈ।

Fauja Singh Sararis resignation heated politics
ਫੌਜਾ ਸਿੰਘ ਸਰਾਰੀ ਦੇ ਅਸਤੀਫ਼ੇ 'ਤੇ ਗਰਮਾਈ ਸਿਆਸਤ, ਵਿਰੋਧੀਆਂ ਨੇ ਕਰੜੇ ਹੱਥੀਂ ਲਈ 'ਆਪ' ਸਰਕਾਰ
author img

By

Published : Jan 7, 2023, 4:48 PM IST

Updated : Jan 7, 2023, 5:25 PM IST

ਫੌਜਾ ਸਿੰਘ ਸਰਾਰੀ ਨੂੰ ਵਿਰੋਧੀਆਂ ਨੇ ਲਾਏ ਰਗੜੇ,ਕਿਹਾ ਸਿਰਫ਼ ਅਸਤੀਫਾ ਕਾਫੀ ਨਹੀਂ ਸਰਕਾਰ ਕਰੇ ਕਾਰਵਾਈ

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ (Fauja Singh Sararis resignation heated politics) ਦੇ ਦਿੱਤਾ ਹੈ। ਫੌਜਾ ਸਿੰਘ ਸਰਾਰੀ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਅਤੇ ਉਹਨਾਂ ਦੀ ਇਕ ਕਥਿਤ ਆਡੀਓ ਵੀ ਵਾਇਰਲ (Alleged audio viral) ਹੋਈ ਸੀ। ਜਿਸ ਤੋਂ ਬਾਅਦ ਵਿਰੋਧੀ ਲਗਾਤਾਰ ਉਹਨਾਂ ਨੂੰ ਘੇਰ ਰਹੇ ਸਨ ਅਤੇ ਸਰਾਰੀ ਉੱਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਹੁਣ ਸਰਾਰੀ ਦੇ ਅਸਤੀਫ਼ੇ ਤੋਂ ਬਾਅਦ ਸਿਆਸਤ ਗਰਮਾ ਗਈ ਹੈ ਅਤੇ ਲਗਾਤਾਰ ਸਿਆਸੀ ਪ੍ਰਤੀਕਿਰਆਵਾਂ ਸਾਹਮਣੇ ਆ ਰਹੀਆਂ ਹਨ ਸਰਾਰੀ ਦੇ ਅਸਤੀਫ਼ੇ ਤੋਂ ਬਾਅਦ ਹੁਣ ਕਾਰਵਾਈ ਦੀ ਮੰਗ ਵੀ ਪੁਰਜੋਰ ਹੋ ਗਈ ਹੈ।ਹਾਲਾਂਕਿ ਸਰਾਰੀ ਨੇ ਹਵਾਲਾ ਦਿੱਤਾ ਹੈ ਕਿ ਨਿੱਜੀ ਕਾਰਨਾਂ ਦੇ ਚੱਲਦਿਆਂ ਅਸਤੀਫ਼ਾ ਦਿੱਤਾ ਗਿਆ।

ਰਾਜਾ ਵੜਿੰਗ ਨੇ ਕਿਹਾ ਕਿ ਅਸਤੀਫ਼ਾ ਕਾਫ਼ੀ ਨਹੀਂ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਲਗਾਤਾਰ ਸਰਾਰੀ ਦੇ ਅਸਤੀਫ਼ਾ ਮੰਗਿਆ (Raja Waring asked for Sararis resignation) ਜਾ ਰਿਹਾ ਸੀ। ਜਿਸਨੇ ਆਪ ਹੀ ਅਸਤੀਫ਼ਾ ਦੇ ਦਿੱਤਾ। ਉਹਨਾਂ ਆਖਿਆ ਕਿ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਮੰਤਰੀ ਫੌਜਾ ਸਿੰਘ ਸਰਾਰੀ ਦੇ ਮਾਮਲੇ ਉੱਤੇ ਮੁੱਖ ਮੰਤਰੀ ਤੋਂ ਕਾਂਗਰਸ ਪਾਰਟੀ ਜਵਾਬ ਮੰਗ ਰਹੀ ਸੀ ਪਰ ਮੁੱਖ ਮੰਤਰੀ ਨੇ ਚੁੱਪੀ ਧਾਰ ਕੇ ਰੱਖੀ।ਉਹਨਾਂ ਆਖਿਆ ਕਿ ਆਪ ਨੂੰ ਹਿਮਾਚਲ ਅਤੇ ਗੁਜਰਾਤ ਚੋਣਾਂ ਦਾ ਡਰ (Fear of Himachal and Gujarat elections) ਸਤਾ ਰਿਹਾ ਸੀ ਕਿਉਂਕਿ ਲੋਕਾਂ ਨੇ ਸਵਾਲ ਕਰਨਾ ਸੀ ਕਿ 6 ਮਹੀਨਿਆਂ ਵਿਚ ਦੂਜੀ ਵਿਕਟ ਚੱਲੀ ਗਈ।ਉਹਨਾਂ ਆਖਿਆ ਕਿ ਇਕੱਲੇ ਅਸਤੀਫੇ ਨਾਲ ਹੀ ਨਹੀਂ ਗੱਲ ਬਣਨੀ ਬਲਕਿ ਸਰਾਰੀ ਖ਼ਿਲਾਫ਼ ਜਾਂਚ ਵੀ ਹੋਣੀ ਚਾਹੀਦੀ ਹੈ।

ਭਾਜਪਾ ਦਾ ਸਰਾਰੀ 'ਤੇ ਤੰਜ: ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਅਸਤੀਫੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ (BJP state president Ashwini Sharma) ਨੇ ਕਿਹਾ ਹੈ ਕਿ ਸਰਾਰੀ ਦਾ ਅਸਤੀਫਾ ਹੀ ਨਹੀਂ, ਸਗੋਂ ਉਨ੍ਹਾਂ ਦੇ ਕਾਰਜਕਾਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਮਾਮਲਾ ਲਗਾਤਾਰ ਉਠਾਇਆ ਜਾ ਰਿਹਾ ਹੈ। ਹਾਲਾਂਕਿ ਸਰਕਾਰ ਨੂੰ ਸਰਾਰੀ ਹਟਾਉਣ ਲਈ 6 ਮਹੀਨੇ ਲੱਗ ਗਏ। ਅਜਿਹੇ 'ਚ ਸਰਾਰੀ ਦੇ ਅਸਤੀਫੇ ਨਾਲ ਹੀ ਮਾਮਲਾ ਨਹੀਂ ਰੁਕੇਗਾ, ਸਗੋਂ ਉਨ੍ਹਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਕਾਰਜਕਾਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਸਰਾਰੀ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਪਾਰਟੀ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਵੇਗੀ।

ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਦਿੱਤਾ ਅਸਤੀਫ਼ਾ, ਪੰਜਾਬ ਮੰਤਰੀ ਮੰਡਲ ਵਿੱਚ ਹੋਵੇਗਾ ਫੇਰਬਦਲ !

ਭਾਜਪਾ ਆਗੂ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਦੇਰ ਆਏ ਦਰੁੱਸਤ ਆਏ ਉਨ੍ਹਾਂ ਕਿਹਾ ਕਿ ਫੌਜਾ ਸਿੰਘ ਸਰਹਾਲੀ ਨੂੰ ਅਸਤੀਫਾ (Resignation to Fauja Singh Sarhali) ਪਹਿਲੇ ਹੀ ਦੇ ਦੇਣਾ ਚਾਹੀਦਾ ਸੀ। ਭਗਵੰਤ ਮਾਨ ਨੂੰ ਪਿਹਲਾਂ ਹੀ ਸਰਕਾਰ ਵਿੱਚੋਂ ਕੱਢ ਦੇਣਾ ਚਾਹੀਦਾ ਸੀ ਡਾਕਟਰ ਵੇਰਕਾ ਨੇ ਕਿਹਾ ਕਿ ਆਡੀਓ ਕਲਿਪ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਕਾਲੀਆਂ ਕਰਤੂਤਾਂ ਤੇ ਕਾਰਨਾਮਿਆਂ ਦਾ ਡਾਕਟਰ ਵੇਰਕਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਕਰਪਸ਼ਨ ਫਰੀ ਪੰਜਾਬ ਕਰਨਾ ਹੈ ਅਤੇ ਦਿੱਲੀ ਦਾ ਦਖਲ ਬੰਦ ਕਰਨਾ ਪਵੇਗਾ ਤੇ ਦਿੱਲੀ ਦੇ ਲੋਕ ਜਿਹੜੇ ਸਰਕਾਰੀ ਦਫ਼ਤਰਾਂ ਨੂੰ ਚਲਾ ਰਹੇ ਹਨ ਉਹਨਾਂ ਦੀ ਦਖ਼ਲ ਅੰਦਾਜ਼ੀ ਬੰਦ ਹੋਣੀ ਚਾਹੀਦੀ।

Fauja Singh Sararis resignation heated politics
ਫੌਜਾ ਸਿੰਘ ਸਰਾਰੀ ਨੂੰ ਵਿਰੋਧੀਆਂ ਨੇ ਲਾਏ ਰਗੜੇ,ਕਿਹਾ ਸਿਰਫ਼ ਅਸਤੀਫਾ ਕਾਫੀ ਨਹੀਂ ਸਰਕਾਰ ਕਰੇ ਕਾਰਵਾਈ

ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਸਰਾਰੀ ਦੇ ਅਸਤੀਫ਼ੇ ਤੇ ਤੰਜ ਭਰਿਆ ਟਵੀਟ ਕੀਤਾ ਹੈ।ਉਹਨਾਂ ਆਪਣੇ ਟਵੀਟ ਵਿਚ ਲਿਿਖਆ ਕਿ 9ਵੀਂ ਬਾਲ ਵਿਚ ਆਪ ਦੀ ਦੂਜੀ ਵਿਕਟ ਡਿੱਗ ਗਈ।9 ਮਹੀਨਿਆਂ 'ਚ 2 ਭ੍ਰਿਸ਼ਟ ਮੰਤਰੀ ਨੰਗੇ ਹੋ ਗਏ।ਹੌਲੀ- ਹੌਲੀ 5 ਸਾਲਾਂ ਵਿਚ ਸਾਰੀ ਕੈਬਨਿਟ ਡਿੱਗ ਜਾਵੇਗੀ।ਉਹਨਾਂ ਆਖਿਆ ਕਿ ਭ੍ਰਿਸ਼ਟ ਪਾਰਟੀ ਆਪ ਦੀ ਸਰਕਾਰ ਟੀ-20 ਮੈਚ ਤੋਂ ਵੀ ਛੋਟੀ ਹੋਵੇਗੀ।

Last Updated : Jan 7, 2023, 5:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.