ਚੰਡੀਗੜ੍ਹ: ਸਰਕਾਰ ਵੱਲੋਂ ਅਨਲੌਕ 1.0 ਤੋਂ ਬਾਅਦ 8 ਜੂਨ ਤੋਂ ਸਾਰੇ ਮਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਪਰ ਅਲਾਂਤੇ ਮਾਲ ਵਿੱਚ ਸ਼ੋਅਰੂਮ ਮਾਲਕਾਂ ਦਾ ਮੈਨੇਜਮੈਂਟ ਨਾਲ ਕਿਰਾਏ ਨੂੰ ਲੈ ਕੇ ਵਿਵਾਦ ਅਜੇ ਵੀ ਜਾਰੀ ਹੈ। ਮਾਲ ਵਿੱਚ ਕੁੱਲ 231 ਸ਼ੋਅਰੂਮ ਹਨ ਜਿਨ੍ਹਾਂ ਵਿੱਚੋਂ 140 ਸ਼ੋਅਰੂਮ ਹਾਲੇ ਤੱਕ ਬੰਦ ਪਏ ਹਨ।
ਪਸ਼ਤੂਨ ਹੋਟਲ ਦੇ ਮਾਲਕ ਸਾਹਿਲ ਜੁਨੇਜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਮੈਨੇਜਮੈਂਟ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਨੇਜਮੈਂਟ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਫੂਡ ਅਤੇ ਬੇਵਰੇਜ ਦੇ 70 ਤੋਂ ਵੱਧ ਆਉਟਲੈਟਸ ਬੰਦ ਪਏ ਹਨ।
ਉਨ੍ਹਾਂ ਕਿਹਾ ਕਿ ਮਾਲ ਮੈਨੇਜਮੈਂਟ ਜਾਣਦੀ ਹੈ ਕਿ ਮਾਲ ਬੰਦ ਰਿਹਾ ਤਾਂ ਵੀ ਸ਼ੋਅਰੂਮ ਮਾਲਕਾਂ ਨੂੰ 50 ਫੀਸਦੀ ਕਿਰਾਇਆ ਦੇਣਾ ਪਵੇਗਾ ਜਿਸ ਤਹਿਤ 8 ਜੂਨ ਤੋਂ 20 ਸਤੰਬਰ ਤੱਕ 75 ਫੀਸਦੀ ਕਿਰਾਇਆ ਦੇਣਾ ਹੋਵੇਗਾ। ਇਸ ਤੋਂ ਬਾਅਦ ਕਿਰਾਇਆ ਪਹਿਲਾਂ ਦੀ ਤਰ੍ਹਾਂ ਪੂਰਾ ਦੇਣਾ ਹੋਵੇਗਾ ਪਰ ਸ਼ੋਅਰੂਮ ਵਾਲੇ ਚਾਹੁੰਦੇ ਹਨ ਕਿ ਮਾਲ ਮੈਨੇਜਮੈਂਟ ਪ੍ਰੌਫਿਟ ਤੋਂ ਹੀ ਆਪਣਾ ਹਿੱਸਾ ਲਵੇ ਅਤੇ ਘੱਟੋ ਘੱਟ 31 ਦਸੰਬਰ ਤੱਕ ਕਿਰਾਇਆ ਨਾ ਮੰਗੇ।