ਚੰਡੀਗੜ੍ਹ: ਸਿਹਤ ਮੰਤਰੀ ਬਣਦਿਆਂ ਹੀ ਡਾਕਟਰ ਬਲਬੀਰ ਨੇ ਪੰਜਾਬ ਦੇ ਸਿਹਤ (Balbir Singh retained charge as Health Minister) ਮਾਡਲ ਦੀਆਂ ਸਿਫ਼ਤਾਂ ਗਿਣਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਬਹੁਤ ਵਧੀਆ ਸਿਹਤ ਮਾਡਲ ਹੈ, ਜਿਹੜਾ ਕਿ ਦਿੱਲੀ ਵਿਚ ਵੀ ਬਹੁਤ ਸਫ਼ਲ ਰਿਹਾ। ਸਿਹਤ ਮੰਤਰੀ ਦੀ ਕੁਰਸੀ ਉੱਤੇ ਬੈਠਦਿਆਂ ਹੀ ਉਹਨਾਂ ਵਾਅਦਾ ਕੀਤਾ ਕਿ ਪੰਜਾਬ ਵਾਸੀਆਂ ਨੂੰ 26 ਜਨਵਰੀ 'ਤੇ ਪੰਜਾਬ ਵਾਸੀਆਂ ਨੂੰ 500 ਹੋਰ (500 more mohalla clinics for the people of Punjab) ਮੁਹੱਲਾ ਕਲੀਨਿਕ ਦਿੱਤੇ ਜਾਣਗੇ।
ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ 15 ਅਗਸਤ ਨੂੰ ਸੀਐਮ ਮਾਨ ਨੇ 100 ਮੁਹੱਲਾ ਕਲੀਨਿਕ ਲੋਕ (100 Mohalla Clinic Lok Arpan) ਅਰਪਣ ਕੀਤੇ ਸਨ। ਜਿਸ ਵਿਚ ਹੁਣ ਤੱਕ 10 ਲੱਖ ਪੰਜਾਬੀ ਆਪਣਾ ਇਲਾਜ ਕਰਵਾ ਚੁੱਕੇ ਹਨ। ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਕ੍ਰਾਂਤੀ ਕਰਕੇ ਜਾਣੀ ਜਾਂਦੀ ਹੈ। ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਉਹਨਾਂ ਆਖਿਆ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਹ ਇਮਾਨਦਾਰੀ ਨਾਲ ਕੰਮ ਕਰਦੇ ਰਹਿਣਗੇ।
ਸਾਡਾ ਕੰਮ ਬੋਲਦਾ: ਸਿਹਤ ਮੰਤਰੀ ਬਲਬੀਰ ਸਿੰਘ (Health Minister Balbir Singh) ਨੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਦਾਅਵਾ ਕੀਤਾ ਕਿ 'ਆਪ' ਨੇ ਹੁਣ ਤੱਕ ਜੋ ਵੀ ਕੀਤਾ ਉਸ ਲਈ ਸਾਡਾ ਕੰਮ ਬੋਲਦਾ ਹੈ। ਉਹਨਾਂ ਆਖਿਆ ਕਿ ਸਾਡੇ ਆਉਣ ਵਾਲੇ ਕੰਮ ਵੀ ਇਸੇ ਤਰ੍ਹਾਂ ਹੀ ਬੋਲਦੇ ਰਹਿਣਗੇ। ਉਹਨਾਂ ਦਾਅਵਾ ਕੀਤਾ ਕਿ ਸਾਡੇ ਕੋਲ ਮੈਡੀਕਲ ਕਾਲਜ ਹਨ ਸਿਹਤ ਦਾ ਬਹੁਤ ਵੱਡਾ ਢਾਂਚਾ ਹੈ। ਸਿਹਤ ਮਾਡਲ ਨੂੰ ਲੈ ਸਰਕਾਰ ਵੱਲੋਂ ਬਹੁਤ ਸਾਰੀਆਂ ਰਣਨੀਤੀਆਂ ਬਣਾਈਆਂ ਗਈਆਂ ਹਨ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਨੂੰ ਰੰਗਲਾ ਅਤੇ ਤੰਦਰੁਸਤ ਬਣਾਵਾਂਗੇ। ਉਹਨਾਂ ਆਖਿਆ ਕਿ ਜਿੰਨੀਆਂ ਵੀ ਚੁਣੌਤੀਆਂ ਰਾਹ ਵਿਚ ਆਉਣਗੀਆਂ ਸੂਝ ਬੂਝ ਦੇ ਨਾਲ ਉਹਨਾਂ ਦਾ ਸਾਹਮਣਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਟਰੱਕ ਡਰਾਈਵਰ ਦੇ ਪਰਿਵਾਰ ਨੇ ਕੀਤਾ ਰੋਡ ਜਾਮ, ਪੁਲਿਸ ਵੱਲੋਂ ਨਾਜਾਇਜ਼ ਪਰਚਾ ਪਾਏ ਜਾਣ ਦੇ ਲਾਏ ਇਲਜ਼ਾਮ, ਰੋਡ ਜਾਮ ਕਰਕੇ ਰਾਹਗੀਰ ਹੋਏ ਪਰੇਸ਼ਾਨ
ਕੌਂਣ ਹਨ ਡਾ. ਬਲਬੀਰ: ਡਾ. ਬਲਬੀਰ ਨੇ ਪਟਿਆਲਾ ਦਿਹਾਤੀ ਸੀਟ ਤੋਂ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਪੇਸ਼ੇ ਵਜੋਂ ਉਹ ਪਟਿਆਲਾ ਵਿੱਚ ਅੱਖਾਂ ਦੇ ਡਾਕਟਰ ਹਨ ਅਤੇ ਅੰਨਾ ਅੰਦੋਲਨ ਸਮੇਂ ਆਮ ਆਦਮੀ ਪਾਰਟੀ ਨਾਲ ਜੁੜੇ ਸਨ। ਉਹ ਨਵਾਂਸ਼ਹਿਰ ਨੇੜੇ ਪਿੰਡ ਭੌਰਾ ਵਿਚ ਇੱਕ ਗਰੀਬ ਕਿਸਾਨ ਪਰਿਵਾਰ ਵਿੱਚ ਜਨਮੇ ਡਾਕਟਰ ਬਲਬੀਰ ਸਿੰਘ ਦਾ ਮੁੱਢਲਾ ਜੀਵਨ ਗਰੀਬੀ ਵਿੱਚ ਬਹੁਤ ਹੀ ਸਾਦਾ ਜੀਵਨ ਹਾਲਤਾਂ ਵਿੱਚ ਬੀਤਿਆ। ਪਿੰਡ ਦੇ ਲੋਕਾਂ ਅਤੇ ਅਧਿਆਪਕਾਂ ਦੇ ਆਰਥਿਕ ਸਹਿਯੋਗ ਨਾਲ ਉਸ ਨੂੰ ਪੜ੍ਹਾਈ ਕਰਨ ਦਾ ਮੌਕਾ ਮਿਲਿਆ।
ਜਿਸ ਪਿੰਡ ਵਿੱਚ ਉਹ ਰਹਿੰਦੇ ਸਨ ਉਸ ਸਕੂਲ ਵਿੱਚ ਨਾ ਤਾਂ ਬੈਂਚ ਸੀ ਅਤੇ ਨਾ ਹੀ ਬਿਜਲੀ। ਫਿਰ ਵੀ, ਉਨ੍ਹਾਂ ਨੇ ਸਖ਼ਤ ਮਿਹਨਤ (Balbir Singh retained charge as Health Minister) ਅਤੇ ਲਗਨ ਨਾਲ ਅੱਖਾਂ ਦੇ ਸਰਜਨ ਵਜੋਂ ਇੱਕ ਮਹੱਤਵਪੂਰਨ ਅਹੁਦਾ ਹਾਸਲ ਕੀਤਾ। ਡਾਕਟਰ ਬਲਬੀਰ ਸਿੰਘ ਦੇ ਸਾਹਮਣੇ ਵਿਦੇਸ਼ ਵਿਚ ਵਸਣ ਦੇ ਕਈ ਮੌਕੇ ਆਏ ਪਰ ਉਨ੍ਹਾਂ ਨੇ ਪੰਜਾਬ ਨਹੀਂ ਛੱਡਿਆ। ਉਨ੍ਹਾਂ ਦੀ ਸਖ਼ਤ ਮਿਹਨਤ ਨੇ ਉਨ੍ਹਾਂ ਨੂੰ ਪਿਛਲੇ ਚਾਰ ਦਹਾਕਿਆਂ ਤੋਂ ਪਟਿਆਲਾ ਵਿੱਚ ਇੱਕ ਪ੍ਰਸਿੱਧ ਸਰਜਨ ਵਜੋਂ ਸਥਾਪਿਤ ਕੀਤਾ ਹੈ।