ETV Bharat / state

'ਅੱਤਵਾਦੀਆਂ ਨੇ ਚੰਡੀਗੜ੍ਹ ਦੇ ਏਲਾਂਤੇ ਮਾਲ ਦੀ ਰੇਕੀ ਵੀ ਕੀਤੀ ਸੀ'

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਜੰਮੂ ਕਸ਼ਮੀਰ ਵਿੱਚ ਫੜੇ ਗਏ ਡੀਐੱਸਪੀ ਦਵਿੰਦਰ ਸਿੰਘ ਤੋਂ ਕੀਤੀ ਪੁੱਛਗਿੱਛ ਵਿੱਚ ਕਾਫ਼ੀ ਖੁਲਾਸੇ ਹੋ ਰਹੇ ਹਨ। ਇਸ ਦੌਰਾਨ ਦਵਿੰਦਰ ਸਿੰਘ ਨੇ ਚੰਡੀਗੜ੍ਹ ਨੂੰ ਲੈ ਕੇ ਇੱਕ ਨਵਾਂ ਖ਼ੁਲਾਸਾ ਕੀਤਾ ਹੈ।

ਏਲਾਂਟੇ ਮਾਲ
ਏਲਾਂਟੇ ਮਾਲ
author img

By

Published : Jan 16, 2020, 7:26 PM IST

ਚੰਡੀਗੜ੍ਹ: ਜੰਮੂ ਕਸ਼ਮੀਰ ਵਿੱਚ ਫੜੇ ਗਏ ਡੀਐੱਸਪੀ ਦਵਿੰਦਰ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਅੱਤਵਾਦੀਆਂ ਨੂੰ ਚੰਡੀਗੜ੍ਹ ਲੈ ਕੇ ਆਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਸੈਕਟਰ 19 ਦੀ ਮਾਰਕੀਟ ਤੇ ਏਲਾਂਤੇ ਮਾਲ ਦੀ ਰੇਕੀ ਕੀਤੀ ਸੀ। ਦੱਸਣਯੋਗ ਹੈ ਕਿ ਡੀਐੱਸਪੀ ਦਵਿੰਦਰ ਸਿੰਘ ਉਨ੍ਹਾਂ ਅੱਤਵਾਦੀਆਂ ਨੂੰ ਪਠਾਨਕੋਟ ਵਿੱਚ ਛੱਡ ਕੇ ਚੰਡੀਗੜ੍ਹ ਸੈਕਟਰ 51 ਵਿੱਚ ਸਥਿਤ ਫਲੈਟ 'ਤੇ ਆ ਗਿਆ ਸੀ।

ਵੀਡੀਓ

ਦੱਸ ਦਈਏ, ਛੁੱਟੀ ਵਾਲੇ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਏਲਾਂਤੇ ਮਾਲ ਵਿੱਚ ਆਮ ਲੋਕਾਂ ਦੀ ਭਾਰੀ ਭੀੜ ਰਹਿੰਦੀ ਹੈ। ਇਸ ਦੇ ਨਾਲ ਹੀ ਐੱਨਆਈਏ ਵੱਲੋਂ 26 ਜਨਵਰੀ ਮੌਕੇ ਵੱਡੀ ਸਾਜ਼ਿਸ਼ ਸਾਹਮਣੇ ਲਿਆਂਦੀ ਗਈ ਹੈ। ਹੁਣ ਵੇਖਣਾ ਹੋਵੇਗਾ ਕਿ ਹੋਰ ਪੁੱਛਗਿੱਛ ਦੌਰਾਨ ਡੀਐੱਸਪੀ ਦਵਿੰਦਰ ਸਿੰਘ ਕੀ-ਕੀ ਨਵੇਂ ਖ਼ੁਲਾਸੇ ਕਰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ?

Intro:ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਵੱਲੋਂ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਫੜੇ ਗਏ ਡੀਐੱਸਪੀ ਦਵਿੰਦਰ ਸਿੰਘ ਦੇ ਨਾਲ ਹੋਈ ਪੁੱਛਗਿੱਛ ਦੇ ਵਿੱਚ ਖੁਲਾਸੇ ਕੀਤੇ ਜਾ ਰਹੇ ਨੇ ਜਿਵੇਂ ਕਿ ਡੀਐੱਸਪੀ ਦਵਿੰਦਰ ਸਿੰਘ ਨੇ ਦੱਸਿਆ ਸੀ ਕਿ ਚੰਡੀਗੜ੍ਹ ਦੇ ਵਿੱਚ ਉਹ ਅੱਤਵਾਦੀਆਂ ਨੂੰ ਲੈ ਕੇ ਆਇਆ ਸੀ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇੱਕ ਪਾਸੇ ਉਨ੍ਹਾਂ ਨੇ ਸੈਕਟਰ ਉੱਨੀ ਦੀ ਮਾਰਕੀਟ ਦੀ ਰੇਕੀ ਕੀਤੀ ਸੀ ਉੱਥੇ ਹੀ ਚੰਡੀਗੜ੍ਹ ਦੇ ਅਲਾਂਟੇ ਮਾਲ ਦੀ ਰੇਕੀ ਵੀ ਅੱਤਵਾਦੀਆਂ ਦੇ ਵੱਲੋਂ ਕੀਤੀ ਗਈ ਸੀ

Body:ਦੱਸਣਯੋਗ ਹੈ ਕਿ ਪਠਾਨਕੋਟ ਦੇ ਵਿੱਚ ਡੀਐੱਸਪੀ ਦਵਿੰਦਰ ਸਿੰਘ. ਉਨ੍ਹਾਂ ਅੱਤਵਾਦੀਆਂ ਨੂੰ ਛੱਡ ਕੇ ਚੰਡੀਗੜ੍ਹ ਸੈਕਟਰ ਇਕਵੰਜਾ ਤੇ ਨੇ ਫਲੈਟ ਤੇ ਆ ਗਿਆ ਸੀ ਜੇ ਸੰਭਾਲ ਦੋਵੇਂ ਅੱਤਵਾਦੀ ਚੰਡੀਗੜ੍ ਸੈਕਟਰ 51ਪਹੁੰਚੇ ਸੀ ਅਤੇ ਉੱਥੇ ਰੁਕੇ ਵੀ ਸੀ ਅਤੇ ਇਸ ਤੋਂ ਬਾਅਦ ਦੋਨਾਂ ਦੇ ਵੱਲੋਂ ਸੈਕਟਰ ਉੱਨੀ ਦੀ ਮਾਰਕੀਟ ਅਤੇ ਬਾਅਦ ਵਿੱਚ ਅਲਾਂਟੇ ਮਾਲ ਦੀ ਰੇਕੀ ਵੀ ਕੀਤੀ ਗਈ ਸੀ ਉਨ੍ਹਾਂ ਦੇ ਵੱਲੋਂ ਚੰਡੀਗੜ੍ਹ ਦੀ ਰੇਕੀ ਕਰਨ ਦੇ ਪਿੱਛੇ ਕੀ ਮਨਸਾ ਸਿੰਘ ਹਾਲੇ ਤੱਕ ਇਹ ਸਾਫ ਨਹੀਂ ਹੋ ਪਾਇਆ ਪਰ ਡੀਐੱਸਪੀ ਦਵਿੰਦਰ ਸਿੰਘ ਦੇ ਨਾਲ ਅੱਤਵਾਦੀਆਂ ਦੇ ਤਾਰ ਚੰਡੀਗੜ੍ਹ ਨਾਲ ਜੁੜੇ ਹੋਣ ਦੀ ਗੱਲ ਵੀ ਸਾਹਮਣੇ ਆਈ

Conclusion:ਦੱਸਣਯੋਗ ਹੈ ਕਿ ਛੁੱਟੀ ਵਾਲੇ ਦਿਨ ਸ਼ਨੀਵਾਰ ਐਤਵਾਰ ਨੂੰ ਅਲਾਂਟੇ ਮਾਲ ਦੇ ਵਿੱਚ ਆਮ ਲੋਕਾਂ ਦੀ ਭਾਰੀ ਭੀੜ ਰਹਿੰਦੀ ਹੈ ਅਤੇ ਨੂੰ ਕੁਝ ਹੀ ਦਿਨਾਂ ਦੇ ਵਿੱਚ ਛੱਬੀ ਜਨਵਰੀ ਵੀ ਆਉਣ ਵਾਲੀ ਇਸ ਨੂੰ ਲੈ ਕੇ ਇੱਕ ਵੱਡੀ ਸਾਜ਼ਿਸ਼ ਐੱਨਆਈਏ ਦੇ ਵੱਲੋਂ ਸਾਹਮਣੇ ਲਿਆਂਦੀ ਗਈ ਹੈ ਹੁਣ ਵੇਖਣਾ ਹੋਵੇਗਾ ਕਿ ਹੋਰ ਪੁੱਛਗਿੱਛ ਦੇ ਵਿੱਚ ਡੀਐੱਸਪੀ ਦਵਿੰਦਰ ਸਿੰਘ ਕੀ ਨਵੇਂ ਖ਼ੁਲਾਸੇ ਕਰਦਾ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.