ਚੰਡੀਗੜ੍ਹ: ਲਾਭ ਕਮਾਉਣ ਲਈ ਚੰਡੀਗੜ੍ਹ ਵਿੱਚ ਨਾਜਾਇਜ਼ ਪੀਜੀ ਦਾ ਧੰਦਾ ਵੀ ਵੱਧ ਚੁੱਕਿਆ ਹੈ। ਚੰਡੀਗੜ੍ਹ ਦੀ ਹਰ ਦੂਜੀ-ਤੀਜੀ ਮੰਜ਼ਿਲ ਉੱਤੇ ਨਾਜਾਇਜ਼ ਪੀਜੀ ਖੋਲ੍ਹੋ ਗਏ ਹਨ, ਜਿੱਥੇ ਸ਼ਹਿਰ ਵਿੱਚ ਨਵੇਂ ਆਏ ਪ੍ਰਵਾਸੀਆਂ ਕੋਲੋਂ ਪ੍ਰਤੀ ਵਿਦਿਆਰਥੀ 12,000 ਕਿਰਾਇਆ ਵਸੂਲਿਆ ਜਾ ਰਿਹਾ ਹੈ। ਇੱਥੇ 15-16 ਵਿਦਿਆਰਥੀ ਇੱਕੋ ਮੰਜਿਲ ਉੱਤੇ ਰਹਿਣ ਲਈ ਮਜ਼ਬੂਰ ਹਨ। ਮੋਟੀ ਰਕਮ ਤਾਂ ਵਿਦਿਆਰਥੀਆਂ ਤੋਂ ਲਈ ਜਾਂਦੀ ਹੈ, ਪਰ ਉਨ੍ਹਾਂ ਦੀ ਜਾਨ ਦੀ ਪਰਵਾਹ ਨਹੀਂ ਕੀਤੀ ਜਾ ਰਹੀ ਹੈ।
ਈਟੀਵੀ ਭਾਰਤ ਨੇ ਚੰਡੀਗੜ੍ਹ ਦੇ ਪੀਜੀ ਦਾ ਰਿਐਲਟੀ ਚੈਕ ਕੀਤਾ ਹੈ, ਜਿੱਥੇ ਸੱਚਾਈ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਵਿਦਿਆਰਥੀਆਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਪੀਜੀ ਦੀ ਹਾਲਤ ਇੰਨੀ ਜ਼ਿਆਦਾ ਖ਼ਰਾਬ ਹੈ ਕਿ ਜੇਕਰ ਕੋਈ ਹਾਦਸਾ ਵਾਪਰ ਜਾਵੇ ਤਾਂ, ਵਿਦਿਆਰਥੀ ਅੰਦਰਦ ਹੀ ਫੱਸ ਜਾਣਗੇ। ਇੱਥੋ ਉਨ੍ਹਾਂ ਨੂੰ ਬਚਾਉਣਾ ਹੀ ਬਹੁਤ ਮੁਸ਼ਕਿਲ ਹੋਵੇਗਾ। ਜ਼ਿਆਦਾਤਰ ਪੀਜੀ ਪਲਾਈਆਂ ਦੇ ਬਣੇ ਹੋਏ ਹਨ, ਸੀਲੀਂਗ ਤੱਕ ਵੀ ਪਲਾਈਆਂ ਦੀ ਕੀਤੀ ਗਈ ਹੈ, ਜੋ ਅੱਗ ਦੀ ਇੱਕ ਚੰਗਿਆੜੀ ਨੂੰ ਭੜਕਾ ਦੇਵੇਗੀ ਤੇ ਵੱਡੇ ਹਾਦਸੇ ਨੂੰ ਸੱਦਾ ਦੇਵੇਗੀ। ਪੀਜੀ ਵਿੱਚ ਕਮਰਿਆਂ ਦੇ ਨਾਂਅ ਉੱਤੇ ਸਿਰਫ਼ ਛੋਟੇ-ਛੋਟੇ ਕੇਬਿਨ ਬਣਾਏ ਗਏ ਹਨ।ਏਸੀ ਦੀਆਂ ਖੁਲੀਆਂ ਤਾਰਾਂ ਵਿੱਚ ਕਦੇ ਵੀ ਸ਼ਾਰਟ ਸਰਕਿਟ ਨਾਲ ਅੱਗ ਲੱਗ ਸਕਦੀ ਹੈ ਜਿਸ ਨਾਲ ਭਿਆਨਕ ਹਾਦਸਾ ਵਾਪਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਸ਼ਨੀਵਾਰ ਨੂੰ ਸੈਕਟਰ 32 ਦੇ ਪੀਜੀ ਵਿੱਚ ਅੱਗ ਲੱਗ ਜਾਣ ਕਾਰਨ 3 ਕੁੜੀਆਂ ਦੀ ਮੌਤ ਹੋ ਗਈ ਤੇ 2 ਜਖ਼ਮੀ ਹੋ ਗਈਆਂ ਹਨ। ਜਿਸ ਪੀਜੀ ਵਿੱਚ ਇਹ ਹਾਦਸਾ ਵਾਪਰਿਆਂ ਸੀ, ਉਹ ਵੀ ਪਲਾਈਆਂ ਨਾਲ ਬਣਾਇਆ ਹੋਇਆ ਸੀ।
ਇਹ ਵੀ ਪੜ੍ਹੋ: ਅਹਿਮਦਾਬਾਦ ਪੁੱਜੇ ਪੀਐਮ ਮੋਦੀ, ਟਰੰਪ ਨੇ ਹਿੰਦੀ ਵਿੱਚ ਕੀਤਾ ਟਵੀਟ