ਚੰਡੀਗੜ੍ਹ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਕਹਿਰ ਮਚਾ ਰੱਖਿਆ ਹੈ। ਭਾਰਤ ਵਿੱਚ ਵੀ 25 ਮਾਰਚ ਤੋਂ ਤਾਲਾਬੰਦੀ ਚੱਲ ਰਹੀ ਹੈ ਜੋ ਕਿ 3 ਮਈ ਤੱਕ ਵਧਾ ਦਿੱਤੀ ਗਈ ਹੈ। ਇਸ ਮੌਕੇ ਜਿੱਥੇ ਆਮ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ, ਉੱਥੇ ਹੀ ਕਿਸਾਨਾਂ ਨੂੰ ਵੀ ਤਾਲਾਬੰਦੀ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਕਾਰ ਨੇ ਕਿਸਾਨਾਂ ਨੂੰ ਕਣਕ ਕੱਟਣ ਦੀ ਰਾਹਤ ਤਾਂ ਦਿੱਤੀ ਹੈ ਪਰ ਕਿਸਾਨਾਂ ਲਈ ਹੋਰ ਸਮੱਸਿਆਵਾਂ ਵੀ ਖੜ੍ਹੀਆਂ ਹਨ। ਕਿਸਾਨਾਂ ਨੂੰ ਕਣਕ ਕੱਟਣ ਵਾਸਤੇ ਮਸ਼ੀਨਾਂ ਤਾਂ ਦੂਰ ਦੀ ਗੱਲ ਲੇਬਰ ਵੀ ਨਹੀਂ ਮਿਲ ਰਹੀ। ਉਨ੍ਹਾਂ ਨੂੰ ਕਣਕ ਹੱਥ ਨਾਲ ਕਟਾਉਣੀ ਪੈ ਰਹੀ ਹੈ। ਇਸ ਦੇ ਚਲਦਿਆਂ ਉਨ੍ਹਾਂ ਨੂੰ ਦਿਹਾੜੀਆਂ ਨੂੰ ਲੇਬਰ ਵੀ ਜ਼ਿਆਦਾ ਦੇਣੀ ਪੈ ਰਹੀ ਹੈ।
ਇਸ ਸਬੰਧੀ ਜਦੋਂ ਜੈਪੁਰ ਵਿੱਚ ਇਕ ਕਿਸਾਨ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਤਾਲਾਬੰਦੀ ਕਰਕੇ ਉਨ੍ਹਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਕ ਤਾਂ ਤਾਲਾਬੰਦੀ ਕਰਕੇ ਮਸ਼ੀਨਾਂ ਖੇਤਾਂ ਤੱਕ ਨਹੀਂ ਪਹੁੰਚ ਰਹੀਆਂ ਤੇ ਦੂਜਾ ਲੇਬਰ ਵੀ ਸਮੇਂ ਮੁਤਾਬਿਕ ਨਹੀਂ ਮਿਲ ਰਹੀ।
ਉਨ੍ਹਾਂ ਦੱਸਿਆ ਕਿ ਸਰਕਾਰ ਦਾ ਕਹਿਣਾ ਹੈ ਕਿ ਮੰਡੀ ਵਿੱਚ ਕਣਕ ਲਿਆਉਣ ਦਾ ਮੌਕਾ 10 ਦਿਨਾਂ ਬਾਅਦ ਮਿਲੇਗਾ ਤੇ ਉਦੋਂ ਤੱਕ ਕਣਕ ਸਾਂਭਣਾ ਬਹੁਤ ਔਖਾ ਕੰਮ ਹੈ, ਕਿਉਂਕਿ ਮੀਂਹ ਕਦੇ ਵੀ ਪੈ ਜਾਂਦਾ ਹੈ ਤੇ ਕਣਕ ਖ਼ਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਥੋੜੀ-ਥੋੜੀ ਕਰਕੇ ਕਣਕ ਕੱਟ ਰਹੇ ਹਨ ਤਾਂ ਕਿ ਮੰਡੀਆਂ ਵਿੱਚ ਕਣਕ ਲਿਜਾਣੀ ਸੌਖੀ ਹੋਵੇ।
ਇਹ ਵੀ ਪੜ੍ਹੋ: ਕਿਸਾਨਾਂ ਸਿਰ ਕਰਜ਼ੇ ਦੀ ਪੰਡ 'ਭਾਰੀ' ਕਰੇਗਾ ਕੋਰੋਨਾ !