ਚੰਡੀਗੜ੍ਹ: 2 ਨਵੰਬਰ 2018 ਵਿੱਚ ਲਾਂਚ ਕੀਤੀ ਗਈ 59 ਮਿੰਟ ਕਰਜ਼ਾ ਸਕੀਮ ਨੂੰ ਲੈ ਕੇ ਪੰਜਬ ਵਿੱਚ ਭਾਰੀ ਉਤਸ਼ਾਹ ਹੈ। ਇਸ ਸਕੀਮ ਦੇ ਚਲਦਿਆ ਐੱਮਐੱਸਐੱਮਈ ਨੂੰ ਇੱਕ ਕਰੋੜ ਰੁਪਏ ਤਕ ਦਾ ਕਰਜ਼ਾ ਆਸਾਨ ਪ੍ਰਕਿਰਿਆ ਰਾਹੀਂ ਦਿੱਤਾ ਜਾਂਦਾ ਹੈ। ਇਸ ਸਕੀਮ ਤਹਿਤ ਪੰਜਾਬ ਅੰਦਰ ਹੁਣ ਤਕ 597 ਕਰੋੜ ਰੁਪਏ ਦੀ ਕਰਜ਼ਾ ਰਕਮ ਅਦਾ ਕੀਤੀ ਜਾ ਚੁੱਕੀ ਹੈ। ਜਦਕਿ 1663 ਕਰੋੜ ਰੁਪਏ ਦੀ ਕਰਜ਼ਾ ਰਕਮ ਸੈਂਕਸ਼ਨ ਕਰ ਦਿੱਤੀ ਗਈ ਹੈ। ਇਸ ਨਾਲ ਪੰਜਾਬ ਦੀ ਸਨਅਤ ਨੂੰ ਖ਼ਾਸਾ ਲਾਭ ਹੋਵੇਗਾ ਅਤੇ ਵਿਸਤਾਰ ਲਈ ਆਸਾਨੀ ਨਾਲ ਕਰਜ਼ਾ ਮਿਲਣ ਨਾਲ ਇਸ ਦਾ ਲਾਭ ਪੰਜਾਬ ਦੀ ਅਰਥ ਵਿਵਸਥਾ ਨੂੰ ਹੋਵੇਗਾ।
ਜੇਕਰ ਲੁਧਿਆਣਾ, ਜਲੰਧਰ ਕਪੂਰਥਲਾ ਅਤੇ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ 16 ਮਈ ਤਕ 635 ਕਰਜ਼ ਮਨਜ਼ੂਰ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ ਲੁਧਿਆਣਾ 438, ਜਲੰਧਰ 144, ਬਰਨਾਲਾ 28 ਅਤੇ ਕਪੂਰਥਲਾ ਵਿੱਚ 25 ਕਰਜ਼ੇ ਮਨਜ਼ੂਰ ਕੀਤੇ ਗਏ।
ਜਲੰਧਰ ਵਿੱਚ 1249 ਕਰੋੜ, ਕਪੂਰਥਲਾ ਵਿੱਚ 42 ਕਰੋੜ, ਜਲੰਧਰ ਵਿੱਚ 307 ਕਰੋੜ ਅਤੇ ਬਰਨਾਲਾ ਵਿੱਚ 64 ਕਰੋੜ ਰੁਪਏ ਦੀ ਰਕਮ ਕਰਜ਼ੇ ਦੇ ਰੁਪ ਵਿੱਚ ਦਿੱਤੀ ਗਈ। ਚਾਰਾਂ ਸ਼ਹਿਰਾ ਵਿੱਚ 1663 ਕਰੋੜ ਰੁਪਏ ਦੇ ਕਰਜ਼ੇ ਸੈਂਕਸ਼ਨ ਹੋਏ ਹਨ। ਇਸ ਸਕੀਮ ਤਹਿਤ ਕਰਜ਼ਾ ਅਦਾ ਕਰਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ 402 ਕਰੋੜ, ਜਲੰਧਰ ਵਿੱਚ 159 ਕਰੋੜ, ਬਰਨਾਲਾ ਵਿੱਚ 29 ਕਰੋੜ ਅਤੇ ਕਪੂਰਥਲਾ ਵਿੱਚ 58 ਕਰੋੜ ਦੇ ਕਰਜ਼ੇ ਦਿੱਤੇ ਗਏ ਹਨ।
ਹੁਣ ਇਸ ਨੂੰ ਲੈ ਕੇ ਐੱਮਐੱਸਐੱਮਈ ਵਿਭਾਗ ਤੇ ਬੈਂਕਾਂ ਵੱਲੋਂ ਲੁਧਿਆਣਾ ਜ਼ੋਨ ਵਿੱਚ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਤਾਂ ਜੋਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾ ਸਕੇ।