ਚੰਡੀਗੜ੍ਹ: ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐਫਓ) ਦਾ ਪ੍ਰੋਵੀਜ਼ਨਲ ਪੇ-ਰੋਲ ਡੇਟਾ 20 ਮਾਰਚ, 2021 ਨੂੰ ਪ੍ਰਕਾਸ਼ਿਤ ਹੋਇਆ। ਜਿਸ 'ਚ ਦੱਸਿਆ ਗਿਆ ਕਿ ਜਨਵਰੀ 2020-21 ਦੇ ਮਹੀਨੇ ਦੌਰਾਨ 13.36 ਲੱਖ ਗਾਹਕਾਂ ਦਾ ਵਾਧਾ ਹੋਇਆ ਹੈ। ਇਸ ਚ ਇਹ ਵੀ ਦੱਸਿਆ ਗਿਆ ਹੈ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਵੀ ਈਪੀਐਫਓ ਨੇ ਤਕਰੀਬਨ 62.49 ਲੱਖ ਗਾਹਕ ਆਪਣੇ ਨਾਲ ਜੋੜੇ ਹਨ। ਇਹ ਡੇਟਾ ਦਸੰਬਰ, 2020 ਤੇ ਜਨਵਰੀ, 2021 ਦੇ ਮਹੀਨੇ ਲਈ 24% ਦੀ ਤਰੱਕੀ ਨੂੰ ਦਰਸਾ ਰਿਹਾ ਹੈ।
ਈਪੀਐਫਓ ਪੇ-ਰੋਲ ਦੀ ਇਹ ਤਰੱਕੀ ਈਪੀਐਫਓ ਵਲੋਂ ਚੁੱਕੀਆਂ ਗਈਆਂ ਹਾਲ ਦੀਆਂ ਹੀ ਈ-ਪਹਿਲਕਦਮੀਆਂ ਕਾਰਨ ਹੈ। ਜੋ ਬਿਨਾਂ ਕਿਸੇ ਰੁਕਾਵਟ ਦੇ ਨਾਲ ਕੋਵਿਡ-19 ਮਹਾਂਮਾਰੀ ਦਰਮਿਆਨ ਭਾਰਤ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਏਬੀਆਰਵਾਈ, ਪੀਐਮਜੀਕੇਵਾਈ ਅਤੇ ਪੀਐਮਆਰਪੀਵਾਈ ਰਾਹੀ ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ।
ਇਹ ਵੀ ਪੜੋ: ਵਿਜੈ ਕਾਲੜਾ ਦੀ ਕੇਂਦਰ ਤੇ ਕਾਂਗਰਸ ਨੂੰ ਸਿੱਧੀ ਚੁਣੌਤੀ
ਦੱਸ ਦਈਏ ਕਿ ਜਨਵਰੀ ਦੇ ਮਹੀਨੇ ਦੌਰਾਨ 13.36 ਲੱਖ ਗਾਹਕਾਂ ਚੋਂ ਤਕਰੀਬਨ 8.20 ਲੱਖ ਨਵੇਂ ਮੈਂਬਰਾਂ ਨੇ ਈਪੀਐਫਓ ਦੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਲਾਭ ਪਹਿਲੀ ਵਾਰ ਪ੍ਰਾਪਤ ਕੀਤਾ। 5.16 ਲੱਖ ਨੈੱਟ ਗਾਹਕ ਬਾਹਰ ਚਲੇ ਗਏ ਅਤੇ ਫਿਰ ਈਪੀਐਫਓ ਵਿਚ ਮੁੜ ਤੋਂ ਸ਼ਾਮਿਲ ਹੋ ਗਏ ਜੋ ਈਪੀਐਫਓ ਵਲੋਂ ਕਵਰ ਕੀਤੇ ਗਏ ਸੰਸਥਾਨਾਂ ਅੰਦਰ ਹੀ ਗਾਹਕਾਂ ਵਲੋਂ ਨੌਕਰੀਆਂ ਬਦਲਣ ਦਾ ਸੰਕੇਤ ਦਿੰਦਾ ਹੈ ਅਤੇ ਫਾਈਨਲ ਸੈਟਲਮੈਂਟ ਦੇ ਵਿਕਲਪ ਦੀ ਬਜਾਏ ਗਾਹਕਾਂ ਨੇ ਆਪਣੇ ਫੰਡ ਟ੍ਰਾਂਸਫਰ ਕਰਕੇ ਆਪਣੀ ਮੈਂਬਰਸ਼ਿਪ ਬਣਾਈ ਰੱਖਣ ਨੂੰ ਤਰਜੀਹ ਦਿੱਤੀ। ਮੈਂਬਰ ਹੁਣ ਪੁਰਾਣੇ ਪੀਐਫ ਖਾਤੇ ਤੋਂ ਪੀਐਫ ਹੋਲਡਿੰਗਜ਼ ਦੀ ਨਿਰਵਿਘਨ ਆਟੋ ਟ੍ਰਾਂਸਫਰ ਦੀ ਸਹੂਲਤ ਪ੍ਰਾਪਤ ਕਰਕੇ ਨੌਕਰੀ ਬਦਲਣ ਨਾਲ ਨਵੇਂ ਪੀਐਫ ਖਾਤੇ ਦੀ ਸਹੂਲਤ ਪ੍ਰਾਪਤ ਕਰ ਰਹੇ ਹਨ ਜੋ ਉਨ੍ਹਾਂ ਨੂੰ ਈਪੀਐਫਓ ਨਾਲ ਆਪਣੀ ਮੈਂਬਰਸ਼ਿਪ ਬਣਾਏ ਰੱਖਣ ਦੀ ਸਹੂਲਤ ਦਿੰਦਾ ਹੈ।
ਵੱਖ-ਵੱਖ ਵਰਗਾਂ ਦਾ ਇਹ ਹੈ ਵਿਸ਼ਲੇਸ਼ਣ
ਉਮਰ ਦੇ ਆਧਾਰ ਤੇ ਵਿਸ਼ਲੇਸ਼ਣ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਜਨਵਰੀ, 2021 ਦੌਰਾਨ 22 ਤੋਂ 25 ਦੀ ਉਮਰ ਵਿਚਾਲੇ ਮੈਂਬਰਾਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਜੋ ਤਕਰੀਬਨ 3.48 ਲੱਖ ਸ਼ੁੱਧ ਦਾਖਲਿਆਂ ਨਾਲ ਸੀ। ਇਸ ਉਪਰ ਉਮਰ ਸਮੂਹ ਨੌਕਰੀਆਂ ਦੇ ਬਾਜ਼ਾਰ ਵਿਚ ਨਵੇਂ ਵਿਅਕਤੀਆਂ ਵਜੋਂ ਵਿਚਾਰ ਕੀਤਾ ਗਿਆ ਹੈ । ਇਸ ਤੋਂ ਬਾਅਦ 29 ਤੋਂ 35 ਸਾਲਾਂ ਦੀ ਉਮਰ ਦੇ ਤਕਰੀਬਨ 2.69 ਲੱਖ ਸ਼ੁੱਧ ਮੈਂਬਰਾਂ ਦਾ ਦਾਖ਼ਲਾ ਹੋਇਆ ਹੈ। ਪੈਨ ਇੰਡੀਆ ਤੁਲਨਾ ਇਹ ਦਰਸਾਉਂਦੀ ਹੈ ਕਿ ਮਹਾਰਾਸ਼ਟਰ, ਹਰਿਆਣਾ, ਗੁਜਰਾਤ, ਤਾਮਿਲਨਾਡੂ ਅਤੇ ਕਰਨਾਟਕ ਨੈੱਟ ਪੇਰੋਲ ਵਾਧੇ ਵਿਚ ਸਭ ਤੋਂ ਅੱਗੇ ਹਨ। ਲਿੰਗਪਾਤ ਵਰਗ ਦੇ ਆਧਾਰ ਤੇ ਵਿਸ਼ਲੇਸ਼ਣ ਇਹ ਦਰਸਾਉਂਦਾ ਹੈ ਕਿ ਜਨਵਰੀ, 2021 ਵਿਚ 2.61 ਲੱਖ ਸ਼ੁੱਧ ਮਹਿਲਾ ਗਾਹਕਾਂ ਦਾ ਵਾਧਾ ਹੋਇਆ ਜੋ ਦਸੰਬਰ, 2020 ਦੇ ਪਿਛਲੇ ਮਹੀਨੇ ਤੋਂ ਅਨੁਮਾਨਤ 30% ਵਾਧਾ ਦਰਸਾਉਂਦਾ ਹੈ।