ਚੰਡੀਗੜ੍ਹ: ਪੰਜਾਬ ਦੀ ਉੱਘੀ ਸਾਹਿਤਕਾਰ ਡਾ ਦਲੀਪ ਕੌਰ ਟਿਵਾਣਾ ਨੇ ਅੱਜ ਲੰਮੀ ਬਿਮਾਰੀ ਤੋਂ ਬਾਅਦ ਮੋਹਾਲੀ ਵਿੱਚ ਆਖ਼ਰੀ ਸਾਹ ਲਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ।
-
The #PunjabCabinet led by Chief Minister @capt_amarinder Singh has passed a condolence resolution on the sad demise of #PadmaShri and legendary Punjabi litterateur Dr. Dalip Kaur Tiwana, who breathed her last today evening after a brief illness at Mohali.
— Government of Punjab (@PunjabGovtIndia) January 31, 2020 " class="align-text-top noRightClick twitterSection" data="
">The #PunjabCabinet led by Chief Minister @capt_amarinder Singh has passed a condolence resolution on the sad demise of #PadmaShri and legendary Punjabi litterateur Dr. Dalip Kaur Tiwana, who breathed her last today evening after a brief illness at Mohali.
— Government of Punjab (@PunjabGovtIndia) January 31, 2020The #PunjabCabinet led by Chief Minister @capt_amarinder Singh has passed a condolence resolution on the sad demise of #PadmaShri and legendary Punjabi litterateur Dr. Dalip Kaur Tiwana, who breathed her last today evening after a brief illness at Mohali.
— Government of Punjab (@PunjabGovtIndia) January 31, 2020
ਪੰਜਾਬ ਕੈਬਿਨੇਟ ਨੇ ਪਦਮਸ੍ਰੀ ਸਾਹਿਤਕਾਰ ਡਾ. ਦਲੀਪ ਕੌਰ ਟਿਵਾਣਾ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਕੈਬਿਨੇਟ ਨੇ ਉੱਘੇ ਪੰਜਾਬੀ ਲੇਖਕ, ਅਕਾਦਮਿਕ ਅਤੇ ਪੰਜਾਬੀ ਸਾਹਿਤ ਅਕਾਦਮੀ ਦੀ ਸਾਬਕਾ ਪ੍ਰਧਾਨ ਡਾ: ਦਲੀਪ ਕੌਰ ਟਿਵਾਣਾ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕਰਦਿਆਂ ਮੰਤਰੀ ਮੰਡਲ ਨੇ ਉਨ੍ਹਾਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਪ੍ਰਤੀਕ ਦੱਸਿਆ, ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਵੱਡਾ ਯੋਗਦਾਨ ਪਾਇਆ। ਕਲਾ ਅਤੇ ਸਾਹਿਤ ਉਸਦੀਆਂ ਉੱਤਮ ਲਿਖਤਾਂ ਰਾਹੀਂ ਜੋ ਉਭਰਦੇ ਲੇਖਕਾਂ ਅਤੇ ਉਸ ਦੇ ਲੱਖਾਂ ਪਾਠਕਾਂ ਲਈ ਹਮੇਸ਼ਾ ਪ੍ਰੇਰਣਾ ਸਰੋਤ ਰਹੇਗਾ।
ਇਸ ਤੋਂ ਇਲਾਵਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਡਾ. ਦਲੀਪ ਕੌਰ ਟਿਵਾਣਾ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ।
-
Saddened to learn about the demise of noted Punjabi novelist Dr Dalip Kaur Tiwana ji. The passing away of #PadmaShri recipient and Sahitya Akademi awardee Dr Tiwana ji is an irreparable loss to the literary world. My thoughts and prayers are with the bereaved family. pic.twitter.com/uaExSlsGa5
— Harsimrat Kaur Badal (@HarsimratBadal_) January 31, 2020 " class="align-text-top noRightClick twitterSection" data="
">Saddened to learn about the demise of noted Punjabi novelist Dr Dalip Kaur Tiwana ji. The passing away of #PadmaShri recipient and Sahitya Akademi awardee Dr Tiwana ji is an irreparable loss to the literary world. My thoughts and prayers are with the bereaved family. pic.twitter.com/uaExSlsGa5
— Harsimrat Kaur Badal (@HarsimratBadal_) January 31, 2020Saddened to learn about the demise of noted Punjabi novelist Dr Dalip Kaur Tiwana ji. The passing away of #PadmaShri recipient and Sahitya Akademi awardee Dr Tiwana ji is an irreparable loss to the literary world. My thoughts and prayers are with the bereaved family. pic.twitter.com/uaExSlsGa5
— Harsimrat Kaur Badal (@HarsimratBadal_) January 31, 2020
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸਾਂਸਦ ਪ੍ਰਨੀਤ ਕੌਰ ਨੇ ਵੀ ਡਾ. ਦਲੀਪ ਕੌਰ ਦੀ ਮੌਤ ਤੇ ਦੁੱਖ ਸਾਂਝਾ ਕੀਤਾ ਹੈ।
-
Saddened to hear that leading Punjabi novelist & writer of books like Agni Prikhya, Eho Hamara Jiwna, Padam Shri Dalip Kaur Tiwana is no more. My thoughts & condolences with the family in this difficult time. She has left behind a gaping whole in the literary world of Punjab. pic.twitter.com/D8GvPIVEKd
— Preneet Kaur (@preneet_kaur) January 31, 2020 " class="align-text-top noRightClick twitterSection" data="
">Saddened to hear that leading Punjabi novelist & writer of books like Agni Prikhya, Eho Hamara Jiwna, Padam Shri Dalip Kaur Tiwana is no more. My thoughts & condolences with the family in this difficult time. She has left behind a gaping whole in the literary world of Punjab. pic.twitter.com/D8GvPIVEKd
— Preneet Kaur (@preneet_kaur) January 31, 2020Saddened to hear that leading Punjabi novelist & writer of books like Agni Prikhya, Eho Hamara Jiwna, Padam Shri Dalip Kaur Tiwana is no more. My thoughts & condolences with the family in this difficult time. She has left behind a gaping whole in the literary world of Punjab. pic.twitter.com/D8GvPIVEKd
— Preneet Kaur (@preneet_kaur) January 31, 2020
ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਉੱਘੀ ਪੰਜਾਬੀ ਲੇਖਿਕਾ ਅਤੇ ਅਧਿਆਪਕਾ ਡਾ. ਦਲੀਪ ਕੌਰ ਟਿਵਾਣਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਡਾ. ਦਲੀਪ ਕੌਰ ਟਿਵਾਣਾ ਨੇ ਆਪਣੇ ਨਾਵਲਾਂ ਅਤੇ ਲਘੂ ਕਹਾਣੀਆਂ ਰਾਹੀਂ ਪੰਜਾਬੀ ਸਾਹਿਤ ਵਿੱਚ ਵੱਡਮੁੱਲਾ ਯੋਗਦਾਨ ਪਾਇਆ। ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਪਦਮ ਸ਼੍ਰੀ ਅਤੇ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।