ਚੰਡੀਗੜ੍ਹ: ਵਿਜੀਲੈਂਸ ਦੀ ਰਡਾਰ 'ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ (Allegations of fraud opening ceremony of theme park on former cm Channi) ਹਨ। ਸਾਬਕਾ ਸੀਐਮ ਚੰਨੀ ਖ਼ਿਲਾਫ਼ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਟੂਰਿਜ਼ਮ ਮਹਿਕਮੇ ਦੇ ਅਫ਼ਸਰ ਵੀ ਇਸ ਵਿਜੀਲੈਂਸ ਦੀ ਜਾਂਚ ਅਧਿਨ ਹਨ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਚਮਕੌਰ ਸਾਹਿਬ ਥੀਮ ਪਾਰਕ ਦੇ ਉਦਘਾਟਨੀ ਸਮਾਗਮ ਵਿਚ ਲੱਖਾਂ ਦੇ ਘਪਲੇਬਾਜ਼ੀ ਦਾ ਹੈ। ਇਲਜ਼ਾਮ ਹਨ ਕਿ ਸਾਲ 2021 ਦੇ ਸਮਾਗਮ 'ਚ ਲੱਖਾਂ ਰੁਪਏ ਦਾ ਘਪਲਾ ਹੋਇਆ ਸੀ। ਇਹ ਸਮਾਗਮ ਚਮਕੌਰ ਸਾਹਿਬ ਥੀਮ ਪਾਰਕ ਦਾ ਉਦਘਾਟਨੀ ਸਮਾਗਮ ਸੀ। ਸਾਬਕਾ ਸੀਐਮ ਚੰਨੀ ਨੇ 19 ਨਵੰਬਰ, 2021 ਨੂੰ ਥੀਮ ਪਾਰਕ ਦਾ ਉਦਘਾਟਨ ਕੀਤਾ ਸੀ। ਉਦਘਾਟਨੀ ਸਮਾਗਮ 'ਤੇ 1 ਕਰੋੜ 47 ਲੱਖ ਰੁਪਏ ਦਾ ਖ਼ਰਚ ਆਇਆ ਸੀ।
ਕਿਸ ਨੇ ਕੀਤੀ ਸ਼ਿਕਾਇਤ ਅਤੇ ਕਿਉਂ: ਬਠਿੰਡਾ ਦੇ ਪਿੰਡ ਭਾਗੂ ਦੇ ਵਸਨੀਕ ਰਾਜਵਿੰਦਰ ਸਿੰਘ ਨੇ ਇਸ ਸਬੰਧੀ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਹੈ। ਜਿਸ ਵਿੱਚ ਉਸ ਨੇ ਕਿਹਾ ਹੈ ਕਿ ਇਸ ਉਦਘਾਟਨੀ ਸਮਾਰੋਹ ’ਤੇ 1 ਕਰੋੜ 47 ਲੱਖ ਰੁਪਏ ਖਰਚ ਕੀਤੇ ਗਏ ਸਨ। ਜੋ ਕਿ ਮਾਰਕੀਟ ਰੇਟ ਤੋਂ ਵੱਧ ਹਨ। ਸ਼ਿਕਾਇਤਕਰਤਾ ਨੇ ਇਲਜ਼ਾਮ ਲਾਇਆ ਹੈ ਕਿ ਚਾਹ-ਖਾਣ ਜਾਂ ਟੈਂਟ ਆਦਿ ਦਾ ਜੋ ਵੀ ਪ੍ਰਬੰਧ ਕੀਤਾ ਗਿਆ ਹੈ। ਉਹ ਮਾਰਕੀਟ ਰੇਟ ਤੋਂ ਵੱਧ ਰੇਟ ’ਤੇ ਲਿਆ ਗਿਆ।
ਕੀ ਹਨ ਇਲਜ਼ਾਮ: ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਚਮਕੌਰ ਸਾਹਿਬ ਵਿਖੇ 19 ਨਵੰਬਰ 2021 ਨੂੰ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਦੇ ਉਦਘਾਟਨ ਸਮਾਰੋਹ ਦੇ ਪ੍ਰਬੰਧਾਂ ਵਿੱਚ ਭ੍ਰਿਸ਼ਟਾਚਾਰ ਹੋਇਆ ਹੈ। ਇਲਜ਼ਾਮ ਇਹ ਹਨ ਕਿ ਇਹ ਘੁਟਾਲਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੇਟੇ ਦੇ ਵਿਆਹ ਦੇ ਖਰਚੇ ਨੂੰ ਐਡਜਸਟ ਕਰਨ ਲਈ ਕੀਤਾ ਗਿਆ ਸੀ। ਜੋ ਠੇਕਾ ਦਿੱਤਾ ਗਿਆ ਸੀ ਉਸ ਨੂੰ ਅਲਾਟ ਕਰਨ ਵੇਲੇ ਵੀ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਕਿਉਂਕਿ ਇੱਕ ਹੀ ਦਿਨ ਵਿੱਚ ਟੈਂਡਰ ਪ੍ਰਕਾਸ਼ਿਤ ਕਰਕੇ ਸਿੰਗਲ ਬਿਲਡਰ ਪਾਰਟੀ ਨੂੰ ਇੱਕ ਹੀ ਦਿਨ ਵਿੱਚ ਟੈਂਡਰ ਅਲਾਟ ਕਰ ਦਿੱਤਾ ਗਿਆ ਸੀ।
ਵਿਜੀਲੈਂਸ ਬਿਊਰੋ ਵੱਲੋਂ ਜਾਂਚ ਸ਼ੁਰੂ: ਇਸ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਕੋਲ ਪਹੁੰਚ ਗਈ ਹੈ ਅਤੇ ਏਆਈਜੀ ਪੱਧਰ ਦਾ ਅਧਿਕਾਰੀ ਸ਼ਿਕਾਇਤ ਦੇ ਤੱਥਾਂ ਦੀ ਜਾਂਚ ਕਰ ਰਿਹਾ ਹੈ। 17 ਏਕੜ ਵਿੱਚ ਫੈਲੇ ਇਸ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਨੂੰ ਬਣਾਉਣ ਵਿੱਚ 10 ਸਾਲ ਲੱਗੇ ਹਨ। ਲਗਭਗ 55 ਕਰੋੜ ਰੁਪਏ ਦੀ ਲਾਗਤ ਆਈ ਸੀ।
ਇਹ ਵੀ ਪੜ੍ਹੋ:- PM ਮੋਦੀ ਦੇ ਕਾਰਜਕ੍ਰਮ ਵਿੱਚ ਕੋਈ ਬਦਲਾਅ ਨਹੀਂ, ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ