ਚੰਡੀਗੜ੍ਹ ਡੈਸਕ : ਖਰੜ ਇਲਾਕੇ ਵਿੱਚ ਬੀਤੀ ਦੇਰ ਰਾਤ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ। ਇਸ ਮੁਕਾਬਲੇ ਦੌਰਾਨ 25 ਦੇ ਕਰੀਬ ਗੋਲੀਆਂ ਚੱਲੀਆਂ ਸਨ। ਇਸ ਗੋਲੀਬਾਰੀ ਵਿੱਚ ਦੋ ਗੈਂਗਸਟਰ ਜ਼ਖ਼ਮੀ ਹੋ ਗਏ, ਜਿਸ ਮਗਰੋਂ ਪੁਲਿਸ ਨੇ ਦੋਵਾਂ ਗੈਂਗਸਟਰਾਂ ਨੂੰ ਕਾਬੂ ਕੀਤਾ। ਇਨ੍ਹਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇਕ ਕਾਰ ਵੀ ਜ਼ਬਤ ਕੀਤੀ ਹੈ।
ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਬਦਮਾਸ਼ਾਂ ਨੇ ਕਥਿਤ ਤੌਰ ਉਤੇ ਫ਼ਤਹਿਗੜ੍ਹ ਸਾਹਿਬ ਦੇ ਜੀਟੀ ਰੋਡ ਨਜ਼ਦੀਕ ਭੱਟ ਮਾਜਰਾ ਪਿੰਡ ਵਿੱਚ ਭਾਰਤ ਪੈਟਰੋਲੀਅਮ ਦੇ ਮੁਲਾਜ਼ਮ ਕੋਲੋਂ 40 ਲੱਖ ਰੁਪਏ ਲੁੱਟੇ ਸਨ, ਜਿਸ ਦੀ ਲੀਡ ਮਿਲਣ ਉਤੇ ਪੁਲਿਸ ਇਨ੍ਹਾਂ ਦੀ ਪੈੜ ਨੱਪਦੀ ਖਰੜ ਪਹੁੰਚੀ ਤੇ ਇਨ੍ਹਾਂ ਨੂੰ ਘੇਰਿਆ ਗਿਆ। ਇਸ ਦੌਰਾਨ ਦੋਵਾਂ ਕੋਲ ਹਥਿਆਰ ਹੋਣ ਕਾਰਨ ਇਨ੍ਹਾਂ ਨੇ ਪੁਲਿਸ ਉਤੇ ਫਾਇਰਿੰਗ ਕਰ ਦਿੱਤੀ। ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ, ਜਿਸ ਵਿੱਚ ਦੋਵੇਂ ਗੈਂਗਸਟਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਬਾਅਦ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
- Bihar News: ਭੋਜਪੁਰੀ ਗਾਇਕਾ ਨਿਸ਼ਾ ਉਪਾਧਿਆਏ ਨੂੰ ਸਟੇਜ ਸ਼ੋਅ ਦੌਰਾਨ ਵੱਜੀ ਗੋਲੀ, ਪਟਨਾ ਦੇ ਮੈਕਸ ਹਸਪਤਾਲ 'ਚ ਭਰਤੀ
- ਐਡਮਿਸ਼ਨ ਪੋਰਟਲ ਦੇ ਵਿਰੋਧ ਵਿੱਚ ਬਰਨਾਲਾ ਵਿੱਚ ਪੇਪਰਾਂ ਦਾ ਬਾਈਕਾਟ, ਅਧਿਆਪਕਾਂ ਨੇ ਕਿਹਾ- "ਕਾਲਜਾਂ ਦੇ ਫੰਡ ਹੜੱਪਣਾ ਚਾਹੁੰਦੀ ਮਾਨ ਸਰਕਾਰ"
- ਕਿਸਾਨਾਂ ਵੱਲੋਂ ਵਿਕਰੇਤਾ ਉਤੇ ਮਹਿੰਗੇ ਭਾਅ ਬੀਜ ਵੇਚਣ ਦੇ ਇਲਜ਼ਾਮ, ਵਿਭਾਗ ਨੇ ਮਾਰਿਆ ਛਾਪਾ, ਬਿੱਲ ਹੋਏ ਬਰਾਮਦ
ਨਾਕਾਬੰਦੀ ਦੌਰਾਨ ਪੁਲਿਸ ਨੇ ਰੋਕੀ ਗੱਡੀ : ਦੱਸ ਦਈਏ ਕਿ ਦੇਰ ਰਾਤ 1 ਵਜੇ ਦੇ ਕਰੀਬ ਪੁਲਿਸ ਨੇ ਖਰੜ ਨਜ਼ਦੀਕ ਜਦੋਂ ਇਨ੍ਹਾਂ ਬਦਮਾਸ਼ਾਂ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਗੱਡੀ ਰੋਕਣ ਦੀ ਥਾਂ ਪੁਲਿਸ ਉਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ। ਪੁਲਿਸ ਨੇ ਉਕਤ ਕਾਰ ਵੀ ਜ਼ਬਤ ਕਰ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਗੈਂਗਸਟਰਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ਕੋਲੋਂ ਪੁੱਛਗਿੱਛ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਪੈਟਰੋਲ ਪੰਪ ਤੋਂ ਲੁੱਟੇ ਸੀ 40 ਲੱਖ ਰੁੁਪਏ : ਪੈਟਰੋਲ ਪੰਪ ਦੇ ਕਰਮਚਾਰੀ ਹਰਮੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਗੰਨਮੈਨ 40.8 ਲੱਖ ਰੁਪਏ ਜਮ੍ਹਾ ਕਰਵਾਉਣ ਲਈ ਐਸਬੀਆਈ ਦੀ ਸਰਹਿੰਦ ਸਿਟੀ ਸ਼ਾਖਾ ਵਿੱਚ ਜਾ ਰਹੇ ਸਨ। ਜਿਵੇਂ ਹੀ ਉਹ ਮਾਧੋਪੁਰ ਚੌਕ ਨੇੜੇ ਪਹੁੰਚੇ ਤਾਂ ਚਾਰ ਕਾਰ ਸਵਾਰ ਲੁਟੇਰੇ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ, ਮੌਕੇ 'ਤੇ ਆ ਗਏ ਅਤੇ ਚਾਰ ਰਾਉਂਡ ਫਾਇਰ ਕੀਤੇ। ਉਹ ਗੰਨਮੈਨ ਦਾ ਹਥਿਆਰ ਅਤੇ ਨਕਦੀ ਵੀ ਖੋਹ ਕੇ ਰਾਜਪੁਰਾ ਵੱਲ ਫ਼ਰਾਰ ਹੋ ਗਏ, ਜਿਸ ਮਗਰੋਂ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਤੇ ਅੱਜ ਇਨ੍ਹਾਂ ਨੂੰ ਘੇਰਿਆ।