ਚੰਡੀਗੜ੍ਹ : ਜ਼ਿਲ੍ਹਾ ਗੁਰਦਾਸਪੁਰ ਭਾਰਤ ਪਾਕਿਸਤਾਨ ਬਾਰਡਰ ਉੱਤੇ ਡਰੋਨ ਬਰਾਮਦ ਹੋਇਆ ਹੈ। ਜਾਣਕਾਰੀ ਮੁਤਾਬਿਕ ਇਹ Hexacopter ਡਰੋਨ ਪਾਕਿਸਤਾਨ ਵਾਲੇ ਪਾਸਿਓਂ ਆਇਆ ਦੱਸਿਆ ਜਾ ਰਿਹਾ ਹੈ। ਬੀਐੱਸਐੱਫ ਨੇ ਇਹ ਡਰੋਨ ਡੇਗਣ ਲ਼ਈ 32 ਰਾਊਂਡ ਫਾਇਰ ਕੀਤੇ ਹਨ। ਇਸ ਤੋਂ ਬਾਅਦ ਇਸਨੂੰ ਰਿਕਵਰ ਕਰ ਲਿਆ ਗਿਆ। ਜਾਣਕਾਰੀ ਮੁਤਾਬਿਕ ਡਰੋਨ ਸੀਏਕੇ ਸੀਰਜ ਹੈ ਅਤੇ ਇਸ ਕੋਲੋਂ ਰਾਇਫਲ, 2 ਮੈਗਜੀਨ, 40 ਰਾਊਂਡ ਬਰਾਮਦ ਕੀਤੇ ਗਏ।
ਬੀਐਸਐੱਫ ਦੇ ਅਧਿਕਾਰੀਆਂ ਮੁਤਾਬਿਕ ਬੀਓਪੀ ਮੈਟਲਾ ਦੇ ਏਓਆਰ ਵਿੱਚ 10 ਮਾਰਚ 2023 ਨੂੰ ਇਕ ਡਰੋਨ ਦੀ ਗਤੀਵਿਧੀ ਦੇਖੀ ਗਈ ਸੀ। ਇਸਦੀ ਸੂਚਨਾ ਪਿੰਡ ਨਬੀਨਗਰ ਵਾਸੀਆਂ ਵਲੋਂ ਦਿੱਤੀ ਗਈ। ਜਦੋਂ ਤਲਾਸ਼ੀ ਲਈ ਗਈ ਤਾਂ ਇੱਕ ਹੈਕਸਾਕਾਪਟਰ ਡਰੋਨ ਮਿਲਿਆ ਅਤੇ ਹਥਿਆਰ ਸਣੇ ਗੋਲੀਸਿਕਾ ਵੀ ਬਰਾਮਦ ਹੋਇਆ। ਜਿਥੋਂ ਇਹ ਡਰੋਨ ਮਿਲਿਆ ਹੈ ਉਹ ਖੇਤ ਸੁਖਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਪਿੰਡ ਨਬੀਨਗਰ ਦਾ ਦੱਸਿਆ ਗਿਆ ਹੈ। ਇਸ ਖੇਤ ਵਿੱਚ ਕਣਕ ਬੀਜੀ ਗਈ ਹੈ। ਇਹ ਕਾਰਵਾਈ ਪਰਦੀਪ ਕੁਮਾਰ, ਕਮਾਂਡੈਂਟ 89 ਬਟਾਲੀਅਨ ਵਲੋਂ ਆਪਣੀ ਪੁਲਿਸ ਪਾਰਟੀ ਨਾਲ ਕੀਤੀ ਗਈ ਹੈ।
ਇਹ ਵੀ ਪੜ੍ਹੋ : Harpal Cheema Budget Speech: ਗੁਰੂਆਂ ਦੇ ਕਥਨ ਤੇ ਸ਼ਾਇਰੀ ਦੇ ਸੁਮੇਲ ਨਾਲ ਗੜੁੱਚ ਮੰਤਰੀ ਚੀਮਾ ਦਾ ਭਾਸ਼ਣ, ਪੜ੍ਹੋ ਕਿਸਨੇ ਦਿੱਤਾ ਸਭ ਤੋਂ ਲੰਬਾ ਭਾਸ਼ਣ
ਇਹ ਵੀ ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਦੀਨਾਨਗਰ ਦੇ ਇਲਾਕੇ ਵਿੱਚ ਡਰੋਨ ਦੀ ਆਵਾਜ਼ ਸੁਣੀ ਗਈ ਸੀ ਅਤੇ ਮੌਕੇ ਉੱਤੇ ਆਰਮੀ ਦੇ ਜਵਾਨਾਂ ਵਲੋਂ ਗੋਲੀਬਾਰੀ ਕੀਤੀ ਗਈ ਸੀ। ਜਵਾਨਾਂ ਵੱਲੋਂ ਇਸ ਦੌਰਾਨ ਕੋਈ 19 ਰਾਊਂਡ ਫਾਇਰ ਵੀ ਕੀਤੇ ਗਏ ਸਨ। ਇਹ ਵੀ ਯਾਦ ਰਹੇ ਕਿ ਜਦੋਂ ਫਾਇਰ ਕੀਤੇ ਗਏ ਤਾਂ ਇਹ ਡਰੋਨ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਸੀ। ਦੂਜੇ ਪਾਸੇ ਬੀਐਸਐਫ ਵਲੋਂ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਵੀ ਚਲਾਈ ਗਈ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਜਦੋਂ ਬੀਐਸਐਫ ਨੇ ਗੋਲੀਬਾਰੀ ਕੀਤੀ ਤਾਂ ਡਰੋਨ ਕਰੈਸ਼ ਹੋਇਆ ਜਾਂ ਫਿਰ ਵਾਪਸ ਮੁੜ ਗਿਆ ਸੀ। ਇਹ ਵੀ ਦੱਸ ਦਈਏ ਕਿ ਪਾਕਿਸਤਾਨ ਵਾਲੇ ਪਾਸਿਓਂ ਸਰਹੱਦ 'ਤੇ ਰੋਜਾਨਾਂ ਹੀ ਕੋਈ ਨਾ ਕੋਈ ਗਤੀਵਿਧੀ ਕੀਤੀ ਜਾ ਰਹੀ ਹੈ। ਉਸ ਵਾਲੇ ਪਾਸਿਓਂ ਡਰੋਨ ਭੇਜੇ ਜਾਂਦੇ ਰਹੇ ਹਨ।
ਪਿਛਲੇ ਸਾਲ ਦਿਸੰਬਰ ਮਹੀਨੇ ਵੀ ਭਾਰਤ ਦੀ ਸਰਹੱਦ 'ਤੇ ਖੜ੍ਹੇ ਬੀਐਸਐਫ ਦੇ ਜਵਾਨਾਂ ਨੇ ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਪਾਕਿਸਤਾਨ ਵਿਚ ਬੈਠੇ ਤਸਕਰਾਂ ਦੀ ਇਕ ਹੋਰ ਕੋਸ਼ਿਸ਼ ਨੂੰ ਨਾਕਾਮ ਕੀਤਾ ਸੀ। ਜਵਾਨਾਂ ਨੇ ਰਾਤ ਵੇਲੇ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਡਰੋਨ ਨੂੰ ਗੋਲੀਬਾਰੀ ਕਰਕੇ ਸੁੱਟਿਆ ਸੀ। ਡਰੋਨ ਨਾਲ 1 ਕਿਲੋ ਹੈਰੋਇਨ ਦੀ ਖੇਪ ਵੀ ਬੰਨ੍ਹੀ ਗਈ ਸੀ। ਸ਼ਨੀਵਾਰ-ਐਤਵਾਰ ਦੀ ਦੁਪਹਿਰ 2.35 ਵਜੇ ਬੀਓਪੀ ਰੋਡੇਵਾਲਾ ਕਲਾਂ ਵਿਖੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ।